ਨੰਨ੍ਹੀ ਛਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਦਮਦਮਾ ਸਾਹਿਬ ਵਿਖੇ ਵਿਸ਼ਾਲ "ਇਸਤਰੀ ਗੁਰਮਤਿ ਸਮਾਗਮ" ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 March 2018

ਨੰਨ੍ਹੀ ਛਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਦਮਦਮਾ ਸਾਹਿਬ ਵਿਖੇ ਵਿਸ਼ਾਲ "ਇਸਤਰੀ ਗੁਰਮਤਿ ਸਮਾਗਮ" ਆਯੋਜਿਤ

ਸਮਾਗਮ ਵਿੱਚ ਕੇਂਦਰੀ ਮੰਤਰੀ ਬੀਬਾ ਬਾਦਲ ਸਮੇਤ ਹਜਾਰਾਂ ਬੀਬੀਆਂ ਨੇ ਕੀਤੀ ਸ਼ਮੂਲੀਅਤ
ਤਲਵੰਡੀ ਸਾਬੋ, 8 ਮਾਰਚ (ਗੁਰਜੰਟ ਸਿੰਘ ਨਥੇਹਾ)-ਕੇਂਦਰ ਦੀ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲੀ ਸਮਾਜਿਕ ਸੰਸਥਾ "ਨੰਨ੍ਹੀ ਛਾਂ" ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਿਲਾ ਦਿਵਸ ਮੌਕੇ ਪੰਥ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਕਰਕੇ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿੱਚ ਵਿਸ਼ਾਲ ?ਇਸਤਰੀ ਗੁਰਮਤਿ ਸਮਾਗਮ? ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਵੱਖ ਵੱਖ ਖਿੱਤਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਆਯੋਜਿਤ ਇਸ ਸਮਾਗਮ ਦੀ ਵਿਲੱਖਣਤਾ ਇਹ ਰਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਹੁਕਮਨਾਮਾ ਲੈਣ ਤੱਕ ਅਤੇ ਕੀਰਤਨ,ਢਾਡੀ ਵਾਰਾਂ ਦਾ ਸਮੁੱਚਾ ਕਾਰਜ ਬੀਬੀਆਂ ਦੇ ਹਵਾਲੇ ਸੀ।ਸਮਾਗਮ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, "ਨੰਨ੍ਹੀ ਛਾਂ" ਦੀ ਸੰਚਾਲਕਾ ਅਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ।ਉਕਤ ਸਮਾਗਮ ਦੀ ਆਰੰਭਤਾ ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀਆਂ ਵਿਦਿਆਰਥਣਾ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਤੇ ਉਪਰੰਤ ਉਕਤ ਵਿਦਿਆਰਥਣਾਂ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਕਤ ਸਮਾਗਮ ਵਿੱਚ ਅੱਜ ਸਵੇਰ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਤੇ ਦੁਪਹਿਰ ਤੱਕ ਸਮੁੱਚਾ ਦੀਵਾਨ ਹਾਲ ਪੂਰੀ ਤਰ੍ਹਾਂ ਭਰ ਚੁੱਕਿਆ ਸੀ।