ਕੈਪਟਨ ਸਰਕਾਰ ਦਾ ਵਿਦਿਆਰਥੀ ਯੂਨੀਅਨਾਂ ਲਈ ਵੋਟਾਂ ਪਵਾਉਣ ਦਾ ਫੈਸਲਾ ਸਲਾਹੁਣਯੋਗ- ਖੁਸ਼ਦੀਪ ਗਿੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 March 2018

ਕੈਪਟਨ ਸਰਕਾਰ ਦਾ ਵਿਦਿਆਰਥੀ ਯੂਨੀਅਨਾਂ ਲਈ ਵੋਟਾਂ ਪਵਾਉਣ ਦਾ ਫੈਸਲਾ ਸਲਾਹੁਣਯੋਗ- ਖੁਸ਼ਦੀਪ ਗਿੱਲ

ਤਲਵੰਡੀ ਸਾਬੋ, 27 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੌਜਵਾਨਾਂ ਦੀਆਂ ਵਿਦਿਆਰਥੀ  ਯੂਨੀਅਨਾਂ ਲਈ ਵੋਟਾਂ ਪਵਾਉਣ ਦਾ ਲਿਆ ਗਿਆ ਫੈਸਲਾ ਇੱਕ ਇਤਿਹਾਸਿਕ ਅਤੇ ਸਲਾਹੁਣਯੋਗ ਫੈਸਲਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਸੈੱਲ ਤਲਵੰਡੀ ਸਾਬੋ ਦੇ ਚੇਅਰਮੈਨ ਅਤੇ ਸਾਬਕਾ ਜ਼ਿਲ੍ਹਾ ਵਾਈਸ ਪ੍ਰਧਾਨ ਐੱਸ. ਐੱਸ. ਯੂ ਆਈ ਬਠਿੰਡਾ ਖੁਸ਼ਦੀਪ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਆਪਣੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਰਾਜਨੀਤੀ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਹੋਰ ਬਲ ਅਤੇ ਤਜ਼ਰਬਾ ਮਿਲੇਗਾ ਉੱਥੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੀਆਂ ਮੰਗਾਂ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਤੱਕ ਪਹੁੰਚਾ ਸਕਦੇ ਹਨ। ਸ. ਗਿੱਲ ਨੇ ਕਿਹਾ ਕਿ ਇਹ ਵੋਟਾਂ ਦਾ ਸਿਲਸਿਲਾ ਕਾਫੀ ਸਮੇਂ ਤੋਂ ਬੰਦ ਪਿਆ ਸੀ ਅਤੇ ਹੁਣ ਕੈਪਟਨ ਸਾਹਿਬ ਦੇ ਫੈਸਲੇ ਨਾਲ ਕਾਲਜ ਵਿਦਿਆਰਥੀਆਂ ਅੰਦਰ ਹੁੰਦੀ ਲੜਾਈ ਵੀ ਖਤਮ ਹੋਵੇਗੀ ਅਤੇ ਯੂਨੀਅਨਾਂ ਵਿੱਚ ਉੱਥੇ ਪੜ੍ਹਨ ਵਾਲੇ ਵਿਦਿਆਰਥੀ ਹੀ ਆ ਸਕਣਗੇ।

No comments:

Post Top Ad

Your Ad Spot