ਆਰ ਐੱਮ ਪੀ ਜਥੇਬੰਦੀ ਵੱਲੋਂ ਵਿਸਾਖੀ ਮੇਲੇ ਲਗਾਇਆ ਜਾਵੇਗਾ ਮੁਫਤ ਚੈੱਕ ਅੱਪ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਆਰ ਐੱਮ ਪੀ ਜਥੇਬੰਦੀ ਵੱਲੋਂ ਵਿਸਾਖੀ ਮੇਲੇ ਲਗਾਇਆ ਜਾਵੇਗਾ ਮੁਫਤ ਚੈੱਕ ਅੱਪ ਕੈਂਪ

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਵਿਸਾਖੀ ਮੇਲੇ ਮੌਕੇ ਦਰਸ਼ਨ ਕਰਨ ਲਈ ਪਹੁੰਚਦੇ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੁਫਤ ਮੈਡੀਕਲ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਅੱਜ ਬਠਿੰਡਾ ਜਿਲ੍ਹਾ ਨਾਲ ਸਬੰਧਤ ਬਲਾਕ ਇਕਾਈਆਂ ਦੇ ਅਹੁਦੇਦਾਰਾਂ ਅਤੇ ਸੂਬਾ ਭਰ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਸਾਰੇ ਅਹੁਦੇਦਾਰਾਂ ਦੀ ਵੱਖ-ਵੱਖ ਥਾਈਂ ਡਿਊਟੀ ਲਗਾ ਦਿੱਤੀ ਗਈ ਹੈ। ਇਸ ਮੌਕੇ ਬਲਾਕ ਪ੍ਰਧਾਨਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਅਤੇ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਵੀ ਕੀਤੀ ਗਈ। ਸ. ਘਈ ਨੇ ਦੱਸਿਆ ਕਿ ਇਹ ਮੁਫਤ ਕੈਂਪ ਤਿੰਨ ਦਿਨ ਚੱਲੇਗਾ।

No comments:

Post Top Ad

Your Ad Spot