ਤਲਵੰਡੀ ਸਾਬੋ ਦੇ ਖੰਡਾ ਚੌਂਕ ਵਿੱਚ ਚਲਦੀ ਬੱਸ 'ਚੋਂ ਡਿੱਗ ਕੇ ਵਿਅਕਤੀ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 March 2018

ਤਲਵੰਡੀ ਸਾਬੋ ਦੇ ਖੰਡਾ ਚੌਂਕ ਵਿੱਚ ਚਲਦੀ ਬੱਸ 'ਚੋਂ ਡਿੱਗ ਕੇ ਵਿਅਕਤੀ ਦੀ ਮੌਤ

ਮ੍ਰਿਤਕ ਪਿਆਰਾ ਸਿੰਘ ਦੀ ਫਾਈਲ ਫੋਟੋ
ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਿਸ਼ਾਨ-ਏ-ਖਾਲਸਾ (ਖੰਡੇ ਵਾਲਾ) ਚੌਂਕ ਵਿੱਚ ਅੱਜ ਉਸ ਸਮੇਂ ਇੱਕ ਵਿਅਕਤੀ ਦੀ ਬੱਸ 'ਚੋਂ ਡਿੱਗਣ ਕਾਰਨ ਮੌਤ ਹੋ ਗਈ ਜਦੋਂ ਉਹ ਚੱਲਦੀ ਬੱਸ ਵਿੱਚੋਂ ਉੱਤਰ ਰਿਹਾ ਸੀ। ਜਿਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿਆਰਾ ਸਿੰਘ ਪੁੱਤਰ ਕਿਸ਼ਨ ਸਿੰਘ (65) ਵਾਸੀ ਝੁਨੀਰ ਕਿਸੇ ਕੰਮ ਲਈ ਆਪਣੇ ਘਰੋਂ ਮੋਟਰ ਸਾਇਕਲ 'ਤੇ ਸਵਾਰ ਹੋ ਕੇ ਤਲਵੰਡੀ ਸਾਬੋ ਲਈ ਨਿਕਲਿਆ ਸੀ ਪ੍ਰੰਤੂ ਬੱਸ ਸਟੈਂਡ ਝੁਨੀਰ 'ਤੇ ਤਲਵੰਡੀ ਸਾਬੋ ਲਈ ਖੜ੍ਹੀ ਬੱਸ ਵਿੱਚ ਚੜ੍ਹ ਗਿਆ। ਖੰਡੇ ਵਾਲਾ ਚੌਂਕ ਵਿੱਚ ਐੱਸ. ਐੱਚ. ਓ. ਤਲਵੰਡੀ ਸਾਬੋ ਸ਼੍ਰੀ ਸੁਨੀਲ ਕੁਮਾਰ ਅਤੇ ਡੀ. ਐਸ. ਪੀ. ਸ੍ਰ. ਬਰਿੰਦਰ ਸਿੰਘ ਗਿੱਲ ਮੌਜੂਦ ਹੋਣ ਕਾਰਨ ਬੱਸ ਦੇ ਡਰਾਇਵਰ ਨੇ ਉਸਨੂੰ ਚੌਂਕ ਵਿੱਚ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਪ੍ਰੰਤੂ ਮੋੜ 'ਤੇ ਬੱਸ ਦੀ ਗਤੀ ਘੱਟ ਹੁੰਦਿਆਂ ਹੀ ਪਿਆਰਾ ਸਿੰਘ ਨੇ ਛਾਲ ਮਾਰ ਦਿੱਤੀ।
ਮੌਕੇ 'ਤੇ ਹਾਜ਼ਰ ਲੋਕਾਂ ਨੇ ਪਿਆਰਾ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਪੁਲਿਸ ਦੀ ਮੱਦਦ ਨਾਲ ਸਥਾਨਕ ਬਾਬਾ ਦੀਪ ਸਿੰਘ ਹਸਪਤਾਲ ਵਿਖੇ ਇਲਾਜ਼ ਲਈ ਪਹੁੰਚਦਾ ਕੀਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪੋਤਰੇ ਨਿਰਭੈ ਸਿੰਘ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ 'ਤੇ ਧਾਰਾ 304-ਏ ਤਹਿਤ ਢਿੱਲੋਂ ਬੱਸ ਕੰਪਨੀ ਦੀ ਬੱਸ ਨੰਬਰ ਪੀ. ਬੀ. 13 ਐੱਲ. 9055 ਦੇ ਡਰਾਇਵਰ ਗੁਰਪ੍ਰੀਤ ਸਿੰਘ ਤੇ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:

Post Top Ad

Your Ad Spot