ਹਿੰਦੂ ਕੰਨਿਆ ਕਾਲਜ ਵਿੱਚ ਪੇਟਿੰਗ ਐਗਜਿਬਿਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਹਿੰਦੂ ਕੰਨਿਆ ਕਾਲਜ ਵਿੱਚ ਪੇਟਿੰਗ ਐਗਜਿਬਿਸ਼ਨ

ਵਿਦਿਆਰਥਣਾਂ ਦੁਆਰਾ ਤਿਆਰ ਪੇਟਿੰਗਸ ਦੇਖ ਕੇ ਏ.ਡੀ.ਸੀ. ਹੋਏ ਮੰਤਰਮੁਗਧ
ਜਲੰਧਰ 16 ਮਾਰਚ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਅੱਜ ਫਾਈਨ-ਆਰਟਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਪੇਟਿੰਗਸ ਦੀ ਇੱਕ ਪ੍ਰਦ੍ਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਏ.ਡੀ.ਸੀ. (ਜਰਨਲ) ਕਪੂਰਥਲਾ ਸ਼੍ਰੀ ਰਾਹੁਲ ਚਾਬਾ ਨੇ ਕੀਤਾ। ਪ੍ਰਦ੍ਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਸ਼੍ਰੀ ਚਾਬਾ ਨੇ ਨੌਜਵਾਨ ਕਲਾਕਾਰਾਂ ਨਾਲ ਹਰ ਪੇਟਿੰਗ ਤੇ ਚਰਚਾ ਕੀਤੀ ਅਤੇ ਉਹਨਾਂ ਨੂੰ ਟਿਪਸ ਵੀ ਦਿੱਤੇ। “ਇਸ ਪ੍ਰਦ੍ਰਸ਼ਨੀ ਵਿੱਚ ਸ਼ਾਮਿਲ ਕੀਤੀਆਂ ਸਾਰੀਆਂ ਪੇਟਿੰਗਸ ਤਾਰੀਫ ਦੇ ਕਾਬਲ ਹਨ ਅਤੇ ਇਹਨਾਂ ਨੇ ਮੇਰੇ ਮਨ ਨੂੰ ਛੂਹ ਲਿਆ ਹੈ। ਬੱਚਿਆ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਇਸ ਪ੍ਰਦ੍ਰਸ਼ਨੀ ਨੂੰ ਲਗਵਾਉਣ ਲਈ ਕਾਲਜ ਦਾ ਸਟਾਫ ਵਧਾਈ ਦਾ ਪਾਤਰ ਹੈ,” ਉਹਨਾਂ ਕਿਹਾ।
ਸ਼੍ਰੀ ਚਾਬਾ ਵਿਦਿਆਰਥੀਆਂ ਨਾਲ ਗੱਲ-ਬਾਤ ਕਰਦਿਆਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਪ੍ਰਸਿਧ ਗਇਕ ਸਵ.ਕਿਸ਼ੋਰ ਕੁਮਾਰ ਦੁਆਰਾ ਫਿਲਮ ਪ੍ਰੇੇੇਮ-ਪੁਜਾਰੀ ਲਈ ਗਾਏ ਗਏ ਫੂਲੋਂ ਕੇ ਰੰਗ ਸੇ, ਦਿਲ ਕੀ ਕਲਮ ਸੇ.. ਗੀਤ ਗੁਣਗੁਨਾਏ ਬਿਨਾ ਨਹੀਂ ਰਹਿ ਸਕੇ। ਉਹਨਾਂ ਵਿਦਿਆਰਥੀਆਂ ਨਾਲ ਅਲੱਗ ਅਲੱਗ ਆਰਟ ਦੀਆਂ ਬਾਰੀਕੀਆਂ ਬਾਰੇ ਵੀ ਚਰਚਾ ਕੀਤੀ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਪ੍ਰਦ੍ਰਸ਼ਨੀ ਦਾ ਇਹ ਦੂਜਾ ਸਾਲ ਹੈ ਅਤੇ ਇਸ ਨੂੰ ਸ਼ਹਿਰ ਵਾਸੀਆਂ ਅਤੇ ਐਕਸਪ੍ਰਟਸ ਕੋਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵਿੱਚ ਬੱਚਿਆਂ ਦੀਆਂ ਪੇਟਿੰਗਸ ਨੂੰ ਵੇਚਣ ਲਈ ਵੀ ਲਗਾਇਆ ਗਿਆ ਹੈ। ਅਤੇ ਸ਼ਹਿਰ ਵਾਸੀਆਂ ਲਈ ਇਹ ਪ੍ਰਦ੍ਰਸ਼ਨੀ ਸ਼ਨੀਵਾਰ ਅਤੇ ਸੋਮਵਾਰ ਨੂੰ ਦੁਪਿਹਰ 12 ਵਜੇ ਤੋਂ ਬਾਅਦ-ਦੁਪਿਹਰ 3 ਵਜੇ ਤੱਕ ਖੋਲਿਆ ਜਾਵੇਗਾ। ਪ੍ਰਦ੍ਰਸ਼ਨੀ ਵਿੱਚ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਤੋਂ ਰਿਟਾਇਰਡ ਪ੍ਰੋਫੈਸਰ ਡਾ. ਸੁਸ਼ਮਾ ਨੇ ਵੀ ਯੁਵਾ ਕਲਾਕਾਰਾਂ ਨਾਲ ਪੇਟਿੰਗ ਦੇ ਵਿਭਿੰਨ ਪਹਿਲੂਆ ਤੇ ਗੱਲ-ਬਾਤ ਕੀਤੀ।
ਯੁਵਾ ਕਲਾਕਾਰ ਡਿੰਪਲ ਪੁਰੀ ਨੇ ਇਸ ਮੌਕੇ ਦੱਸਿਆ ਕਿ ਉਸਨੇ ਪਹਿਲੀ ਵਾਰੀ ਬਲੈਕ-ਐਂਡ-ਵਾਈਟ ਪੇਟਿੰਗ ਤਿਆਰ ਕਰਨ ਵਾਸਤੇ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਮੁੱਖ-ਮਹਿਮਾਨ ਨੇ ਬਹੁਤ ਸਰਾਇਆ ਹੈ। “ਅਜਿਹੇ ਮੌਕੇ ਨਵੇ ਕਲਾਕਾਰਾਂ ਲਈ ਇੱਕ ਬੇਹਤਰੀਨ ਪਲੇਟਫਾਰਮ ਮੁਹੈਇਆ ਕਰਵਾਉਂਦੇ ਹਨ। ਸਾਨੂੰ ਬੜਾ ਕੁਝ ਨਵਾਂ ਸਿੱਖਣ ਲਈ ਮਿਲਿਆ ਹੈ,” ਉਹਨੇ ਕਿਹਾ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਉਪ-ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਬਹਿਲ, ਮੈਨੇਜਰ ਸ਼੍ਰੀ ਅਸ਼ਵਨੀ ਅਗਗਰਵਾਲ, ਸਹਿ-ਸਕੱਤਰ ਸ਼੍ਰੀਮਤੀ ਅਨਿਤਾ ਗੁਪਤਾ, ਸ਼੍ਰੀਮਤੀ ਨੀਨਾ ਜੋਸ਼ੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।

No comments:

Post Top Ad

Your Ad Spot