ਸਾਬਕਾ ਐੱਮ. ਪੀ ਬੀਬੀ ਗੁਲਸ਼ਨ ਨੇ ਸਾਬਕਾ ਵਿਧਾਇਕ ਸਿੱਧੂ ਨਾਲ ਕੀਤੀ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 March 2018

ਸਾਬਕਾ ਐੱਮ. ਪੀ ਬੀਬੀ ਗੁਲਸ਼ਨ ਨੇ ਸਾਬਕਾ ਵਿਧਾਇਕ ਸਿੱਧੂ ਨਾਲ ਕੀਤੀ ਮੁਲਾਕਾਤ

ਤਲਵੰਡੀ ਸਾਬੋ, 10 ਮਾਰਚ (ਗੁਰਜੰਟ ਸਿੰਘ ਨਥੇਹਾ)- ਸਾਬਕਾ ਲੋਕ ਸਭਾ ਮੈਂਬਰ ਅਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜ ਕੇ ਉਨਾਂ ਨਾਲ ਮੁਲਾਕਾਤ ਕੀਤੀ।
ਉਕਤ ਮੁਲਾਕਾਤ ਸਬੰਧੀ ਗੱਲ ਕਰਦਿਆਂ ਬੀਬੀ ਗੁਲਸ਼ਨ ਨੇ ਦੱਸਿਆ ਕਿ ਉਹ ਸ. ਸਿੱਧੂ ਦੇ ਪਿਤਾ ਜੀ ਸ. ਭੁਪਿੰਦਰ ਸਿੰਘ ਸਿੱਧੂ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਨਹੀਂ ਸਨ ਕਰ ਸਕੇ ਇਸ ਲਈ ਅੱਜ ਇੱਥੇ ਉਨਾਂ ਨਾਲ ਅਫਸੋਸ ਜਾਹਿਰ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸ. ਭੁਪਿੰਦਰ ਸਿੰਘ ਸਿੱਧੂ ਜਿਲ੍ਹਾ ਬਠਿੰਡਾ ਦੇ ਇੱਕ ਪਿੰਡ ਵਿੱਚੋਂ ਉੱਠ ਕੇ ਆਈ. ਏ. ਐੱਸ ਬਣੇ ਤੇ ਬਾਅਦ ਵਿੱਚ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵਰਗੇ ਵੱਕਾਰੀ ਅਹੁਦੇ ਤੱਕ ਗਏ ਤੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਉਨਾਂ ਕਿਹਾ ਕਿ ਸ. ਭੁਪਿੰਦਰ ਸਿੰਘ ਦੇ ਦੇਹਾਂਤ ਨਾਲ ਨਾ ਕੇਵਲ ਸਿੱਧੂ ਪਰਿਵਾਰ ਨੂੰ ਸਗੋਂ ਸਮੁੱਚੇ ਜਿਲ੍ਹੇ ਬਠਿੰਡੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉੱਧਰ ਬੀਤੇ ਦਿਨਾਂ ਵਾਂਗ ਅੱਜ ਵੀ ਹਲਕੇ ਭਰ ਵਿੱਚੋਂ ਵੱਡੀ ਗਿਣਤੀ ਆਮ ਲੋਕ ਜੋ ਚੰਡੀਗੜ ਵਿਖੇ ਭੋਗ ਸਮਾਗਮ ਵਿੱਚ ਸ਼ਮੂਲੀਅਤ ਨਹੀਂ ਸਨ ਕਰ ਸਕੇ ਸ. ਸਿੱਧੂ ਨਾਲ ਦੁੱਖ ਪ੍ਰਗਟ ਕਰਨ ਲਈ ਉਨਾਂ ਦੀ ਰਿਹਾਇਸ਼ ਵਿਖੇ ਪੁੱਜੇ। ਸ. ਸਿੱਧੂ ਨੇ ਬੀਬੀ ਗੁਲਸ਼ਨ ਸਮੇਤ ਉਨਾਂ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਉਨਾਂ ਦੇ ਦੁੱਖ ਵਿੱਚ ਸ਼ਰੀਕ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਜੱਸੀ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ, ਗੁਰਮੀਤ ਸਿੰਘ ਬੁਰਜ ਮਹਿਮਾ, ਸੁਰਿੰਦਰ ਨੰਬਰਦਾਰ ਡੂਮਵਾਲੀ, ਬਾਬੂ ਸਿੰਘ ਮਾਨ ਸੂਬਾ ਮੀਤ ਪ੍ਰਧਾਨ, ਅਵਤਾਰ ਮੈਨੂੰਆਣਾ, ਨਿਰਮਲ ਜੋਧਪੁਰ, ਰਾਜਬਹਾਦੁਰ ਸਮਾਘ, ਰੁਸਤਮ ਦੱਤਾ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਨਿੱਪੀ ਮਲਕਾਣਾ ਜਿਲ੍ਹਾ ਪ੍ਰਧਾਨ ਐੱਸ. ਓ. ਆਈ, ਰਾਜਾ ਜੋਧਪੁਰ, ਅਸ਼ੋਕ ਗੋਇਲ ਸਰਕਲ ਪ੍ਰਧਾਨ ਰਾਮਾਂ ਸ਼ਹਿਰੀ,ਬਿੰਦਰ ਸਰਪੰਚ ਪੱਕਾ,ਰਾਜਵਿੰਦਰ ਰਾਜੂ ਕੌਂਸਲਰ ਰਾਮਾਂ, ਅਮਰਜੀਤ ਧਨੋਆ, ਜਥੇਦਾਰ ਭਗਵਾਨ ਸਿੰਘ ਲੇਲੇਵਾਲਾ, ਗੁਰਨਾਮ ਲੇਲੇਵਾਲਾ, ਕੁਲਦੀਪ ਸਰਪੰਚ ਭੁੱਖਿਆਂਵਾਲੀ ਸਰਕਲ ਪ੍ਰਧਾਨ ਯੂਥ ਵਿੰਗ ਰਾਮਾਂ ਆਦਿ ਆਗੂ ਹਾਜ਼ਰ ਸਨ।

No comments:

Post Top Ad

Your Ad Spot