ਸਮਾਗਮ ਦੌਰਾਨ ਬੀਬੀ ਰਾਜਵੰਤ ਕੌਰ ਦੇ ਢਾਡੀ ਜਥੇ ਨੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ।ਬੀਬੀ ਆਸ਼ੂਪ੍ਰੀਤ ਕੌਰ,ਬੀਬੀ ਜਸਵੀਰ ਕੌਰ (ਪੰਜਾਬੀ ਯੂਨੀਵਰਸਿਟੀ) ਅਤੇ ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਦੀਆਂ ਬੀਬੀਆਂ ਨੇ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਗੁਰੂ ਜਸ ਨਾਲ ਜੋੜੀ ਰੱਖਿਆ।ਸ਼੍ਰੋਮਣੀ ਕਮੇਟੀ ਦੀਆਂ ਪ੍ਰਚਾਰਕ ਬੀਬੀਆਂ  ਦੇ ਨਾਲ ਬੀਬੀ ਮਨਜੀਤ ਕੌਰ ਨੇ  ਕਥਾ ਵੀਚਾਰਾਂ ਰਾਂਹੀ ਸਿੱਖ ਕੌਮ ਦੇ ਮਹਾਨ ਧਾਰਮਿਕ ਵਿਰਸੇ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।
ਆਪਣੇ ਸੰਬੋਧਨ ਦੌਰਾਨ ਬੀਬੀ ਜੰਗੀਰ ਕੌਰ ਨੇ ਸਿੱਖ ਸਮਾਜ ਵਿੱਚ ਇਸਤਰੀ ਦੇ ਰੁਤਬੇ ਦੀ ਦੂਜੇ ਧਰਮਾਂ ਵਿਚ ਇਸਤਰੀ ਦੇ ਰੁਤਬੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਬੀਤੇ ਸਮੇਂ ਵਿੱਚ ਜਦੋਂ ਸਿੱਖ ਧਰਮ ਜੰਗਾਂ ਯੁੱਧਾਂ ਵਿੱਚੋਂ ਲੰਘ ਰਿਹਾ ਸੀ ਤਾਂ ਸਿੱਖ ਬੀਬੀਆਂ ਨੇ ਮੈਦਾਨੇ ਜੰਗ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਨਾਂ ਕਿਹਾ ਕਿ ਲੋੜ ਹੈ ਅੱਜ ਵੀ ਜਦੋਂ ਸਿੱਖ ਬੱਚੇ ਨਸ਼ਿਆਂ ਤੇ ਪਤਿਤਪੁਣੇ ਵੱਲ ਵਧ ਰਹੇ ਹਨ ਤਾਂ ਬੀਬੀਆਂ ਆਪਣਾ ਬਣਦਾ ਯੋਗਦਾਨ ਨਿਭਾਉਣ ਅਤੇ ਸਿੱਖੀ ਦਾ ਬੂਟੇ ਨੂੰ ਆਪਣੇ ਘਰੋਂ ਪਾਣੀ ਪਾ ਕੇ ਉਸਨੂੰ ਵੱਡਾ ਕਰਨ।ਉਨਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਕੇਸਾਧਾਰੀ ਰੱਖ ਕੇ ਉਨਾਂ ਨੂੰ ਗੁਰਬਾਣੀ ਨਾਲ ਜੋੜਨ ਵਿੱਚ ਇੱਕ ਮਾਂ ਅਹਿਮ ਰੋਲ ਅਦਾ ਕਰ ਸਕਦੀ ਹੈ ਤੇ ਅਜਿਹੇ ਯਤਨ ਬੀਬੀਆਂ ਨੂੰ ਆਰੰਭ ਦੇਣੇ ਚਾਹੀਦੇ ਹਨ।
