ਡੇਰਾ ਦਾਦੂਪੰਥੀ ਵਿਖੇ ਸ਼ੁਭ ਨਵਰਾਤਰਿਆਂ ਨੂੰ ਲੈ ਕੇ ਮਹੰਤ ਤੁਰਤ ਦਾਸ ਵੱਲੋ ਤਪੱਸਿਆ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 March 2018

ਡੇਰਾ ਦਾਦੂਪੰਥੀ ਵਿਖੇ ਸ਼ੁਭ ਨਵਰਾਤਰਿਆਂ ਨੂੰ ਲੈ ਕੇ ਮਹੰਤ ਤੁਰਤ ਦਾਸ ਵੱਲੋ ਤਪੱਸਿਆ ਸ਼ੁਰੂ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਡੇਰਾ ਦਾਦੂਪੰਥੀ ਦੇ ਬਾਬਾ ਤੁਰਤ ਦਾਸ ਵੱਲੋ ਨਵਰਾਤਰਿਆਂ ਦੀ ਸ਼ੁਰੂਆਤ ਵਿੱਚ ਤਪੱਸਿਆ ਸ਼ੁਰੂ ਕੀਤੀ ਗਈ ਜਿਸ ਦੀ ਸਮਾਪਤੀ 9ਵੇਂ ਨਵਰਾਤਰਿਆਂ ਨੂੰ ਕਰਕੇ ਭੰਡਾਰਾ ਕੀਤਾ ਜਾਵੇਗਾ। ਹਰ ਸਾਲ ਦੀ ਤਰਾਂ ਇਸ ਸਾਲ ਵੀ ਇਲਾਕੇ ਦੀ ਸੁਖਸ਼ਾਂਤੀ ਅਤੇ ਤਰੱਕੀ ਲਈ ਡੇਰਾ ਦਾਦੂਪੰਥੀ ਦੇ ਮਹੰਤ ਤੁਰਤ ਦਾਸ ਵੱਲੋਂ ਮਾਤਾ ਜੀ ਦੇ ਸ਼ੁਭ ਨਵਰਾਤਰਿਆਂ ਵਿੱਚ ਖੜੇ ਰਹਿ ਕੇ ਮੋਨ ਵਰਤ ਰੱਖ ਕੇ ਤੱਪ ਕੀਤਾ ਜਾ ਰਿਹਾ ਹੈ। ਜਿਸ ਲਈ ਪਹਿਲੇ ਦਿਨ ਪੂਜਾ ਅਰਚਨਾ ਕਰਨ ਤੋ ਬਾਅਦ ਬਾਬਾ ਜੀ ਨੇ ਤਪੱਸਿਆ ਸ਼ੁਰੂ ਕੀਤੀ। ਪ੍ਰਬੰਧਕਾ ਨੇ ਦੱਸਿਆ ਕਿ ਬਾਬਾ ਜੀ  26 ਮਾਰਚ ਨੂੰ ਆਪਣੀ ਤਪੱਸਿਆ ਸੰਪੂਰਨ ਕਰਨਗੇ ਤੇ ਇਸ ਮੌਕੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਭੰਡਾਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ, ਤੇਜ ਰਾਮ ਸ਼ਰਮਾਂ, ਕਾਲਾ ਰਾਮ, ਬਲਵਿੰਦਰ ਭੋਲਾ, ਉਕਾਂਰ ਸਿੰਘ, ਮੱਖਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਮੌਜ਼ੂਦ ਸਨ।

No comments:

Post Top Ad

Your Ad Spot