ਹੱਕੀ ਮੰਗਾਂ ਨੂੰ ਲੈ ਕੇ ਪਬਲਿਕ ਵਰਕਸ ਡਿਪਾਰਟਮੈਂਟ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ ਮੀਟਿੰਗ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਹੱਕੀ ਮੰਗਾਂ ਨੂੰ ਲੈ ਕੇ ਪਬਲਿਕ ਵਰਕਸ ਡਿਪਾਰਟਮੈਂਟ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ ਮੀਟਿੰਗ ਹੋਈ

ਤਲਵੰਡੀ ਸਾਬੋ, 12 ਮਾਰਚ (ਗੁਰਜੰਟ ਸਿੰਘ ਨਥੇਹਾ)- ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਬਲਿਕ ਵਰਕਸ ਡਿਪਾਰਟਮੈਂਟ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ ਇੱਕ ਮੀਟਿੰਗ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਹੇਠ ਹੋਈ ਜਿੱਸ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ਵਿੱਚ ਪਬਲਿਕ ਵਰਕਸ ਡਿਪਾਰਟਮੈਂਟ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵੀ ਵਧ ਚੜ ਕੇ ਹਿੱਸਾ ਲਵੇਗੀ।
ਉਕਤ ਮੀਟਿੰਗ ਵਿੱਚ ਸੂਬਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਕੰਟਰੈਕਟਰ ਵੇਸ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ, 4-9-14 ਦੇ ਅਨੁਸਾਰ ਪੇਅ ਗ੍ਰੇਡ ਦਿੱਤੇ ਜਾਣ, ਡੀ. ਏ ਦੀਆਂ ਕਿਸ਼ਤਾਂ ਜਲਦੀ ਜਾਰੀ ਕਰਨ, ਪਿਛਲਾ ਬਕਾਇਆ ਤੁਰੰਤ ਦੇਣ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਵਾਟਰ ਵਰਕਸ ਪੰਚਾਇਤਾਂ ਤੋਂ ਵਾਪਿਸ ਲੈ ਕੇ ਖੁਦ ਚਲਾਉਣ, ਤਨਖਾਹਾਂ ਸਮੇਂ ਸਿਰ ਦੇ ਕੇ ਅਣ-ਐਲਾਨੀ ਐਮਰਜੈਂਸੀ ਖਤਮ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ 22 ਮਾਰਚ ਨੂੰ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ਵਿੱਚ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਰਕਰ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਪਰਮਜੀਤ ਸਿੰਘ ਭਾਗੀਵਾਂਦਰ, ਗੋਰਾ ਲਾਲ ਤਲਵੰਡੀ ਸਾਬੋ, ਸਾਧੂ ਸਿੰਘ ਬਹਿਮਣ, ਸੰਦੀਪ ਰਾਮਾਂ, ਗੁਰਚਰਨ ਜੌੜਕੀਆਂ, ਦੂਧਨਾਥ, ਰਾਜਕੁਮਾਰ ਕੋਟਬਖਤੂ, ਜਸਵੀਰ ਸਿੰਘ ਕਟਾਰ ਸਿੰਘ ਵਾਲਾ, ਬਲਦੇਵ ਗੁਰੂਸਰ, ਗੁਰਚਰਨ ਚਰਨੀ ਆਦਿ ਨੇ ਭਾਗ ਲਿਆ।

No comments:

Post Top Ad

Your Ad Spot