ਸਮਾਗਮ ਨੂੰ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿੱਖ ਇਤਿਹਾਸ ਵਿੱਚ ਮਾਤਾ ਗੁਜਰੀ,ਮਾਤਾ ਸਾਹਿਬ ਕੌਰ,ਮਾਈ ਭਾਗੋ ਵੱਲੋਂ ਪਾਏ ਪੂਰਨਿਆਂ ਤੋਂ ਬੀਬੀਆਂ ਨੂੰ ਪ੍ਰੇਰਣਾ ਲੈਣ ਦੀ ਅਪੀਲ ਕੀਤੀ।ਉਨਾ ਕਿਹਾ ਕਿ ਅੱਜ ਜਿੱਥੇ ਸਿੱਖ ਬੱਚਿਆਂ ਵਿੱਚ ਪਤਿਤਪੁਣੇ ਦੀ ਹਨ੍ਹੇਰੀ ਵਗ ਰਹੀ ਹੈ ਉੱਥੇ ਦਾਜ ਦਹੇਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਵੀ ਤੇਜੀ ਨਾਲ ਵਧ ਫੁੱਲ ਰਹੀਆਂ ਹਨ ਤੇ ਉਕਤ ਬੁਰਾਈਆਂ ਨੂੰ ਰੋਕਣਾ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਸਾਡੇ ਬੀਬੀਆਂ ਦੇ ਸਿਰ ਹੈ ਤੇ ਸਾਨੂੰ ਸਿੱਖ ਇਤਿਹਾਸ ਦੀਆਂ ਸਮੂਹ ਸਿੱਖ ਇਸਤਰੀ ਸਖਸ਼ੀਅਤਾਂ ਤੋਂ ਸੇਧ ਲੈ ਕੇ ਅਜਿਹੇ ਕਾਰਜ ਕਰਨ ਲਈ ਅੱਗੇ ਆਉਣਾ ਪਵੇਗਾ ਤਾਂ ਕਿ ਸਮਾਜ ਵਿੱਚ ਇੱਕ ਨਵਾਂ ਬਦਲਾਅ ਲਿਆਂਦਾ ਜਾ ਸਕੇ।ਉਨਾਂ ਕਿਹਾ ਕਿ ਅੱਜ ਇੱਥੋਂ ਬੀਬੀਆਂ ਪ੍ਰਣ ਲੈ ਕੇ ਜਾਣ ਕਿ ਉਹ ਸੇਵਾ ਸਿਮਰਨ ਕਰਨ ਦੇ ਨਾਲ ਨਾਲ ਆਉਣ ਵਾਲੀ ਪੀੜੀ ਨੂੰ ਸਿੱਖੀ ਸਰੂਪ ਵੱਲ ਲੈਜਾਣ ਲਈ ਯਤਨ ਅੱਜ ਤੋਂ ਹੀ ਆਰੰਭ ਕਰ ਦੇਣਗੀਆਂ।ਸਮਾਗਮ ਦੀ ਸਮਾਪਤੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨੰਨ੍ਹੀ ਛਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਉਨਾਂ ਬੀਬੀਆਂ ਜੋ ਸਮਾਜਿਕ ਦਾਇਰੇ ਵਿੱਚ ਰਹਿ ਕੇ ਆਪਣੇ ਘਰੇਲੂ ਕੰਮਕਾਜ ਤੱਕ ਹੀ ਸੀਮਿਤ ਹਨ ਨੂੰ ਇੱਕ ਨਵਾਂ ਬਲ ਮਿਲੇਗਾ ਤੇ ਉਨਾਂ ਨੂੰ ਪਤਾ ਲੱਗ ਸਕੇਗਾ ਕਿ ਅੱਜ ਦੇ ਦੌਰ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਿਤ ਕਰਨ ਲਈ ਬੀਬੀਆਂ ਕੀ ਭੂਮਿਕਾ ਅਦਾ ਕਰ ਸਕਦੀਆਂ ਹਨ।ਉਨਾਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਇੱਥੋਂ ਪ੍ਰਣ ਲੈ ਕੇ ਜਾਣ ਕਿ ਜਿੱਥੇ ਆਪਣੇ ਬੱਚਿਆਂ ਨੂੰ ਸਿੱਖੀ ਮਾਰਗ ਦੇ ਪਾਂਧੀ ਬਣਾਉਣਗੀਆਂ ਉੱਥੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੀ ਪਹਿਲਕਦਮੀ ਕਰਨਗੀਆਂ।ਉਨਾਂ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ।ਸਮਾਗਮ ਦੀ ਸਮਾਪਤੀ ਮੌਕੇ ਬੀਬੀਆਂ ਨੇ ਹੁਕਮਨਾਮਾ ਲਿਆ।ਸਮਾਗਮ ਦੇ ਨਾਲ ਹੀ ਮੁਫਤ ਅੱਖਾਂ ਦਾ ਚੈਕਅਪ ਕੈਂਪ ਵੀ ਲਾਇਆ ਗਿਆ ਤੇ ਲੋੜਵੰਦ ਪਰਿਵਾਰਾਂ ਦੇ ਬਜੁਰਗਾਂ ਨੂੰ ਮੁਫਤ ਐਨਕਾਂ ਤਕਸੀਮ ਕੀਤੀਆਂ ਗਈਆਂ।ਇਸ ਮੌਕੇ ?