ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਮਨਾਈ ਹੋਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 March 2018

ਨਵਜੋਤ ਸਿੰਘ ਸਿੱਧੂ ਨੇ ਬੀ.ਐਸ.ਐਫ ਦੇ ਜਵਾਨਾਂ ਨਾਲ ਮਨਾਈ ਹੋਲੀ

ਜੰਡਿਆਲਾ ਗੁਰੂ 2 ਮਾਰਚ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ.ਨਵਜੋਤ ਸਿੰਘ ਸਿੱਧੂ ਨੇ ਅੱਜ ਬੀ ਐਸ ਐਫ ਦੇ ਜਵਾਨ ਨਾਲ ਖਾਸੇ ਵਿਖੇ ਪਹੁੰਚ ਕੇ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ। ਸ. ਸਿੱਧੂ ਨੇ ਬੀ ਐਸ ਐਫ ਦੇ ਜਵਾਨਾਂ 'ਤੇ ਗੁਲਾਲ ਪਾਇਆ ਅਤੇ ਗੀਤਾਂ 'ਤੇ ਭੰਗੜਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ। ਬੀ ਐਸ ਐਫ ਦੇ ਜਵਾਨਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ.ਨਵਜੋਤ ਸਿੰਘ ਸਿੱਧੂ ਦਾ ਹੋਲੀ ਵਿਚ ਸਾਥ ਦਿੱਤਾ। ਅਤੇ ਖੁੱਲ ਕੇ ਹੋਲੀ ਖੇਡੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ.ਸਿੱਧੂ ਨੇ ਕਿਹਾ ਕਿ ਜਦੋਂ ਦੇਸ਼ ਵਾਸੀ ਆਪਣੇ ਘਰਾਂ ਵਿਚ ਅਰਾਮ ਨਾਲ ਸੌਂ ਰਹੇ ਹੁੰਦੇ ਹਨ। ਤਾਂ ਇਹ ਜਵਾਨ ਸਰਹੱਦ 'ਤੇ ਪਹਿਰਾ ਦੇ ਰਹੇ ਹੁੰਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਵੀ ਇਹ ਸਾਡੇ ਅਮਨ-ਚੈਨ ਵਾਸਤੇ ਸਰਹੱਦਾਂ 'ਤੇ ਡਟੇ ਰਹਿੰਦੇ ਹਨ। ਅਤੇ ਅੱਜ ਇਸ ਪਰਿਵਾਰ ਨਾਲ ਹੋਲੀ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਮੈਂ ਇੰਨਾਂ ਜਵਾਨਾਂ ਕੋਲ ਆਇਆ ਹਾਂ। ਉਨਾਂ ਕਿਹਾ ਕਿ ਅੱਜ ਇੰਨਾ ਜਵਾਨਾ ਨਾਲ ਹੋਲੀ ਮਨਾ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ।

No comments:

Post Top Ad

Your Ad Spot