ਸੇਂਟ ਸੋਲਜਰ ਵਿਦਿਆਰਥੀਆਂ ਨੇ ਕੀਤਾ ਫੁੱਲ ਬਣ ਕੀਤਾ ਸਪ੍ਰਿੰਗ ਸੀਜ਼ਨ ਦਾ ਸਵਾਗਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 March 2018

ਸੇਂਟ ਸੋਲਜਰ ਵਿਦਿਆਰਥੀਆਂ ਨੇ ਕੀਤਾ ਫੁੱਲ ਬਣ ਕੀਤਾ ਸਪ੍ਰਿੰਗ ਸੀਜ਼ਨ ਦਾ ਸਵਾਗਤ

ਜਲੰਧਰ 22 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਵਲੋਂ ਫੁੱਲ ਬਣਕੇ ਸਪ੍ਰਿੰਗ ਸੀਜ਼ਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨੰਨ੍ਹੇਂ ਵਿਦਿਆਰਥੀਆਂ ਰਿਤੀਕਾ, ਜਸਪ੍ਰੀਤ, ਦਮਨ, ਸੋਨਿਆ, ਮਨਮੀਤ, ਤਨਿਕਾ, ਏਜੰਲ ਆਦਿ ਨੇ ਵਾਤਾਵਰਣ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਫੁੱਲ ਲਗਾਉਣ, ਉਨ੍ਹਾਂ ਦੀ ਸੰਭਾਲ ਕਰਣ ਦੀ ਅਪੀਲ ਕੀਤੀ। ਗੋ ਗਰੀਨ, ਫੁਲ ਲਗਾਓ ਵਾਤਾਵਰਣ ਸੁੰਦਰ ਬਣਾਓ, ਰੁੱਖ ਲਗਾਓ ਜੀਵਨ ਬਚਾਓ, ਸੇਵ ਏਨਵਾਇਰਨਮੇਂਟ ਆਦਿ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਪੌਦਿਆ ਨਾਲ ਨਾ ਕੇਵਲ ਸਾਡਾ ਵਾਤਾਵਰਣ ਸੁਰੱਖਿਅਤ ਹੁੰਦਾ ਹੈ ਨਾਲ ਹੀ ਇਸ ਨਾਲ ਸਥਾਨ ਦੀ ਸੁੰਦਰਤਾ ਵੀ ਵੱਧਦੀ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਜੋ ਅੱਜ ਸੰਦੇਸ਼ ਦਿੱਤਾ ਹੈ ਉਹ ਕਾਬਿਲੇ ਤਾਰੀਫ ਹੈ ਅਤੇ ਵਿਦਿਆਰਥੀਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਾਤਾਵਰਣ ਦੀ ਸੁਰੱਖਿਆ ਕਿੰਨੀ ਜਰੂਰੀ ਹੈ। ਜੇਕਰ ਅੱਜ ਵਤਾਵਰਣ ਦੀ ਸੁਰੱਖਿਆ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਕੁੱਝ ਸਾਲਾਂ ਵਿੱਚ ਬਹੁਤ ਸੀ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਉਨ੍ਹਾਂਨੇ ਕਿਹਤ ਕਿ ਸਾਨੂੰ ਸਭ ਨੂੰ ਪਰਿਆਵਰਣ ਨੂੰ ਬਚਾਉਣ ਦੀ ਲੋੜ ਹੈ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

No comments:

Post Top Ad

Your Ad Spot