ਤਲਵੰਡੀ ਸਾਬੋ ਪੁਲਸ ਨੇ ਤੀਜਾ ਕਥਿਤ ਦੋਸ਼ੀ ਵੀ ਕੀਤਾ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 March 2018

ਤਲਵੰਡੀ ਸਾਬੋ ਪੁਲਸ ਨੇ ਤੀਜਾ ਕਥਿਤ ਦੋਸ਼ੀ ਵੀ ਕੀਤਾ ਗ੍ਰਿਫਤਾਰ

  • ਪੁਲਸ ਰਿਮਾਂਡ ਦੌਰਾਨ ਦੋਵੇ ਕਥਿਤ ਦੋਸ਼ੀਆਂ ਤੋਂ ਬਰਾਮਦ ਕੀਤੇ ਤੇਜ ਹਥਿਆਰ
ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਦਿਨ ਦਿਹਾੜੇ ਕੀਤੇ ਕਤਲ ਦੇ ਤੀਜੇ ਕਥਿਤ ਦੋਸ਼ੀ ਨੂੰ ਵੀ ਸੀਂਗੋ ਚੌਂਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਅੱਜ ਦੂਜੇ ਦੋ ਕਥਿਤ ਦੋਸੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਉਹਨਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਦਰਜ਼ ਮੁਕੱਦਮੇਂ ਅਨੁਸਾਰ ਬੀਤੇ ਦਿਨੀਂ ਬਲਵੰਤ ਸਿੰਘ ਉਰਫ਼ ਮਿਸ਼ਰਾ ਸਿੰਘ ਜਦੋਂ ਦੁਪਿਹਰ ਸਮੇ ਆਪਣੀ ਪਤਨੀ ਗੁਰਮੀਤ ਕੌਰ ਨਾਲ ਮੋਟਰਸਾਈਕਲ ਤੇ ਆਪਣੇ ਖੇਤੋਂ ਪਿੰਡ ਆ ਰਿਹਾ ਸੀ ਤਾਂ ਪਰਾਣੀ ਰੰਜਿਸ਼ ਦੇ ਚਲਦੇ  ਪਿੰਡ ਦੇ ਤਿੰਨ ਪਿਉ ਪੁੱਤਰਾਂ ਨੇ ਕਥਿਤ ਤੌਰ ਤੇ ਬਲਵੰਤ ਸਿੰਘ ਨੂੰ ਘੇਰ ਕੇ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੇ ਜਗਸੀਰ ਸਿੰਘ, ਰਘੁਬੀਰ ਸਿੰਘ ਪੁੱਤਰਾਂਨ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।ਭਾਵੇ ਕਿ ਪੁਲਸ ਨੇ ਦੋ ਕਥਿਤ ਦੋਸ਼ੀਆਂ ਅਤੇ ਸਕੇ ਭਰਾਵਾਂ ਜਗਸੀਰ ਸਿੰਘ ਅਤੇ ਰਘੁਬੀਰ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਅਦਾਲਤ ਤੋ 26 ਮਾਰਚ ਤੱਕ ਦਾ ਪੁਲਸ ਰਿਮਾਡ ਹਾਸਲ ਕਰ ਲਿਆ ਸੀ ਤੇ ਹੁਣ ਸੀਂਗੋ ਚੌਂਕੀ ਇੰਚਾਰਜ ਮੇਜਰ ਸਿੰਘ ਦੀ ਅਗਵਾਈ ਵਿੱਚ ਤੀਜੇ ਕਥਿਤ ਦੋਸ਼ੀ ਬਲਦੇਵ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਕਥਿਤ ਦੋਸੀ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਜਗਸੀਰ ਸਿੰਘ ਅਤੇ ਰਘੁਬੀਰ ਸਿੰਘ ਤੋਂ ਵਾਰਦਾਤ ਸਮੇਂ ਵਰਤੇ ਗਏ ਤੇਜਧਾਰ ਹਥਿਆਰ ਉਹਨਾਂ ਦੇ ਖੇਤੋਂ  ਮੋਟਰ ਤੋਂ ਬਰਾਮਦ ਕਰ ਲਏ ਹਨ।ਉਹਨਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

No comments:

Post Top Ad

Your Ad Spot