ਕੇਂਦਰ ਵੱਲੋਂ ਲੰਗਰ ਤੇ ਲਾਈ ਜੀ. ਐੱਸ. ਟੀ. ਖ਼ਤਮ ਕਰਵਾਉਣ ਲਈ ਤ੍ਰਿਣਮੂਲ ਕਾਂਗਰਸ ਵੱਲੋਂ ਵਿੱਢੀ ਮੁਹਿੰਮ 'ਚ ਦੋ ਹਜ਼ਾਰ ਸ਼ਰਧਾਲੂਆਂ ਨੇ ਕੀਤੇ ਦਸਤਖ਼ਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 March 2018

ਕੇਂਦਰ ਵੱਲੋਂ ਲੰਗਰ ਤੇ ਲਾਈ ਜੀ. ਐੱਸ. ਟੀ. ਖ਼ਤਮ ਕਰਵਾਉਣ ਲਈ ਤ੍ਰਿਣਮੂਲ ਕਾਂਗਰਸ ਵੱਲੋਂ ਵਿੱਢੀ ਮੁਹਿੰਮ 'ਚ ਦੋ ਹਜ਼ਾਰ ਸ਼ਰਧਾਲੂਆਂ ਨੇ ਕੀਤੇ ਦਸਤਖ਼ਤ

ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਵੱਲੋਂ ਗੁਰੂ ਕੇ ਲੰਗਰਾਂ ਤੇ ਕੇਂਦਰ ਵੱਲੋਂ ਲਾਈ ਜੀ. ਐੱਸ. ਟੀ. ਖਤਮ ਕਰਵਾਉਣ ਲਈ ਵਿੱਢੇ ਸੰਘਰਸ਼ ਦੌਰਾਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੇੜੇ ਧਰਨਾ ਦੇ ਕੇ ਕੀਤੀ ਇੱਕ ਰੋਜਾ ਭੁੱਖ ਹੜਤਾਲ ਸਮੇਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ 'ਚ ਦੋ ਹਜ਼ਾਰ ਸ਼ਰਧਾਲੂਆਂ ਨੇ ਦਸਤਖ਼ਤ ਕਰਕੇ ਕੇਂਦਰ ਦੇ ਇਸ ਗ਼ੈਰ ਸੰਗਤ ਫ਼ੈਸਲੇ ਵਿਰੁੱਧ ਫ਼ਤਵਾ ਦਿੱਤਾ।
ਜ਼ਿਕਰਯੋਗ ਹੈ ਕਿ ਗੁਰੂ ਕੇ ਲੰਗਰਾਂ ਤੇ ਲੱਗੇ ਜੀ. ਐੱਸ. ਟੀ. ਨੂੰ ਖ਼ਤਮ ਕਰਵਾਉਣ ਲਈ ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਵੱਲੋਂ ਸ਼ੁਰੂ ਕੀਤੇ ਇਸ ਘੋਲ ਵਿੱਚ ਸਹਿਯੋਗ ਦੇਣ ਦੀ ਥਾਂ ਭੁੱਖ ਹੜਤਾਲ ਤੇ ਬੈਠੇ ਪਾਰਟੀ ਵਰਕਰਾਂ ਨੂੰ ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੂੰ ਭੇਜ ਕੇ ਇਹ ਧਰਨਾ ਅਤੇ ਭੁੱਖ ਹੜਤਾਲ ਖ਼ਤਮ ਕਰਵਾਉਣ ਦਾ ਉਪਰਾਲਾ ਕਰਦੇ ਦੇਖਿਆ ਗਿਆ। ਪਾਰਟੀ ਵੱਲੋਂ ਭੁੱਖ ਹੜਤਾਲ ਅਤੇ ਧਰਨੇ ਉੱਪਰ ਬੈਠੇ ਕਾਰਕੁੰਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਲੰਘਣ ਵਾਲੇ ਦੋ ਹਜ਼ਾਰ ਸ਼ਰਧਾਲੂਆਂ ਨੇ ਦਸਤਖ਼ਤ ਕਰਕੇ ਗੁਰੂ ਕੇ ਲੰਗਰਾਂ 'ਤੇ ਲੱਗੇ ਜੀ. ਐੱਸ. ਟੀ. ਖਿਲਾਫ਼ ਆਵਾਜ਼ ਬੁਲੰਦ ਕੀਤੀ।
ਵੱਡੀ ਗਿਣਤੀ ਦਸਤਖ਼ਤਾਂ ਤੋਂ ਖੁਸ਼ ਹੁੰਦਿਆਂ ਸੂਬਾ ਕਾਰਜ਼ਕਾਰਨੀ ਮੈਂਬਰ ਸੋਮੀ ਤੁੰਗਵਾਲੀਆ, ਮੈਡਮ ਅੰਮਿਤ ਕੌਰ ਸ਼ੇਰਗਿੱਲ ਪ੍ਰਧਾਨ ਇਸਤਰੀ ਵਿੰਗ ਪੰਜਾਬ, ਮਹਾਂ ਸਿੰਘ ਖਾਲਸਾ, ਗੋਪਾਲ ਰਾਏ, ਬਲਜੀਤ ਸਿੰਘ, ਜੋਗਿੰਦਰ ਸਲਾਰੀਆ ਅਤੇ ਹੁਕਮ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਹੁਣ ਸਿੱਖ ਸੰਗਤਾਂ ਇਸ ਜਜ਼ੀਆ ਟੈਕਸ ਵਿਰੁੱਧ ਲਾਮਬੰਦ ਹੋਣਾ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਕੇਂਦਰ ਸਰਕਾਰ ਨੂੰ ਇਹ ਟੈਕਸ ਵਾਪਸ ਲੈਣ ਲਈ ਮਜ਼ਬੂਰ ਕਰ ਦੇਵਾਂਗੇ।

No comments:

Post Top Ad

Your Ad Spot