ਸੇਂਟ ਸੋਲਜਰ ਨੇ ਬਿੰਨੂ ਢਿੱਲੋਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਸੇਂਟ ਸੋਲਜਰ ਨੇ ਬਿੰਨੂ ਢਿੱਲੋਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

  • ਬਿੰਨੂ ਢਿੱਲੋਂ ਹੈ ਇੱਕ ਸ਼ਾਨਦਾਰ ਐਕਟਰ ਹੈ: ਅਨਿਲ ਚੋਪੜਾ
ਜਲੰਧਰ 26 ਮਾਰਚ (ਗੁਰਕੀਰਤ ਸਿੰਘ)- ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਐਕਟਿੰਗ ਨਾਲ ਲੋਹਾ ਮਨਵਾਉਣ ਬਿੰਨੂ ਢਿੱਲੋਂ ਨੂੰ ਸੇਂਟ ਸੋਲਜਰ ਗਰੁਪ ਆਫ਼ ਇੰਸਟੀਚਿਊਸ਼ਨ ਵਲੋਂ ਖਾਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਐੱਮ.ਡੀ ਰਾਜਨ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਬਿੰਨੂ ਢਿੱਲੋਂ ਨੂੰ ਮਿਲੇ ਫਿਲਮ ਫੈਅਰ ਅਵਾਰਡ ਲਈ ਵਧਾਈ ਦਿੱਤੀ ਅਤੇ ਗੁਡ ਲੱਕ ਪਲਾਂਟ, ਯਾਦਗਾਰੀ ਚਿੰਨ੍ਹ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਬਿੰਨੂ ਢਿੱਲੋਂ ਵਲੋਂ ਸੇਂਟ ਸੋਲਜਰ ਦਾ ਧੰਨਵਾਦ ਕੀਤਾ ਗਿਆ। ਇਸਦੇ ਇਲਾਵਾ ਬਿੰਨੂ ਢਿੱਲੋਂ ਸੇਂਟ ਸੋਲਜਰ ਮੈਨੇਜਮੇਂਟ ਐਂਡ ਟੇਕਨਿਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ। ਉਨ੍ਹਾਂਨੇ ਵਿਦਿਆਰਥੀਆਂ ਨੂੰ ਨਸ਼ੇਂ ਤੋਂ ਦੂਰ ਰਹਿਣ ਅਤੇ ਜਿਸ ਵੀ ਫੀਲਡ ਵਿੱਚ ਵਿਦਿਆਰਥੀ ਕੈਰੀਅਰ ਬਣਾਉਣਾ ਚਾਹੁੰਦੇ ਹਨ ਉਸ ਵਿੱਚ ਪੁਰੇ ਜੀਜਾਨ ਨਾਲ ਮਿਹਨਤ ਕਰਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਅਨਿਲ ਚੋਪੜਾ ਨੇ ਬਿੰਨੂ ਢਿੱਲੋਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇੱਕ ਨੇ ਸ਼ਾਨਦਾਰ ਐਕਟਰ ਹਨ ਅਤੇ ਉਨ੍ਹਾਂ ਦੇ ਵਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਪ੍ਰੇਰਨਾ ਯੁਵਾ ਪੀੜ੍ਹੀ ਨੂੰ ਕੁੱਝ ਕਰ ਵਿਖਾਉਣ ਲਈ ਉਤਸ਼ਾਹਿਤ ਕਰਦੀ ਹੈ।

No comments:

Post Top Ad

Your Ad Spot