ਬਠਿੰਡਾ ਕਰਾਸ ਕੰਟਰੀ ਵਿੱਚ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਮਾਰੀਆ ਮੱਲਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 March 2018

ਬਠਿੰਡਾ ਕਰਾਸ ਕੰਟਰੀ ਵਿੱਚ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਮਾਰੀਆ ਮੱਲਾਂ

ਤਲਵੰਡੀ ਸਾਬੋ, 29 ਮਾਰਚ (ਗੁਰਜੰਟ ਸਿੰਘ ਨਥੇਹਾ)- ਬਾਕਸਿੰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮ ਬਣਾ ਚੁੱਕੇ ਤਲਵੰਡੀ ਸਾਬੋ ਦੇ ਨੌਜਵਾਨਾਂ ਨੇ ਹੋਰ ਖੇਡਾਂ ਵਿੱਚ ਵੀ ਨਾਮ ਬਣਾਉਣ ਦੀ ਆਰੰਭੀ ਲੜੀ ਨਿਰੰਤਰ ਜਾਰੀ ਰੱਖੀ ਹੋਈ ਹੈ।ਇਸੇ ਲੜੀ ਵਿੱਚ ਬਠਿੰਡਾ ਵਿਖੇ ਕਰਵਾਈ ਗਈ ਕਰਾਸ ਕੰਟਰੀ 5 ਕਿਲੋ ਮੀਟਰ ਵਿੱਚ ਖੇਡ ਸਟੇਡੀਅਮ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਵੱਖ ਵੱਖ ਪੁਜੀਸ਼ਨਾਂ ਹਾਸਿਲ ਕਰਕੇ ਨਗਰ ਦਾ ਨਾਮ ਰੌਸ਼ਨ ਕੀਤਾ ਹੈ।
ਖੇਡ ਸਟੇਡੀਅਮ ਤਲਵੰਡੀ ਸਾਬੋ ਦੇ ਟ੍ਰੇਨਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇੱਕ ਕਿਲੋ ਮੀਟਰ ਦੇ ਮੁਕਾਬਲੇ ਵਿੱਚ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ 5 ਕਿਲੋ ਮੀਟਰ ਵਿੱਚ ਹਾਸਲ ਕੀਤਾ, ਅੰਡਰ 20 5 ਕਿਲੋਮੀਟਰ ਵਿੱਚ ਪਹਿਲਾ ਸਥਾਨ ਜੀਵਨਜੋਤ ਨੇ ਇੱਕ ਕਿਲੋ ਮੀਟਰ ਵਿੱਚ ਨੇਹਾ ਕੌਰ ਨੇ ਪਹਿਲਾ,ਵਿਜੇ ਕੁਮਾਰ ਨੇ ਦੂਜਾ ਸਥਾਨ, ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5 ਕਿਲੋ ਅੰਡਰ 20 ਵਿੱਚ ਸੁਮੀਤ ਕੁਮਾਰ ਨੇ ਪਹਿਲਾ ਸਥਾਨ, ਭੁਪਿੰਦਰਜੀਤ ਸਿੰਘ ਨੇ ਦੂਜਾ ਸਥਾਨ, ਗੁਬੰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਜੇਤੂ ਖਿਡਾਰੀਆਂ ਦਾ ਜਿੱਤ ਕੇ ਤਲਵੰਡੀ ਸਾਬੋ ਸਟੇਡੀਅਮ ਵਿੱਚ ਆਉਣ ਤੇ ਭਰਵਾਂ ਸਵਾਗਤ ਕੀਤਾ ਗਿਆ।

No comments:

Post Top Ad

Your Ad Spot