ਹੁਣ ਪਿੰਡ ਲਹਿਰੀ ਦੇ ਲੋਕਾਂ ਨੇ ਵੀ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਪਾਸ ਕੀਤੇ ਮਤੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਹੁਣ ਪਿੰਡ ਲਹਿਰੀ ਦੇ ਲੋਕਾਂ ਨੇ ਵੀ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਪਾਸ ਕੀਤੇ ਮਤੇ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਖੁਸ਼ੀ-ਗਮੀ ਮੌਕੇ ਕਰਵਾਏ ਜਾਂਦੇ ਸਮਾਗਮਾਂ ਦੌਰਾਨ ਲੋਕਾਂ ਵੱਲੋਂ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਸਿਲਸਿਲਾ ਹੁਣ ਆਰਥਿਕ ਮੰਦਹਾਲੀ ਕਾਰਨ ਜਾਂ ਫਿਰ ਮਹਿੰਗਾਈ ਦੁਆਰਾ ਕੱਢੇ ਜਾਂਦੇ ਕਚੂੰਮਰ ਕਰਕੇ ਘਟਦਾ ਨਜ਼ਰ ਆ ਰਿਹਾ ਹੈ ਜਿਸ ਦੇ ਤਹਿਤ ਪਿੰਡਾਂ ਦੇ ਪਿੰਡ ਹੁਣ ਇਹਨਾਂ ਰਸਮਾਂ 'ਤੇ ਵਧ ਰਹੇ ਫਾਲਤੂ ਖਰਚੇ ਘਟਾਉਣ ਜਾਂ ਮੁਕੰਮਲ ਬੰਦ ਕਰਨ ਲਈ ਮੋਹਤਬਰ ਵਿਅਕਤੀਆਂ, ਗ੍ਰਾਮ ਪੰਚਾਇਤ, ਗੁਰੂ ਘਰ ਪ੍ਰਬੰਧਕ ਕਮੇਟੀ, ਕਲੱਬ ਅਹੁਦੇਦਾਰਾਂ ਵੱਲੋਂ ਮਤੇ ਪਾਏ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਖੇਤਰ ਦੇ ਪਿੰਡ ਲਹਿਰੀ ਵਿਖੇ ਵੀ ਪਿੰਡ ਵਾਸੀਆਂ ਦੀ ਸਹਿਮਤੀ ਲੈ ਕੇ ਪਤੇ ਪ੍ਰਵਾਨ ਕੀਤੇ ਗਏ।
ਗੁਰਦੁਆਰਾ ਸਾਹਿਬ ਵਿਖੇ ਬੁਲਾਈ ਮੀਟਿੰਗ ਮੌਕੇ ਪਿੰਡ ਵਿੱਚ ਕਿਸੇ ਵੀ ਬਜ਼ੁਰਗ ਦੀ ਮੌਤ ਸਮੇਂ ਹੁੰਦੇ ਰੀਤੀ ਰਵਾਜਾਂ 'ਤੇ ਮੁਕਮੰਲ ਪਾਬੰਦੀ ਲਗਾਈ ਗਈ ਅਤੇ ਇਕੱਠ ਸਿਰਫ ਦਾਹ ਸਸਕਾਰ ਅਤੇ ਅੰਤਿਮ ਅਰਦਾਸ ਅਤੇ ਭੋਗ ਸਮੇਂ ਕਰਨ ਦੀ ਇਜਾਜਤ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਭੋਗ ਸਮੇਂ ਜਲੇਬੀਆਂ, ਖੀਰ ਆਦਿ ਬਣਾਉਣ 'ਤੇ ਮੁਕਮੰਲ ਪਾਬੰਦੀ ਦੇ ਨਾਲ ਨਾਲ ਵਿਆਹਾਂ ਮੌਕੇ ਉੱਚੀ ਅਵਾਜ਼ 'ਚ ਲਗਾਏ ਜਾਂਦੇ ਡੀ ਜੇ ਸਿਰਫ ਇੱਕ ਦਿਨ ਲਈ ਚਲਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਹੈ। ਵਿਆਹ ਦੀਆਂ ਰਸਮਾਂ ਵਿੱਚ ਅਨੰਦ ਕਾਰਜ ਦਾ ਸਮਾਂ ਸਵੇਰੇ 11 ਵਜੇ ਤੱਕ ਦਾ ਨਿਸਚਿਤ ਕੀਤਾ ਗਿਆ ਹੈ। ਪਿੰਡ ਵਿੱਚ ਸੁਥਰਿਆਂ ਵੱਲੋਂ ਜਾਂ ਕਿਸੇ ਵੀ ਹੋਰ ਕਿਸਮ ਦੇ ਲੋਕਾਂ ਵੱਲੋਂ ਖੁਸ਼ੀ ਵਿਆਹ ਜਾਂ ਬੱਚੇ ਦੇ ਜਨਮ ਸਮੇਂ ਦੀਆਂ ਵਧਾਈਆਂ ਆਦਿ ਰਾਹੀਂ ਰੁਪਏ ਪੈਸੇ ਜਾਂ ਕੱਪੜੇ ਆਦਿ ਇਕੱਠੇ ਕਰਨ ਦੀ ਸਾਰੀ ਕੁੱਲ ਸ਼ਗਨ 500 ਰੁਪਏ ਨਿਸਚਿਤ ਕੀਤਾ ਗਿਆ ਹੈ ਜਦੋਂ ਕਿ ਪਿੰਡ ਦੀ ਲੜਕੀ ਦੇ ਵਿਆਹ ਮੌਕੇ ਪਿੰਡ ਦੇ ਲੋਕਾਂ ਦੁਆਰਾ ਸ਼ਰਾਬ ਪੀਣ 'ਤੇ ਮੁਕਮੰਲ ਪਾਬੰਦੀ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰੂ ਘਰ ਵਾਸਤੇ ਉਗਰਾਹੀ ਕਰਨ ਲਈ ਪਿੰਡ ਵਿੱਚ ਜਾਣ ਤੋਂ ਮਾਨਹੀ ਕੀਤੀ ਗਈ ਹੈ। ਇਹਨਾਂ ਪਾਸ ਕੀਤੇ ਮਤਿਆਂ ਦੀ ਉਲੰਘਣਾ ਕਰਨ ਵਾਲੇ ਵਿਆਕਤੀਆਂ ਨੂੰ 25,000 ਰੁਪਏ ਜੁਰਮਾਨਾ ਕਰਨ ਦੀ ਮੱਦ ਵੀ ਰੱਖੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਨੰਬਰਦਾਰ ਜਸਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ, ਸੁਖਦੇਵ ਸਿੰਘ ਲੱਡੂ, ਗੋਰਾ ਸਿੰਘ ਪੰਚ, ਬਲਦੇਵ ਸਿੰਘ, ਸੋਨੂੰ ਅਜਾਦ, ਟਹਿਲ ਸਿੰਘ, ਗੁਰਮੀਤ ਸਿੰਘ, ਕੇਵਲ ਸਿੰਘ ਪੰਚ, ਕਰਤਾਰ ਸਿੰਘ ਸਾਬਕਾ ਪੰਚ, ਮਾਸਟਰ ਹਰਜੀਤ ਸਿੰਘ, ਬਲਵਿੰਦਰ ਸਿੰਘ, ਗੁਲਜਾਰ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਕੌਰ, ਨਸੀਬ ਕੌਰ, ਲਵਜੀਤ ਕੌਰ, ਕੁਲਵੰਤ ਕੌਰ ਆਦਿ ਵਿਆਕਤੀ ਹਾਜਰ ਸਨ।

No comments:

Post Top Ad

Your Ad Spot