ਤਫਤੀਸ਼ ਦੇ ਨਾਂਅ 'ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਲਈ ਐੱਸ ਡੀ ਐੱਮ ਨੂੰ ਸੌਂਪਿਆ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 March 2018

ਤਫਤੀਸ਼ ਦੇ ਨਾਂਅ 'ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਲਈ ਐੱਸ ਡੀ ਐੱਮ ਨੂੰ ਸੌਂਪਿਆ ਮੰਗ ਪੱਤਰ

ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੁਆਰਾ ਗ਼ਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤੀਤ ਕਰ ਰਹੇ ਪਰਿਵਾਰਾਂ ਨੂੰ ਸਸਤੀ ਆਟਾ-ਦਾਲ ਸਕੀਮ ਅਧੀਨ ਬਣਾਏ ਗਏ ਨਜਾਇਜ ਕਾਰਡਾਂ ਨੂੰ ਕੱਟਣ ਦੇ ਨਾਂ 'ਤੇ ਇੱਕ ਗ਼ਰੀਬ ਪਰਿਵਾਰ ਦਾ ਕਾਰਡ ਇਸ ਕਰਕੇ ਕੱਟੇ ਜਾਣ ਦਾ ਸਮਾਚਾਰ ਮਿਲਿਆ ਹੈ ਕਿ ਉਹ ਪਰਿਵਾਰ ਹੁਣ ਉਸ ਪਿੰਡ ਦਾ ਵਸਨੀਕ ਨਹੀਂ ਹੈ ਜਦੋਂ ਕਿ ਪਰਿਵਾਰ ਮੁਤਾਬਿਕ ਉਹ ਉਸੇ ਵੀ ਪਿੰਡ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਦੀ ਵੋਟ ਵੀ ਉਸੇ ਪਿੰਡ ਵਿੱਚ ਬਣੀ ਹੋਈ ਹੈ।
ਇਸ ਮਾਮਲੇ ਸਬੰਧੀ ਮਾਨਯੋਗ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਕੱਟੇ ਗਏ ਨੀਲੇ ਕਾਰਡ ਮੁੜ ਬਹਾਲ ਕਰਨ ਸਬੰਧੀ ਦਿੱਤੇ ਗਏ ਮੰਗ ਪੱਤਰ ਅਤੇ ਪਹਿਲਾਂ ਬਣਿਆ ਨੀਲਾ ਕਾਰਡ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਰਾਜੂ ਕੌਰ ਨੇ ਦੱਸਿਆ ਕਿ ਉਹ ਸੀਂਗੋ ਪਿੰਡ ਦੀ ਬਹੁਤ ਲੰਬੇ ਸਮੇਂ ਤੋਂ ਵਸਨੀਕ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਸਦਾ ਨੀਲਾ ਕਾਰਡ ਬਣਿਆ ਹੋਇਆ ਹੈ ਅਤੇ ਰਾਸ਼ਨ ਵੀ ਮਿਲਦਾ ਰਿਹਾ ਹੈ ਪ੍ਰੰਤੂ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੁੱਝ ਨਜਾਇਜ ਬਣਾਏ ਗਏ ਕਾਰਡਾਂ ਦੀ ਤਫਤੀਸ਼ ਦੇ ਨਾਂਅ 'ਤੇ ਉਹਨਾਂ ਦਾ ਕਾਰਡ ਇਹ ਕਹਿਕੇ ਕੱਟ ਦਿੱਤਾ ਗਿਆ ਹੈ ਕਿ ਉਕਤ ਪਰਿਵਾਰ ਸੀਂਗੋ ਪਿੰਡ ਦਾ ਵਸਨੀਕ ਨਹੀਂ ਹੈ ਜਦੋਂ ਕਿ ਉਹ ਪਰਿਵਾਰ ਪੱਕੇ ਤੌਰ 'ਤੇ ਸੀਂਗੋ ਪਿੰਡ ਵਸਨੀਕ ਹੈ। ਉਹਨਾਂ ਦੱਸਿਆਂ ਉਹਨਾਂ ਦੀ ਵੋਟ ਵੀ ਇਸੇ ਪਿੰਡ ਵਿੱਚ ਹੀ ਬਣੀ ਹੋਈ ਹੈ।
ਸੀਂਗੋ ਦੇ ਗ਼ਰੀਬ ਪਰਿਵਾਰ ਬਲਵਾਨ ਸਿੰਘ, ਛੋਟਾ ਸਿੰਘ, ਬਲਜਿੰਦਰ ਸਿੰਘ, ਰਾਜਪਾਲ ਸਿੰਘ ਆਦਿ ਨੇ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਤਫਤੀਸ਼ ਵਿੱਚ ਨਜਾਇਜ ਤੌਰ 'ਤੇ ਕੱਟੇ ਗਏ ਗ਼ਰੀਬ ਪਰਿਵਾਰਾਂ ਦੇ ਕਾਰਡ ਮੁੜ ਬਹਾਲ ਕੀਤੇ ਜਾਣ ਤਾਂ ਜੋ ਉਹ ਸਰਕਾਰ ਵੱਲੋਂ ਮਿਲਦੀ ਸਹਾਇਤਾ ਪ੍ਰਾਪਤ ਕਰਕੇ ਆਪਣਾ ਪੇਟ ਭਰ ਸਕਣ। ਇਸ ਸਬੰਧੀ ਐੱਸ ਡੀ ਐੱਮ ਤਲਵੰਡੀ ਸਾਬੋ ਨਾਕਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਜਾਂਚ ਕਰਕੇ ਗਲਤ ਤਰੀਕੇ ਨਾਲ ਕੱਟੇ ਗਏ ਕਾਰਡਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ।

No comments:

Post Top Ad

Your Ad Spot