ਸ਼੍ਰੋਮਣੀ ਕਮੇਟੀ ਵਿੱਚ ਰਸੀਦਾਂ ਵਿੱਚ ਹੇਰਾਫੇਰੀ ਕਰਕੇ ''ਲੁੱਟਮਾਰ ਟੈਕਸ' ਵਸੂਲਣ ਵਾਲੇ ਸੇਵਾਦਾਰ ਦਾ ਕੀਤਾ ਯੂ ਪੀ 'ਚ ਤਬਾਦਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 31 March 2018

ਸ਼੍ਰੋਮਣੀ ਕਮੇਟੀ ਵਿੱਚ ਰਸੀਦਾਂ ਵਿੱਚ ਹੇਰਾਫੇਰੀ ਕਰਕੇ ''ਲੁੱਟਮਾਰ ਟੈਕਸ' ਵਸੂਲਣ ਵਾਲੇ ਸੇਵਾਦਾਰ ਦਾ ਕੀਤਾ ਯੂ ਪੀ 'ਚ ਤਬਾਦਲਾ

ਸਾਰਾਗੜੀ ਸਰਾਂ ਵੀ ਮੁਲਾਜਮਾਂ ਲਈ ਬਣੀ ਸੋਨੇ ਦੀ ਖਾਣ
ਅੰਮ੍ਰਿਤਸਰ/ਜੰਡਿਆਲਾ ਗੁ੍ਰੂ 31 ਮਾਰਚ (ਕੰਵਲਜੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬੰਧ ਹੇਠ  ਚੱਲਦੇ ਲੱਗਪੱਗ ਸਾਰੇ ਹੀ ਅਦਾਰੇ ਇਸ ਵੇਲੇ ਪੂਰੀ ਤਰਾਂ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਆਏ ਹੋਏ ਹਨ। ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਤੇ ਲੱਗੇ ਜੀ.ਐਸ.ਟੀ.ਸ਼ਾਇਦ ਇੰਨਾ ਨੁਕਸਾਨ ਨਾ ਕਰ ਸਕੇ। ਜਿੰਨਾ ਇਸ ਵੇਲੇ ਭ੍ਰਿਸ਼ਟ ਕਰਮਚਾਰੀ ''ਲੁੱਟਮਾਰ ਟੈਕਸ'' ਵਸੂਲ ਕੇ ਕਰ ਰਹੇ ਹਨ। ਇੱਕ ਪਾਸੇ ਜੀ ਐਸ ਟੀ ਹਟਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਕੇਂਦਰੀ ਵਿੱਚ ਮੰਤਰੀ ਨੂੰ ਪੱਤਰ ਲਿਖ ਰਿਹਾ ਹੈ। ਪਰ ਦੂਜੇ ਪਾਸੇ ਇੱਕ ਸੇਵਾਦਾਰ ਨੇ ਬੀਤੇ ਕਲ ਲੰਗਰ ਦੀ ਸੇਵਾ ਵਿੱਚ ਮਾਇਆ ਜਮਾ ਕਰਾਉਣ ਆਏ ਇੱਕ ਸ਼ਰਧਾਲੂ ਕੋਲੋ ਪੰਜ ਹਜਾਰ ਲੈ ਕੇ ਉਸ ਨੂੰ ਚਾਰ ਹਜਾਰ ਦੀਆ ਰਸੀਦਾਂ ਦੇ ਕੇ ਇੱਕ ਹਜ਼ਾਰ ''ਲੁੱਟਮਾਰ ਟੈਕਸ'' ਵਸੂਲਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਗਰ ਵਿੱਚ ਤਾਇਨਾਤ ਸੇਵਾਦਾਰ ਰਛਪਾਲ ਸਿੰਘ ਵਾਸੀ ਕੁਹਾੜਕਾ ਕੋਲ ਕੁਝ ਪ੍ਰੋਮੀ ਲੰਗਰ ਵਾਸਤੇ ਮਾਇਆ ਜਮਾ ਕਰਾਉਣ ਲਈ ਆਏ। ਤਾਂ ਉਹਨਾਂ ਨੇ ਸੇਵਾਦਾਰ ਸਾਹਿਬ ਨੂੰ ਪੰਜ ਹਜਾਰ ਰੁਪਏ ਜਮਾ ਕਰਨ ਲਈ ਕਿਹਾ। ਤੇ ਵੱਖ ਵੱਖ ਨਾਵਾਂ ਤੇ ਰਸੀਦਾਂ ਮੰਗੀਆ। ਸੇਵਾਦਾਰ ਸਾਹਿਬ ਨੇ ਰੋਜਮਰਾ ਦੀ ਤਰਾਂ ਵੇਖਿਆ ਕਿ ਸ਼ਰਧਾਲੂ ਕਾਫੀ ਸ਼ਰਧਾਵਾਨ ਹਨ। ਤੇ ਉਸ ਨੇ ਚਾਰ ਹਜਾਰ ਦੀਆ ਰਸੀਦਾਂ ਕੱਟ ਕੇ ਉਹਨਾਂ ਨੂੰ ਤਹਿ ਲਗਾ ਕੇ ਰਸੀਦਾ  ਫੜਾ ਦਿੱਤੀਆ। ਸ਼ਰਧਾਲੂ ਨੇ ਉਸੇ ਤਰਾਂ ਰਸੀਦਾ ਮੱਥੇ ਨੂੰ ਲਗਾ ਕੇ ਜੇਬ ਵਿੱਚ ਪਾ ਲਈਆ। ਜਦੋਂ ਉਹ ਬਾਕੀ ਸਾਥੀਆ ਨਾਲ ਮੱਥਾ ਟੇਕਣ ਲਈ ਅੰਦਰ ਜਾਣ ਲੱਗੇ ਤਾਂ ਉਹਨਾਂ ਦਾ ਇੱਕ ਰਿਸ਼ਤੇਦਾਰ ਜਿਹੜਾ ਸ਼੍ਰੋਮਣੀ ਕਮੇਟੀ ਵਿੱਚ ਸੁਪਰਵਾਈਜਰ ਦੇ ਆਹੁਦੇ ਤੇ ਤਾਇਨਾਤ ਸੀ ਮਿਲ ਪਿਆ। ਤੇ ਉਸ  ਨੇ ਰਿਸ਼ਤੇਦਾਰਾਂ ਨੂੰ ਨਿਉਤਾ ਦਿੱਤਾ। ਕਿ ਉਹ ਮੱਥਾ ਟੇਕਣ ਤੋ ਬਾਅਦ ਮਿਲ ਕੇ ਜਾਣ। ਸ਼ਰਧਾਲੂ ਜਦੋਂ ਮੱਥਾ ਟੇਕ ਕੇ ਵਾਪਸ ਪਰਤੇ ਉਹ ਸੁਪਰਵਾਈਜਰ ਕੋਲ ਚਾਹ ਪੀ ਰਹੇ ਸਨ। ਤਾਂ ਉਹਨਾਂ ਨੇ ਅਚਾਨਕ ਰਸੀਦਾ ਚੈਂਕ ਕੀਤੀਆ। ਤਾਂ ਉਹਨਾਂ ਵਿੱਚੋ ਇੱਕ ਹਜਾਰ ਦੀ ਰਸੀਦ ਘੱਟ ਸੀ। ਸੁਪਰਵਾਈਜਰ ਸਾਹਿਬ ਸ਼ਰਧਾਲੂ ਨੂੰ ਲੈ ਕੇ ਸੇਵਾਦਾਰ ਸਾਬ ਕੋਲ ਗਏ। ਤਾਂ ਉਸ ਦੀ ਝਾੜਝੰਬ ਕੀਤੀ ਤੇ ਇੱਕ ਹਜਾਰ ਦੀ ਹੋਰ ਰਸੀਦ ਕੱਟਵਾ ਕੇ ਸ਼ਰਧਾਲੂ ਨੂੰ ਦਿੱਤੀ। ਪਰ ਲੰਗਰ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪਰ ਕਿਸੇ ਨੇ ਵੀ ਕੋਈ ਐਕਸ਼ਨ ਲੈਣ ਦੀ ਲੋੜ ਨਾ ਸਮਝੀ। ਕਿਸੇ ਤਰੀਕੇ ਨਾਲ ਜਦੋਂ ਮਾਮਲਾ ਸਾਡੇ ਇਸ ਪੱਤਰਕਾਰ ਕੋਲ ਪੁੱਜਾ ਤਾਂ ਉਹਨਾਂ ਨੇ ਪੂਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਰੂਪ ਸਿੰਘ ਦੇ ਨੋਟਿਸ ਵਿੱਚ ਲਿਆਦਾ ਤਾਂ ਉਹਨਾਂ ਕਿਹਾ ਕਿ ਉਹ ਬਾਹਰ ਹਨ। ਤੇ ਉਹ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੀ ਡਿਊਟੀ ਲਗਾਉਦੇ ਹਨ। ਮੈਨੇਜਰ ਵੱਲੋ ਪੜਤਾਲ ਕਰਨ  ਤੇ ਇਹ ਸਾਬਤ ਹੋ ਗਿਆ। ਕਿ ਰਸੀਦਾਂ ਦੋ ਵਾਰੀ ਕੱਟੀਆ ਗਈਆ। ਪਰ ਉਸ ਸੇਵਾਦਾਰ ਨੂੰ ਵਿਹਲਿਆ ਕਰਨ ਦੀ ਬਜਾਏ ਇਹ ਕਹਿ ਕੇ ਉਸ ਦਾ ਤਬਾਦਲਾ ਅਲੀਗੰਜ ( ਲਖਨਊ, .ਯੂ ਪੀ ) ਵਿਖੇ ਕਰ ਦਿੱਤਾ। ਕਿ ਰਸੀਦਾਂ ਦੋ ਵਾਰੀ ਕੱਟੀਆ ਹਨ। ਇਸ ਲਈ ਉਸ ਦਾ ਤਬਾਦਲਾ ਕੀਤਾ ਜਾਂਦਾ ਹੈ। ਕਿਉਕਿ ਅਣਪਛਾਤੇ ਸ਼ਰਧਾਲੂਆ ਦੀ ਪਛਾਣ ਨਹੀ ਹੋ ਸਕੀ ਜਦੋ ਕਿ ਉਹ ਸ਼ਰੋਮਣੀ ਕਮੇਟੀ ਦੇ ਸੁਪਰਵਾਈਜਰ ਦੇ ਰਿਸ਼ਤੇਦਾਰ ਜਾਂ ਪਛਾਣ ਵਾਲੇ ਹਨ। ਇਸੇ ਤਰਾਂ ਸ਼੍ਰੋਮਣੀ ਕਮੇਟੀ ਦੇ ਬੱਜਟ ਇਜਲਾਸ ਹੋਣ ਦੀ ਸੂਰਤ ਵਿੱਚ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਗਤ ਰਵੀਦਾਸ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਭਾਗ ਲੈਣ ਤੋ ਬਾਅਦ ਸ਼੍ਰੋਮਣੀ ਕਮੇਟੀ ਦੀ ਕੋਠੀ ਵਿੱਚ ਆਪਣਾ ਫੋਨ ਕੋਟਕਪੂਰੇ ਦੇ ਫਾਟਕ ਵਾਂਗ ਬੰਦ ਕਰਕੇ ਸੁੱਤੇ ਪਏ ਹੋਣਗੇ ਤੇ ਉਹਨਾਂ ਦੀ ਗੂੜੀ ਨੀਦ ਦਾ ਫਾਇਦਾ ਸਾਰਗੜੀ ਸਰਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਫਾਇਦਾ ਚੁੱਕਦਿਆ ਇੱਕ ਸ਼ਰਧਾਲੂ ਨੂੰ ਇਹ ਕਹਿ ਕੇ ਕਮਰਾ ਦੇਣ ਤੋ ਇਨਕਾਰ ਕਰ ਦਿੱਤਾ। ਕਿ ਭਲਕੇ ਬੱਜਟ ਇਜਲਾਸ ਹੋਣ ਕਾਰਨ ਵੱਡ ਗਿਣਤੀ ਵਿੱਚ ਮੈਬਰ ਸਾਹਿਬਾਨ ਆਪਣੇ ਸੰਗੀਆ ਸਾਥੀਆ ਨਾਲ ਪੁੱਜੇ ਹੋਏ ਹਨ। ਇਸ ਲਈ ਕਮਰਾ ਨਹੀ ਹੈ। ਸ਼ਰਧਾਲੂਆ ਜਦੋਂ ਸਾਡੇ ਇਸ ਪੱਤਰਕਾਰ ਨਾਲ ਰਾਬਤਾ ਕਾਇਮ ਕੀਤਾ। ਤਾਂ ਉਸ ਨੇ ਕਿਹਾ ਕਿ ਇਹ ਠੀਕ ਹੈ ਭਲਕੇ ਬੱਜਟ ਇਜਲਾਸ ਹੋਣ ਕਾਰਨ ਮੈਂਬਰ ਸਾਹਿਬਾਨ ਆਏ ਹੋਣਗੇ। ਬਾਹਰੋ ਆਏ ਸ਼ਰਧਾਲੂ ਵਪਾਰੀ ਕਿਸਮ ਦੇ ਸਨ। ਤੇ ਉਹਨਾਂ ਨੇ ਮੁਲਾਜਮਾਂ ਨਾਲ ਤਜਾਰਤ ਕੀਤੀ। ਤਾਂ ਉਹਨਾਂ  ਇੱਕ ਹਜਾਰ ਕਿਰਾਇਆ ਤੇ ਇੱਕ ਹਜਾਰ ਸੇਵਾ ਪਾਣੀ ਲੈ ਕੇ ਕਮਰਾ ਦੇ ਦਿੱਤਾ ਗਿਆਂ। ਇਹ ਘਟਨਾ ਸ਼ਾਮੀ ਕਰੀਬ ਪੰਜ ਸਵਾ ਪੰਜ ਵਜੇ ਵਾਪਰੀ। ਇਸ ਦੀ ਪੜਤਾਲ ਵੀ ਜਦੋਂ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਦੋਸ਼ੀ ਕੌਣ ਹੈ। ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀ ਇੰਜ ਕਰ ..! ਇਸ ਸਬੰਧੀ ਜਦੋ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾਂ ਤਾਂ ਉਹ ਆਪਣਾ ਫੋਨ ਚੁੱਕਣਦੀ ਜਹਿਮਤ ਨਹੀ ਕਰਦੇ ਪਰ ਅੱਜ ਤਾਂ ਉਹਨਾਂ ਦਾ ਫੋਨ ਤਿੰਨ ਵਜੇ ਤੋ ਹੀ ਬੰਦ ਪਿਆ ਸੀ। ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੀ ਕੋਠੀ ਵਿੱਚ ਅਰਾਮ ਫਰਮਾ ਰਹੇ ਹਨ। ਉਹਨਾਂ ਦੇ ਨਿੱਜੀ ਸਹਾਇਕ ਨੂੰ ਫੋਨ ਕੀਤਾ ਤਾਂ ਉਹਨਾਂ ਦੇ ਕਿਸੇ ਫਰਮਾ ਬਰਦਾਰ ਨੇ ਚੁੱਕਿਆ ਤੇ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਸਾਬ ਮੀਟਿੰਗ ਵਿੱਚ ਹਨ। ਖੁਦਾ ਹਾਫਿਜ ਕਹਿਣਾ ਸ਼ਾਇਦ ਉਹ ਭੁੱਲ ਗਿਆ ਸੀ।
 ਸ਼੍ਰੋਮਣੀ ਕਮੇਟੀ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ। ਕਿ ਸ੍ਰੀ ਦਰਬਾਰ ਸਾਹਿਬ ਵਿਖੇ ਭੀੜ ਹੋਣ ਕਾਰਨ ਵੀ ਆਈ ਪੀ ਲੋਕਾਂ ਨੂੰ ਮੱਥਾ ਤਾਂ ਅਧਿਕਾਰੀ ਆਪ ਟਿਕਾਉਦੇ ਹਨ। ਪਰ ਕਈ ਆਮ ਲੋਕਾਂ ਨੂੰ ਵੀ ਆਈ ਪੀ ਕਹਿ ਕਈ ਸੇਵਾਦਾਰ ਵੀ ਗੋਲਮਾਲ ਕਰਕੇ ਜਿਸ ਪਾਸੇ ਤੋ ਸੰਗਤਾਂ ਬਾਹਰ ਆਉਦੀਆ ਉਸ ਰਸਤੇ ਮੱਥਾ ਟਿਕਵਾਇਆ ਜਾਂਦਾ ਹੈ। ਇੱਕ ਵਾਰੀ ਇੱਕ ਵਿਗੜੇ ਹੋਏ ਸੈਣੀ ਨਾਮ ਦੇ ਸੇਵਾਦਾਰ ਨੇ ਜਦੋ ਅਜਿਹੀ ਕਾਰਵਾਈ ਪਾਉਣ ਦੀ ਸ਼ਕਾਇਤ ਕੀਤੀ ਸੀ। ਤਾਂ ਅਧਿਕਾਰੀ ਮੰਨਣ ਨੂੰ ਤਿਆਰ ਨਹੀ ਸੀ। ਪਰ ਉਸ ਸੈਣੀ ਨੂੰ ਉਸ ਦਿਨ ਵਿਹਲਿਆ ਕੀਤਾ ਗਿਆ। ਜਿਸ ਦਿਨ ਉਸ ਨੇ ਤੱਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਇੱਕ ਰਿਸ਼ਤੇਦਾਰ ਕੋਲੋ ਪੰਜ ਸੌ ਰੁਪਏ ਲੈ ਕੇ ਵੀ ਆਈ ਪੀ ਮੱਥਾ ਟਿਕਵਾਇਆ ਤੇ ਪੰਜ ਸੌ ਦਾ ਗਾਂਧੀ ਵਾਲਾ ਨੋਟ ਬਰਾਮਦ ਹੋਣ ਤੇ ਉਸ ਵਿਹਲਾ ਕਰ ਦਿੱਤਾ ਗਿਆ। ਸ੍ਰੀ ਦਰਬਾਰ ਵਿਖੇ ਤਾਇਨਾਤ ਸਾਰੇ ਸੇਵਾਦਰ  ਭ੍ਰਿਸ਼ਟ ਨਹੀ ਸਗੋ  ਵਧੇਰੇ ਸਾਊ ਤੇ ਇਮਾਨਦਾਰ ਛਵੀ ਵਾਲੇ ਹਨ। ਪਰ ਚੰਦ ਕੁ ਹੀ ਅਜਿਹੇ ਹਨ ਜਿਹਨਾਂ ਨੂੰ ਵੱਡੇ ਫਰਲੇ ਵਾਲੇ ਜਥੇਦਾਰਾਂ ਦੀ ਪੁਸ਼ਤਪਨਾਹੀ ਹਾਸਲ ਹੈ। ਸ੍ਰੀ ਗੁਰੂ ਰਾਮਦਾਸ ਦੇ ਲੰਗਰ ਵਿੱਚ ਸਿਰਫ ਇੱਕ ਰਸੀਦ ਹੀ ਗਾਇਬ ਨਹੀ ਹੋਈ ਸਗੋ ਜਿਹੜੇ ਅਧਿਕਾਰੀ ਤੇ ਇੰਚਾਰਜ ਇਥੇ ਤਾਇਨਾਤ ਕੀਤੇ ਗਏ ਹਨ। ਉਹਨਾਂ ਦੀ ਜਾਇਦਾਦ ਦੀ ਪੜਤਾਲ ਕਰਕੇ ਵੇਰਵਾ ਇਕੱਠਾ ਕੀਤਾ ਜਾਵੇ। ਤਾਂ ਇੱਕ ਨਹੀ ਕਈ ''ਸ਼੍ਰੋਮਣੀ ਸਪੈਕਟਰਮ'' ਘੱਪਲੇ ਬਾਹਰ ਆ ਜਾਣਗੇ। ਉਹਨਾਂ ਅਧਿਕਾਰੀਆ ਦਾ ਜੇਕਰ ਤਬਾਦਲਾ ਕਰ ਦਿੱਤਾ ਜਾਵੇ। ਤਾਂ ਵੱਡੇ ਫਰਲੇ ਵਾਲੇ ਜਥੇਦਾਰ ਪਰਧਾਨ ਨੂੰ ਸਿਫਾਰਸ਼ ਇਸ ਤਰਾਂ ਕਰਨਗੇ ਜਿਵੇਂ ਉਹਨਾਂ ਤੋ ਬਗੈਰ ਲੰਗਰ ਦਾ ਪ੍ਰਬੰਧ ਹੀ ਚੱਲ ਨਹੀ ਸਕਦਾ। ਇੱਕ ਵਾਰੀ ਰਸਮੀ ਗੱਲਬਾਤ ਕਰਦਿਆ ਸ੍ਰ ਅਵਤਾਰ ਸਿੰਘ ਮੱਕੜ ਨੇ ਖੁਦ ਮੰਨਿਆ ਸੀ ਕਿ ਸ਼੍ਰੋਮਣੀ ਕਮੇਟੀ ਵਿੱਚੋ ਭ੍ਰਿਸ਼ਟਾਚਾਰ ਖਤਮ ਕਰਨਾ ਉਹਨਾਂ ਦੇ ਵੱਸ ਦਾ ਰੋਗ ਨਹੀ ਹੈ। ਇਹ ਬੀਮਾਰੀ ਹੁਣ ਕੈਂਸਰ ਦਾ ਰੂਪ ਧਾਰਨ ਕਰ ਚੁੱਕੀ ਜਿਸ ਦਾ ਸ਼ਾਇਦ ਹੁਣ ਲਾਇਲਾਜ ਹੋ ਗਈ ਲੱਗਦੀ ਹੈ।

No comments:

Post Top Ad

Your Ad Spot