ਬਹਿਣੀਵਾਲ ਪੁਲਿਸ ਚੌਂਕੀ ਮੁਲਾਜਮਾਂ ਤੇ ਨੌਜਵਾਨਾਂ ਨੇ ਲਾਏ ਕੁੱਟਮਾਰ ਦੇ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 March 2018

ਬਹਿਣੀਵਾਲ ਪੁਲਿਸ ਚੌਂਕੀ ਮੁਲਾਜਮਾਂ ਤੇ ਨੌਜਵਾਨਾਂ ਨੇ ਲਾਏ ਕੁੱਟਮਾਰ ਦੇ ਦੋਸ਼

  • ਇੱਕ ਨੌੌਜਵਾਨ ਦੀ ਬਾਂਹ ਟੁੱਟੀ, ਪੀੜਿਤ ਹਸਪਤਾਲ ਵਿੱਚ ਜੇਰੇ ਇਲਾਜ
ਤਲਵੰਡੀ ਸਾਬੋ 28 ਮਾਰਚ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਗੁਰੂਸਰ ਦੇ ਦੋ ਨੌਜਵਾਨਾਂ ਨੇ ਮਾਨਸਾ ਜਿਲ੍ਹੇ ਦੇ ਪਿੰਡ ਬਹਿਣੀਵਾਲ ਦੀ ਪੁਲਸ ਚੌਂਕੀ ਦੇ ਮੁਲਾਜਮਾਂ ਤੇ ਉਨਾਂ ਦੀ ਕੁੱਟਮਾਰ ਕਰਕੇ ਇੱਕ ਨੌਜਵਾਨ ਦੀ ਬਾਂਹ ਤੋੜ ਦੇਣ ਦੇ ਕਥਿਤ ਦੋਸ਼ ਲਾਏ ਹਨ।ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਨੌਜਵਾਨਾਂ ਦੀ ਹਾਲਤ ਉਨਾਂ ਤੇ ਹੋਏ ਅਣਮਨੁੱਖੀ ਤਸ਼ੱਦਦ ਦੀ ਕਹਾਣੀ ਖੁਦ ਹੀ ਬਿਆਨ ਕਰ ਰਹੀ ਹੈ।ਪੀੜਿਤ ਨੌਜਵਾਨਾਂ ਨੇ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਗਗਨਦੀਪ ਸਿੰਘ ਵਾਸੀ ਗੁਰੂਸਰ ਜਗਾ ਜੋ ਕਿ ਲੇਬਰ ਦੀ ਠੇਕੇਦਾਰੀ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਉਹ ਬੀਤੇ ਦਿਨ ਮੋਟਰਸਾਈਕਲ ਤੇ ਦੋ ਹੋਰ ਨੌਜਵਾਨਾਂ ਨਾਲ ਕੰਮ ਤੇ ਜਾ ਰਹੇ ਸਨ ਤਾਂ ਬਹਿਣੀਵਾਲ ਪੁਲਸ ਚੌਂਕੀ ਦਾ ਨਾਕਾ ਲੱਗਿਆ ਹੋਇਆ ਸੀ।ਮੋਟਰਸਾਈਕਲ ਤੇ ਤਿੰਨ ਵਿਅਕਤੀ ਹੋਣ ਕਰਕੇ ਉਹ ਡਰ ਗਏ ਤੇ ਪਿਛੇ ਹੀ ਉਤਰ ਗਏ ਜਿੰਨਾਂ ਨੂੰ ਨਾਲੇ ਤੇ ਤੈਨਾਤ ਪੁਲਸ ਨੇ ਦੇਖ ਲਿਆ। ਪੀੜਤ ਗਗਨਦੀਪ ਸਿੰਘ ਮੁਤਾਬਕ ਉਹਨਾਂ ਤਿੰਨਾ ਨੂੰ ਬਹਿਣੀਵਾਲ ਚੌਂਕੀ ਦੇ ਮੁਲਾਜਮ ਚੌਂਕੀ ਵਿੱਚ ਲੈ ਗਏ ਜਿਥੇ ਉਹਨਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਸ ਦੇ ਦੂਜੇ ਸਾਥੀ ਧਰਮਜੀਤ ਸਿੰਘ ਦੀ ਬਾਂਹ ਵੀ ਕੁੱਟਮਾਰ ਕਾਰਣ ਟੁੱਟ ਗਈ।ਜਦੋਂ ਕਿ ਤੀਜਾ ਵਿਅਕਤੀ ਜਿਸਨੂੰ ਮੋਟਰਸਾਈਕਲ ਤੋਂ ਉਤਾਰ ਦਿੱਤਾ ਸੀ ਡਰ ਦਾ ਹੋਇਆ ਉਦੋਂ ਦਾ ਘਰ ਹੀ ਬੈਠਾ ਹੈ।ਪਤਾ ਲਗਦੇ ਹੀ ਪਿੰਡ ਵਾਸੀਆਂ ਨੇ ਉਹਨਾਂ ਨੂੰ ਪੁਲਸ ਤੋਂ ਛੁਡਾ ਲਿਆ। ਪੁਲਿਸ ਦੀ ਗ੍ਰਿਫਤ ਤੋਂ ਨਿਕਲਦਿਆਂ ਹੀ ਦੋਵੇਂ ਪੀੜਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਭਰਤੀ ਹੋ ਗਏ।ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ੱਕ ਵਿੱਚ ਹੀ ਬਿੰਨਾ ਕਸੂਰ ਦੇ ਉਹਨਾਂ ਤੇ ਤਸ਼ੱਦਦ ਢਾਹ ਦਿੱਤਾ ਤੇ ਤੇ ਉਹ ਪੁਲਸ ਮੁਲਾਜਮਾਂ ਦੇ ਤਰਲੇ ਕਰਦੇ ਰਹੇ ਕਿ ਉਹ ਬੇਕਸੂਰ ਹਨ ਪਰ ਉਨਾਂ ਦੀ ਕਿਸੇ ਨਾ ਸੁਣੀ।ਧਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਹਨਾਂ ਨੂੰ ਇਸ ਸ਼ਰਤ ਤੇ ਛੱਡਿਆ ਕਿ ਬਾਹਰ ਜਾ ਕੇ ਕੁੱਝ ਨਹੀ ਦੱਸਣਗੇ ਤੇ ਉਹਨਾਂ ਤੋਂ ਇਕ ਕਾਗਜ ਤੇ ਦਸਤਖਤ ਕਰਵਾ ਕੇ ਲਿਖਾ ਲਿਆ ਕੇ ਉਹਨਾਂ ਐਕਸੀਡੈਟ ਹੋਇਆਂ ਹੈ ਤੇ ਜੋ ਸੱਟਾਂ ਵਗੈਰਾ ਲੱਗੀਆਂ ਹਨ ਉਹ ਐਕਸੀਡੈਂਟ ਕਾਰਣ ਲੱਗੀਆਂ ਹਨ।ਹੁਣ ਪੀੜਤਾਂ ਨੇ ਉਹਨਾਂ ਨਾਲ ਕੀਤੀ ਕੁੱਟਮਾਰ ਲਈ ਬਹਿਣੀਵਾਲ (ਮਾਨਸਾ) ਚੌਂਕੀ ਇੰਚਾਰਜ ਅਤੇ ਮੁਲਾਜਮਾਂ ਖਿਲਾਫ ਸਖਤ ਕਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜੇ ਉਹਨਾਂ ਨੂੰ ਇੰਨਸਾਫ ਨਾ ਮਿਲਿਆਂ ਤਾਂ ਉਹ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਨਗੇ। ਮਾਮਲੇ ਸਬੰਧੀ ਜਦੋ ਚੌਂਕੀ ਇੰਚਾਰਜ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਚੰਡੀਗੜ ਅਦਾਲਤ ਵਿੱਚ ਗਏ ਹੋਏ ਹਨ। ਉਹਨਾਂ ਮਾਮਲੇ ਤੋਂ ਅਨਜਾਣਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਦੀ ਪਹਿਲਾਂ ਹੀ ਬਾਂਹ ਟੁੱਟੀ ਹੋਈ ਸੀ ਬਾਕੀ ਉਹ ਆ ਕੇ ਜਾਂਚ ਕਰਨਗੇ।

No comments:

Post Top Ad

Your Ad Spot