ਪਿੰਡ ਮੈਨੂੰਆਣਾ ਦੇ ਪਰਿਵਾਰਾਂ ਵੱਲੋਂ ਕੱਟੇ ਨੀਲੇ ਕਾਰਡ ਨੂੰ ਬਹਾਲ ਕਰਨ ਸਬੰਧੀ ਐਸ. ਡੀ. ਐਮ ਨੂੰ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 March 2018

ਪਿੰਡ ਮੈਨੂੰਆਣਾ ਦੇ ਪਰਿਵਾਰਾਂ ਵੱਲੋਂ ਕੱਟੇ ਨੀਲੇ ਕਾਰਡ ਨੂੰ ਬਹਾਲ ਕਰਨ ਸਬੰਧੀ ਐਸ. ਡੀ. ਐਮ ਨੂੰ ਮੰਗ ਪੱਤਰ

ਐਸ. ਡੀ. ਐਮ ਵੱਲੋਂ ਸਕੱਤਰ ਮਾਰਕੀਟ ਨੂੰ ਦਿੱਤੇ ਜਾਂਚ ਪੜਤਾਲ ਕਰਨ ਦੇ ਆਦੇਸ਼
ਤਲਵੰਡੀ ਸਾਬੋ, 1 ਮਾਰਚ (ਗੁਰਜੰਟ ਸਿੰਘ ਨਥੇਹਾ)- ਸਰਕਾਰ ਵੱਲੋਂ ਨੀਲੇ ਕਾਰਡਾਂ ਦੀ ਕੀਤੀ ਜਾਂਚ ਪੜਤਾਲ 'ਚ ਰਾਸ਼ਨ ਕਾਰਡਾਂ ਦੇ ਕੱਟੇ ਜਾਣ 'ਤੇ ਅਨੇਕਾਂ ਹੀ ਲੋੜਵੰਦ ਪਰਿਵਾਰਾਂ ਵੱਲੋਂ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਅੱਜ ਖੇਤਰ ਦੇ ਪਿੰਡ ਮੈਨੂੰਆਣਾ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਦੀ ਅਗਵਾਈ ਹੇਠ ਲੱਗਭਗ 15 ਦੇ ਕਰੀਬ ਪਰਿਵਾਰਾਂ ਵੱਲੋਂ ਐਸ. ਡੀ. ਐਮ ਤਲਵੰਡੀ ਸਾਬੋ ਨੂੰ ਆਪਣੇ ਕੱਟੇ ਗਏ ਨੀਲੇ ਕਾਰਡਾਂ ਨੂੰ ਮੁੜ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ।
ਐਸ. ਡੀ. ਐਮ ਵਰਿੰਦਰ ਸਿੰਘ ਨੇ ਇਨ੍ਹਾਂ ਪਰਿਵਾਰਾਂ ਦੀ ਗੱਲਬਾਤ ਸੁਣਦਿਆਂ ਇੰਨ੍ਹਾਂ ਦੇ ਕੱਟੇ ਹੋਏ ਕਾਰਡਾਂ ਦੀ ਦੁਬਾਰਾ ਜਾਂਚ ਪੜਤਾਲ ਕਰਨ ਲਈ ਇਹ ਮੰਗ ਪੱਤਰ ਉਕਤ ਪਰਿਵਾਰਾਂ ਦੇ ਮੈਂਬਰਾਂ ਰਾਹੀਂ ਸਕੱਤਰ ਮਾਰਕੀਟ ਕਮੇਟੀ ਤਲਵੰਡੀ ਸਾਬੋ ਪਾਸ ਭੇਜ ਦਿੱਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਸਾਰੇ ਇਸ ਸਹੂਲਤ ਦੇ ਯੋਗ ਹਾਂ ਪ੍ਰੰਤੂ ਫਿਰ ਵੀ ਸਾਡੇ ਕਾਰਡ ਕੱਟ ਦਿੱਤੇ ਗਏ ਹਨ, ਹੁਣ ਸਬੰਧਿਤ ਵਿਭਾਗ ਸਾਡੇ ਕਾਰਡਾਂ ਨੂੰ ਮੁੜ ਬਹਾਲ ਕਰੇ ਤਾਂ ਕਿ ਉਹਨਾਂ ਨੂੰ ਇਸ ਸਹੂਲਤ ਦਾ ਲਾਭ ਮਿਲ ਸਕੇ।

No comments:

Post Top Ad

Your Ad Spot