ਤਲਵੰਡੀ ਸਾਬੋ ਦਾ ਚੌਂਕ ਛੋਟਾ ਕਰਨ ਲਈ ਚੌਂਕ ਦਾ ਲਿਆ ਜਾਇਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 March 2018

ਤਲਵੰਡੀ ਸਾਬੋ ਦਾ ਚੌਂਕ ਛੋਟਾ ਕਰਨ ਲਈ ਚੌਂਕ ਦਾ ਲਿਆ ਜਾਇਜਾ

ਪੀ. ਡਬਲਿਯੂ. ਡੀ ਅਧਿਕਾਰੀਆਂ ਨੇ ਨਗਰ ਪੰਚਾਇਤ ਪ੍ਰਧਾਨ ਨਾਲ ਕੀਤੀ ਮੀਟਿੰਗ
ਤਲਵੰਡੀ ਸਾਬੋ, 23 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਿਸ਼ਾਨ-ਏ-ਖਾਲਸਾ (ਖੰਡੇ ਵਾਲਾ) ਚੌਂਕ ਜਿਆਦਾ ਵੱਡਾ ਹੋਣ ਕਾਰਨ ਅਕਸਰ ਹੀ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ ਜਿਸ ਦੇ ਚਲਦਿਆਂ ਉਕਤ ਚੌਂਕ ਨੂੰ ਛੋਟਾ ਕਰਕੇ ਬਣਾਉਣ ਲਈ ਅੱਜ ਸਬੰਧਿਤ ਮਹਿਕਮੇ ਵੱਲੋਂ ਚੌਂਕ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਨਾਲ ਮੀਟਿੰਗ ਵੀ ਕੀਤੀ।
ਦੱਸਣਾ ਬਣਦਾ ਹੈ ਕਿ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਬਠਿੰਡਾ-ਮਾਨਸਾ-ਸਰਦੂਲਗੜ੍ਹ ਮੁੱਖ ਮਾਰਗ 'ਤੇ ਬਣੇ ਇਸ ਚੌਂਕ ਦਾ ਘੇਰਾ ਘਟਾ ਕੇ ਇਸਨੂੰ ਹੋਰ ਸੁੰਦਰ ਦਿੱਖ ਦੇ ਕੇ ਸਹੀ ਸਾਂਭ ਸੰਭਾਲ ਕੀਤੀ ਜਾਵੇ ਜਿਸ 'ਤੇ ਬੀਤੇ ਦਿਨ ਨਗਰ ਪੰਚਾਇਤ ਅਧਿਕਾਰੀਆਂ ਨੇ ਪਬਲਿਕ ਵਰਕਸ ਡਿਪਾਰਟਮੈਂਟ (ਬੀ. ਐਂਡ. ਆਰ) ਨੂੰ ਇੱਕ ਚਿੱਠੀ ਲਿਖੀ ਸੀ। ਅੱਜ ਉਕਤ ਮਹਿਕਮੇ ਵੱਲੋਂ ਪੁੱਜੇ ਐੱਸ. ਡੀ. ਓ ਪਵਨ ਕੁਮਾਰ ਅਤੇ ਉਕਤ ਸਾਰੀ ਸੜਕ ਦੀ ਸਾਂਭ ਸੰਭਾਲ ਕਰਦੀ ਪ੍ਰਾਈਵੇਟ ਕੰਪਨੀ ਪਟੇਲ ਦੇ ਸੇਵਕ ਸਿੱਧੂ ਨੇ ਤਲਵੰਡੀ ਸਾਬੋ ਪੁੱਜ ਕੇ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨਾਲ ਚੌਂਕ ਦਾ ਘੇਰਾ ਘੱਟ ਕਰਨ ਸਬੰਧੀ ਮੀਟਿੰਗ ਕਰਕੇ ਵੀਚਾਰ ਵਟਾਂਦਰਾ ਕੀਤਾ ਤੇ ਚੌਂਕ ਦਾ ਜਾਇਜ ਵੀ ਲਿਆ। ਇਸ ਮੌਕੇ ਹਰਬੰਸ ਸਿੰਘ, ਬਲਕਰਨ ਸਿੰਘ, ਲਖਵਿੰਦਰ ਸਿੰਘ ਲੱਖਾ ਤਿੰਨੇ ਕੌਂਸਲਰ ਅਤੇ ਦਵਿੰਦਰ ਸਿੰਘ ਸੂਬਾ, ਤਰਸੇਮ ਸੇਮੀ, ਰਣਧੀਰ ਗੋਗਾ ਆਦਿ ਕਾਂਗਰਸੀ ਆਗੂ ਹਾਜਰ ਸਨ।

No comments:

Post Top Ad

Your Ad Spot