ਤੂੜੀ ਦੀ ਟਰਾਲੀ ਭਰਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਰਕੇ ਇੱਕ ਮਜਦੂਰ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 March 2018

ਤੂੜੀ ਦੀ ਟਰਾਲੀ ਭਰਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਰਕੇ ਇੱਕ ਮਜਦੂਰ ਦੀ ਮੌਤ

ਤਲਵੰਡੀ ਸਾਬੋ, 5 ਮਾਰਚ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿੱਚ ਇੱਕ ਵਪਾਰੀ ਦੀ ਤੂੜੀ ਦੀ ਟਰਾਲੀ ਭਰਦੇ ਸਮੇਂ ਕੋਲੋਂ ਲੰਘਦੀਆਂ ਉੱਚ ਵੋਲਟੇਜ (11 ਹਜ਼ਾਰ ਕੇ. ਵੀ.) ਦੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਇੱਕ ਮਜਦੂਰ ਦੀ ਮੌਤ ਹੋਣ ਵਾਲਾ ਮੰਦਭਾਗਾ ਸਮਾਚਾਰ ਮਿਲਿਆ ਹੈ। ਚਸਮਦੀਦ ਦੇ ਦੱਸਣ ਅਨੁਸਾਰ ਪਿੰਡ ਨਾਖਪੁਰ ਦੇ ਤੂੜੀ ਦੇ ਵਪਾਰੀ ਦੇ ਇੱਕ ਦਰਜਨ ਮਜਦੂਰ ਪਿੰਡ ਦੇ ਇੱਕ ਕਿਸਾਨ ਤੋਂ ਮੁੱਲ ਲੈ ਕੇ ਤੂੜੀ ਭਰ ਰਹੇ ਸਨ ਤੇ ਕੋਲੋਂ ਹੀ ਬਿਜਲੀ ਦੀਆਂ 11 ਹਜਾਰ ਵੋਲਟੇਜ ਤਾਰਾਂ ਦੀ ਲਾਈਨ ਲੰਘਦੀ ਹੈ ਜਦੋਂ ਉਨ੍ਹਾਂ ਨੇ ਤੂੜੀ ਪੂਰੀ ਭਰ ਲਈ ਤੇ ਟਰਾਲੀ ਦਾ ਭੂੰਗ ਰੱਸਿਆਂ ਨਾਲ ਕਸਣ ਲੱਗੇ ਤਾਂ ਇੱਕ ਮਜਦੂਰ ਕੋਲੋਂ ਲੰਘਦੀਆਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਹੇਠਾ ਡਿੱਗ ਪਿਆ ਤੇ ਲਾਗੇ ਬੈਠੈ ਪਿੰਡ ਦੇ ਮੋਹਤਬਰਾਂ ਨੇ ਜਿੱਥੇ ਉਸਦੀਆਂ ਬਾਹਾਂ ਦੀ ਮਾਲਸ਼ ਕੀਤੀ ਉੱਥੇ ਹੀ ਪਿੰਡ ਦੇ ਪ੍ਰੈਕਟੀਸ਼ਨਰਾਂ ਨੇ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਸਰਦੂਲਗੜ੍ਹ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (40) ਵਜੋਂ ਹੋਈ ਜੋ ਆਪਣੀ ਪਤਨੀ ਸਮੇਤ ਤਿੰਨ ਬੱਚਿਆਂ ਨੂੰ ਪਿੱਛੇ ਛੱਡ ਗਿਆ ਹੈ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਚਾਹਲ, ਪੰਚ ਗੁਰਦੀਪ ਸਿੰਘ, ਕਿਸਾਨ ਵਿਕਾਸ ਕਮੇਟੀ ਪ੍ਰਧਾਨ ਸੁਰਜੀਤ ਸਿੰਘ ਸਮੇਤ ਮੋਹਤਬਰਾਂ ਨੇ ਜਿੱਥੇ ਉਕਤ ਮ੍ਰਿਤਕ ਦੇ ਪੋਰਿਵਾਰ ਨੂੰ ਮਾਲੀ ਮੱਦਦ ਦੇਣ ਦੀ ਮੰਗ ਕੀਤੀ ਹੈ ਉੱਥੇ ਬਿਜਲੀ ਬੋਰਡ ਅਧਿਕਾਰੀਆਂ ਤੋਂ ਅਬਾਦੀ ਵਾਲੇ ਖੇਤਰ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਉੱਚੀਆਂ ਤੇ ਰਬੜ ਦੀਆਂ ਪਾਈਪਾਂ ਨਾਲ ਢਕਣ ਜਾਂ ਰਬੜ ਦੀ ਕੇਬਲ ਪਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਅਜਿਹੀ ਘਟਨਾ ਨਾ ਵਾਪਰੇ। ਜਿਕਰਯੋਗ ਹੈ ਕਿ ਅਜਿਹੀਆਂ ਕਈ ਘਟਨਾਵਾਂ ਇਸੇ ਪਿੰਡ ਵਿੱਚ ਪਹਿਲਾਂ ਵੀ ਹੋ ਚੁੱਕੀਆਂ ਹਨ। ਜਿਸ ਕਾਰਨ ਛੱਤਾਂ 'ਤੇ ਕੰਮ ਕਰਦਿਆਂ ਕਈ ਮਿਸਤਰੀ, ਮਜ਼ਦੂਰ ਅਤੇ ਬੱਚੇ ਵਾਲ ਵਾਲ ਬਚੇ ਹਨ। ਇਸ ਸਬੰਧੀ ਜਦੋਂ ਤਲਵੰਡੀ ਸਾਬੋ ਬਿਜਲੀ ਬੋਰਡ ਦੇ ਐਸ. ਡੀ. ਓ. ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਵਿਭਾਗ ਦੇ ਜੇ. ਈ. ਨੂੰ ਨਾਲ ਲੈ ਕੇ ਕੱਲ ਨੂੰ ਘਟਨਾਂ ਦਾ ਜਾਇਜਾ ਲੈ ਕੇ ਜੋ ਵੀ ਤਾਰਾਂ ਦਾ ਹੱਲ ਹੁੰਦਾ ਹੋਇਆਂ ਉਸਨੂੰ ਹੱਲ ਕਰਵਾ ਦੇਵਾਂਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾਂ ਨਾ ਵਾਪਰੇ।

No comments:

Post Top Ad

Your Ad Spot