ਨੰਨ੍ਹੀ ਛਾਂ? ਵੱਲੋਂ ਬੂਟਾ ਪ੍ਰਸ਼ਾਦਿ ਵੰਡਿਆ ਗਿਆ ਤਾਂ ਕਿ ਵੱਧ ਤੋਂ ਵੱਧ ਦਰੱਖਤ ਲਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।ਬਾਬਾ ਜੁਝਾਰ ਸਿੰਘ ਗੱਤਕਾ ਅਖਾੜਾ ਅਕਲੀਆ ਕਲਾਂ ਦੀਆਂ ਬੱਚੀਆਂ ਦੀ ਟੀਮ ਨੇ ਸਿੱਖ ਮਾਰਸ਼ਲ ਖੇਡ ਗੱਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਹੈਰਾਨ ਕਰ ਦਿੱਤਾ।ਇਸ ਮੌਕੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰਾਂ ਦੀ ਲਾਈ ਪ੍ਰਦਰਸ਼ਨੀ ਸਕੂਲੀ ਬੱਚਿਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ।
ਸਮਾਗਮ ਵਿੱਚ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਤੋਂ ਇਲਾਵਾ ਸਾਬਕਾ ਅੇੈੱਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ,ਬੀਬੀ ਗਗਨਦੀਪ ਕੌਰ ਢੀਂਡਸਾ,ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਮੈਨ ਮਹਿਲਾ ਕਮਿਸ਼ਨ ਪੰਜਾਬ,ਬੀਬੀ ਕਰਮਜੀਤ ਕੌਰ ਕਰਮੂੰਵਾਲਾ ਤੇ ਬੀਬੀ ਜੋਗਿੰਦਰ ਕੌਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ,ਬੀਬੀ ਰਣਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਦਿੱਲੀ,ਡਾ.ਕੰਵਲਜੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਜ,ਬੀਬੀ ਗੁਰਵਿੰਦਰ ਕੌਰ ਭੋਲੂਵਾਲਾ,ਬੀਬੀ ਦਰਸ਼ਨ ਕੌਰ ਰਿਟਾ.ਡੀ.ਪੀ.ਆਈ,ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ,ਬੀਬੀ ਸਿਮਰਜੀਤ ਕੌਰ ਪ੍ਰਧਾਨ,ਬੀਬੀ ਸੁਖਦੇਵ ਕੌਰ ਜਿਲਾ ਪ੍ਰਧਾਨ ਹੁਸ਼ਿਆਰਪੁਰ,ਬੀਬੀ ਪਰਮਜੀਤ ਕੌਰ ਪ੍ਰਧਾਨ ਸੰਗਰੂਰ,ਬੀਬੀ ਸ਼ਰਨਜੀਤ ਕੌਰ ਜਿਲਾ ਪ੍ਰਧਾਨ ਗੁਰਦਾਸਪੁਰ,ਬੀਬੀ ਪੂਨਮ ਅਰੋੜਾ,ਬੀਬੀ ਸੁਨੀਤਾ ਸ਼ਰਮਾਂ,ਬੀਬੀ ਜਸਵੀਰ ਕੌਰ ਤੇ ਬੀਬੀ ਜਸਵੰਤ ਕੌਰ ਤਲਵੰਡੀ ਸਾਬੋ,ਸੂਰਜ ਕੌਰ ਖਿਆਲਾ,ਸ਼ਰਨਜੀਤ ਕੌਰ ਅੱਕਾਂਵਾਲੀ,ਸੁਖਬੀਰ ਕੌਰ ਬਰਨਾਲਾ,ਦ੍ਰੋਪਦੀ ਕੌਰ ਤਲਵੰਡੀ ਸਾਬੋ,ਬੀਬੀ ਵੀਰਪਾਲ ਕੌਰ ਸਰਪੰਚ ਜਗਾ ਰਾਮ ਤੀਰਥ,ਬੀਬੀ ਦਲੀਪ ਕੌਰ ਸਰਪੰਚ ਸੀਂਗੋ ਆਦਿ ਮਹਿਲਾ ਆਗੂ ਹਾਜਿਰ ਸਨ।

No comments:

Post Top Ad

Your Ad Spot