ਆਂਗਣਵਾੜੀ ਮੁਲਾਜਮਾਂ ਨੇ ਰੀਤੀ ਰਿਵਾਜਾਂ ਨਾਲ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 March 2018

ਆਂਗਣਵਾੜੀ ਮੁਲਾਜਮਾਂ ਨੇ ਰੀਤੀ ਰਿਵਾਜਾਂ ਨਾਲ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ, 21 ਮਾਰਚ (ਗੁਰਜੰਟ ਸਿੰਘ ਨਥੇਹਾ)– ਸਥਾਨਕ ਸ਼ਹਿਰ ਵਿੱਚ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਹੱਕੀ ਮੰਗਾਂ ਨੂੰ ਅਣਗੋਲਿਆਂ ਕਰਨ ਦੇ ਰੋਸ ਵਜੋਂ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਦੇ ਦਿਸਾ ਨਿਰਦੇਸਾਂ ਤੇ ਸਰਕਲ ਪ੍ਰਧਾਨ ਪਰਮਜੀਤ ਕੌਰ ਤਲਵੰਡੀ ਦੀ ਅਗਵਾਈ ਵਿੱਚ ਵਿੱਚ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੋਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਖਜਾਨਾ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਬਠਿੰਡਾ ਵਿੱਚ ਦਿਤਾ ਜਾ ਰਿਹਾ ਧਰਨਾ 52ਵੇ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ  ਤੇ ਸਰਕਾਰ ਕੁੰਭਕਰਨੀ ਨੀਦ ਸੁੱਤੀ ਪਈ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜਮਾਂ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਰਵੱਈਆ ਬੇਦਰਦ ਹੈ ਜੋ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ 52 ਦਿਨਾਂ ਤੋਂ ਬਠਿੰਡਾ ਵਿਖੇ ਧਰਨੇ ਦੇ ਰਹੀਆਂ ਹਨ ਜਿੰਨਾਂ ਤੇ ਮੰਤਰੀ ਸਾਹਬ ਨੂੰ ਜਰਾ ਜਿੰਨਾਂ ਵੀ ਦਰਦ ਨਹੀ ਆ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ ਸਗੋਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਨਹੀ ਜਿਸ ਕਰਕੇ ਜਥੇਬੰਦੀ ਵਿੱਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਸਾਹਬ ਨੇ ਵਰਕਰਾਂ ਤੇ ਹੈਲਪਰਾਂ ਦੇ 100 ਕਰੋੜ ਤੋਂ ਵੱਧ ਦੇ ਬਿੱਲਾਂ ਤੇ ਰੋਕ ਲਾਈ ਹੋਈ ਹੈ ਜਿੰਨਾਂ ਵਿੱਚ ਬੱਚਿਆਂ ਦਾ ਰਾਸ਼ਨ, ਆਂਗਣਵਾੜੀ ਕੇਂਦਰਾਂ ਦਾ ਕਿਰਾਇਆ, ਵਰਦੀਆਂ ਦੇ ਪੈਸੇ, ਵਰਕਰਾਂ ਦੇ ਟੀ.ਏ ਤੇ ਸਟੇਸ਼ਨਰੀ ਦੇ ਸਮਾਨ ਦੇ ਪੈਸੇ ਸਾਮਲ ਹਨ।ਉਨ੍ਹਾਂ ਦੱਸਿਆ ਕਿ ਉਕਤ ਮੁਲਾਜਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਮਾਣ ਭੱਤਾ ਵੀ ਨਹੀ ਮਿਲਿਆ ਹੈ। ਇਸ ਮੌਕੇ ਉਨ੍ਹਾਂ ਵਰਕਰਾਂ ਦਾ ਮਾਣ ਭੱਤਾ ਹਰਿਆਣਾਂ ਤੇ ਦਿੱਲੀ ਦੀ ਤਰਜ ਤੇ ਵਰਕਰ ਨੂੰ 10000 ਤੇ ਹੈਲਪਰ ਨੂੰ 5000 ਰੁਪਏ ਦੇਣ ਦੀ ਮੰਗ ਕੀਤੀ। ਇਸ ਮੌਕੇ ਜਸਵਿੰਦਰ ਕੌਰ, ਵੀਰਪਾਲ ਕੌਰ, ਜਸਵੰਤ ਕੌਰ, ਬਲਵੰਤ ਕੌਰ, ਤੇਜਿੰਦਰ ਕੌਰ, ਆਸਾ ਰਾਣੀ, ਸੁਰੇਸ਼ ਕੌਰ, ਬਲਤੇਜ ਕੌਰ ਸਮੇਤ ਯੂਨੀਅਨ ਆਗੂ ਮੌਜੂਦ ਸਨ।

No comments:

Post Top Ad

Your Ad Spot