ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਸਵਾਗਤ ਪਰ ਨਾਨਕ ਸ਼ਾਹ ਫਕੀਰ ਸਵੀਕਾਰ ਨਹੀਂ-ਜਥੇਦਾਰ ਦਾਦੂਵਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 March 2018

ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਸਵਾਗਤ ਪਰ ਨਾਨਕ ਸ਼ਾਹ ਫਕੀਰ ਸਵੀਕਾਰ ਨਹੀਂ-ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਨਾਨਕ ਸ਼ਾਹ ਫਕੀਰ ਫਿਲਮ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ ਪ੍ਰੰਤੂ ਫਿਰ ਵੀ ਫਿਲਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸਿੱਖ ਕਿਰਦਾਰਾਂ ਤੇ ਬਨਣ ਵਾਲੀਆਂ ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਕੌਮ ਸਵਾਗਤ ਕਰਦੀ ਹੈ ਪਰ ਨਾਨਕ ਸ਼ਾਹ ਫਕੀਰ ਵਰਗੀ ਫਿਲਮ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀ ਕੀਤੀ ਜਾ ਸਕਦੀ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਨਾਨਕ ਸ਼ਾਹ ਫਕੀਰ ਦੇ ਪ੍ਰਿੰਟ ਉਨਾਂ ਨੇ ਬੰਬੇ ਤੋਂ ਕਢਵਾ ਕੇ ਦੇਖੇ ਸਨ ਜਿਸ ਵਿੱਚ ਭਾਵੇਂ ਹੁਣ ਗੁਰੁ ਨਾਨਕ ਦੇਵ ਜੀ ਦੇ ਕਿਰਦਾਰ ਨੂੰ ਇੱਕ ਰੌਸ਼ਨੀ ਦੇ ਰੂਪ ਵਿੱਚ ਦਿਖਾਇਆ ਗਿਆ ਪਰ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ, ਪਿਤਾ ਜੀ ਸ੍ਰੀ ਮਹਿਤਾ ਕਾਲੂ ਜੀ ਤੇ ਭੈਣ ਬੇਬੇ ਨਾਨਕੀ ਜੀ ਦੇ ਕਿਰਦਾਰ ਐਕਟਰਾਂ ਵੱਲੋਂ ਨਿਭਾਏ ਗਏ ਹਨ ਜੋ ਸਿੱਖ ਧਰਮ ਵਿੱਚ ਵਰਜਿਤ ਹਨ। ਉਨਾਂ ਕਿਹਾ ਕਿ ਅੱਧ ਨੰਗੇ ਸਰੀਰਾਂ ਦੀ ਨੁਮਾਇਸ਼ ਕਰਨ ਵਾਲੀਆਂ ਫਿਲਮੀ ਮਾਡਲਾਂ ਮਾਤਾ ਤ੍ਰਿਪਤਾ ਜੀ ਤੇ ਬੇਬੇ ਨਾਨਕੀ ਜੀ ਦਾ ਕਿਰਦਾਰ ਨਿਭਾਉਣ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ। ਜਥੇਦਾਰ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੀ ਫਿਲਮ ਨੂੰ ਲੈ ਕੇ ਭੂਮਿਕਾ ਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਫਿਲਮ ਦੇ ਹੱਕ ਵਿੱਚ ਹੀ ਬੋਲਦੇ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਨੂੰ ਸ਼ਪੱਸ਼ਟ ਕਰਨਾ ਚਾਹੀਦਾ ਹੈ ਕਿ ਆਖਿਰ ਪਹਿਲਾਂ ਇਸ ਫਿਲਮ ਤੇ ਪਾਬੰਦੀ ਨਾ ਲਾ ਸਕਣ ਦੀ ਉਨਾਂ ਦੀ ਕੀ ਮਜਬੂਰੀ ਸੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸਿੱਖ ਫੌਜੀਆਂ ਦੇ ਕਿਰਦਾਰਾਂ ਤੇ ਬਨਣ ਵਾਲੀਆਂ ਫਿਲਮਾਂ ਦਾ ਹਮੇਸ਼ਾਂ ਸਵਾਗਤ ਕਰਾਂਗੇ ਪਰ ਜੇ ਸਿੱਖ ਕੌਮ ਦੇ ਸ਼ਹੀਦਾਂ ਜਾਂ ਧਾਰਮਿਕ ਸਖਸ਼ੀਅਤਾਂ, ਗੁਰੂ ਸਾਹਿਬਾਨ ਬਾਰੇ ਫਿਲਮਾਂ ਬਣਾਉਣੀਆਂ ਹਨ ਤਾਂ ਐਨੀਮੇਸ਼ਨ ਬਣਾਈਆਂ ਜਾ ਸਕਦੀਆਂ ਹਨ ਪਰ ਕਿਸੇ ਐਕਟਰ ਨੂੰ ਕਿਸੇ ਸਿੱਖ ਸਖਸ਼ੀਅਤ ਦਾ ਕਿਰਦਾਰ ਨਿਭਾਉਣ ਦੀ ਇਜਾਜਤ ਕਦੇ ਨਹੀਂ ਦਿੱਤੀ ਜਾ ਸਕਦੀ।

No comments:

Post Top Ad

Your Ad Spot