ਸਾਬਕਾ ਵਿਧਾਇਕ ਸਿੱਧੂ ਨੇ ਵਰਕਰਾਂ ਨਾਲ ਤਾਲਮੇਲ ਦੀ ਪ੍ਰਕਿਰਿਆ ਕੀਤੀ ਤੇਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਸਾਬਕਾ ਵਿਧਾਇਕ ਸਿੱਧੂ ਨੇ ਵਰਕਰਾਂ ਨਾਲ ਤਾਲਮੇਲ ਦੀ ਪ੍ਰਕਿਰਿਆ ਕੀਤੀ ਤੇਜ

ਤਲਵੰਡੀ ਸਾਬੋ, 12 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਹੁਣ ਹਲਕੇ ਅੰਦਰ ਸਿਆਸੀ ਸਰਗਰਮੀਆਂ ਨੂੰ ਤੇਜ ਕਰਦਿਆਂ ਆਪਣੇ ਨਜਦੀਕੀ ਸਾਥੀਆਂ ਤੇ ਪਾਰਟੀ ਵਰਕਰਾਂ ਨਾਲ ਤਾਲਮੇਲ ਦੀ ਪ੍ਰਕ੍ਰਿਆ ਤੇਜ ਕਰ ਦਿੱਤੀ ਹੈ ਜਿਸ ਦੇ ਚਲਦਿਆਂ ਉਨਾਂ ਨੇ ਜਿੱਥੇ ਆਪਣੀ ਰਿਹਾਇਸ਼ 'ਤੇ ਵੱਖ ਵੱਖ ਪਿੰਡਾਂ ਵਿੱਚੋਂ ਆਏ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਉੱਥੇ ਤਲਵੰਡੀ ਸਾਬੋ ਦੌਰੇ ਦੌਰਾਨ ਵੀ ਪਾਰਟੀ ਆਗੂਆਂ ਨਾਲ ਰਾਬਤਾ ਕਾਇਮ ਕੀਤਾ।
ਸਾਬਕਾ ਵਿਧਾਇਕ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਹੋਰ ਮਜਬੂਤੀ ਲਈ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸਰਗਰਮੀਆਂ ਤੇਜ ਕਰਨ ਲਈ ਕਿਹਾ ਗਿਆ ਹੈ ਨਾਲ ਹੀ ਉਨਾਂ ਨੂੰ ਹਲਕੇ ਦੇ ਪਿੰਡ ਪਿੰਡ ਘਰ ਘਰ ਜਾ ਕੇ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਲਿਸਟ ਲੋਕਾਂ ਨੂੰ ਦਿਖਾ ਕੇ ਇਹ ਜਾਨਣ ਲਈ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਪੱਖਪਾਤ ਦੇ ਉਹ ਦੱਸਣ ਕਿ ਸਰਕਾਰ ਨੇ ਆਪਣਾ ਕਿਹੜਾ ਵਾਅਦਾ ਪੂਰਾ ਕੀਤਾ ਹੈ। ਉਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਤੇ ਸਰਕਾਰ ਨੂੰ ਚਲਾਉਣਾ ਕਾਂਗਰਸੀ ਆਗੂਆਂ ਲਈ ਟੇਢੀ ਖੀਰ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਪੋਲ ਖੋਲ ਰੈਲੀਆਂ ਦਾ ਇਕੱਠ ਸਾਬਿਤ ਕਰਦਾ ਹੈ ਕਿ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਉਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਸਿਰਫ ਤੇ ਸਿਰਫ ਅਕਾਲੀ ਭਾਜਪਾ ਗਠਜੋੜ ਸਰਕਾਰ ਹੀ ਮੁਹੱਈਆ ਕਰਵਾ ਸਕਦੀ ਹੈ। ਇਸ ਮੌਕੇ ਸਿੱਧੁੂ ਨਾਲ ਬਾਬੂ ਸਿੰਘ ਮਾਨ, ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਭਾਗ ਸਿੰਘ ਕਾਕਾ, ਰਣਜੀਤ ਮਲਕਾਣਾ ਤੇ ਸੁਰਜੀਤ ਭੱਮ ਦੋਵੇਂ ਸਾਬਕਾ ਕੌਂਸਲਰ, ਜਗਤਾਰ ਨੰਗਲਾ, ਰਾਕੇਸ਼ ਚੌਧਰੀ, ਸੁਰਜੀਤ ਸ਼ਿੰਦੀ, ਹੈਪੀ ਸਰਪੰਚ ਜੀਵਨ ਸਿੰਘ ਵਾਲਾ, ਕੇਸ਼ੀ ਜੀਵਨ ਸਿੰਘ ਵਾਲਾ, ਹਰਪਾਲ ਵਿਰਕ, ਦਰਸ਼ਨ ਗਿੱਲ, ਗੁਰਜੰਟ ਗਿੱਲ, ਮਨੀ ਗਿੱਲ, ਸੋਹਣ ਜਗਾ ਰਾਮ ਤੀਰਥ, ਜਗਦੀਪ ਗੋਦਾਰਾ, ਡਾ. ਗੁਰਮੇਲ ਸਿੰਘ ਘਈ, ਹਰਪਾਲ ਸੰਗਤ ਆਦਿ ਆਗੂ ਹਾਜਰ ਸਨ।

No comments:

Post Top Ad

Your Ad Spot