ਦਲਜੀਤ ਸਿੰਘ ਲਹਿਰੀ ਪਿੰਡ ਲਹਿਰੀ ਦੇ ਲੰਬਰਦਾਰ ਨਿਯੁਕਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਦਲਜੀਤ ਸਿੰਘ ਲਹਿਰੀ ਪਿੰਡ ਲਹਿਰੀ ਦੇ ਲੰਬਰਦਾਰ ਨਿਯੁਕਤ

ਤਲਵੰਡੀ ਸਾਬੋ, 12 ਮਾਰਚ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪਿੰਡ ਪ੍ਰਧਾਨ ਨੂੰ ਪਿੰਡ ਦੇ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ। ਸਬੰਧਿਤ ਵਿਭਾਗ ਕੋਲੋਂ ਆਪਣਾ ਲੰਬਰਦਾਰ ਬਣਨ ਦਾ ਪਹਿਚਾਣ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਪਹਿਲਾਂ ਉਹਨਾਂ ਦੇ ਸਤਿਕਾਰਯੋਗ ਪਿਤਾ ਸਵ: ਗੁਰਚਰਨ ਸਿੰਘ ਪਿੰਡ ਲਹਿਰੀ ਦੇ ਲੰਬਰਦਾਰ ਇਹ ਸੇਵਾ ਨਿਭਾਅ ਰਹੇ ਸਨ। ਪਿਛਲੇ ਦਿਨੀਂ ਉਹਨਾਂ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਅੱਜ ਇਹ ਸੇਵਾ ਉਹਨਾਂ ਨੂੰ ਸੌਂਪੀ ਗਈ ਹੈ। ਉਹਨਾਂ ਦੱਸਿਆ ਕਿ ਜਿੱਥੇ ਉਹ ਕਿਸਾਨ ਯੂਨੀਅਨ ਰਾਹੀਂ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਨ ਉੱਥੇ ਉਹ ਲੰਬਰਦਾਰੀ ਨਾਲ ਸਬੰਧਿਤ ਪਿੰਡ ਦਾ ਹਰ ਇੱਕਨ ਕੰਮ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਸਰਕਾਰ ਅਤੇ ਸਬੰਧਿਤ ਵਿਭਾਗ ਦਾ ਧੰਨਵਾਦ ਵੀ ਕੀਤਾ।

No comments:

Post Top Ad

Your Ad Spot