ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 March 2018

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਜਲੰਧਰ 9 ਮਾਰਚ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਪੂਰੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ aੁੱਘੀਆਂ ਸਖਸ਼ੀਅਤਾਂ ਨੇ ਪਹੁੰਚ ਕੇ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਚਾਨਣਾ ਪਾਇਆ।ਇਸ ਮੌਕੇ ਸ਼੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਏ.ਡੀ.ਸੀ ਫਗਵਾੜਾ ,ਡਾ.ਰੂਬੀ ਢੱਲਾ ਸਾਬਕਾ ਮੈਂਬਰਪਾਰਲੀਮੈਂਟ ਕਨੇਡਾ,ਸ਼੍ਰੀਮਤੀ ਸੁਰਿੰਦਰ ਕੌਰ ਐਨ.ਆਰ.ਆਈ ਕਨੇਡਾ,ਸ਼੍ਰੀਮਤੀ ਜੋਤੀ ਬਾਲਾ ਮੱਟੂ ਐਸ.ਡੀ.ਐਮ, ਫਗਵਾੜਾ,ਸ਼੍ਰੀਮਤੀ ਸਵੱਪਨਦੀਪ ਕੌਰ ਨਾਇਬ ਤਹਿਸੀਲਦਾਰ,ਰਾਮਗੜ੍ਹੀਆ ਸੰਸਥਾਵਾਂ ਦੇ ਪ੍ਰਿੰਸੀਪਲ,ਆਰ.ਈ.ਸੀ.ਮੈਂਬਰ,ਐਨ.ਜੀ.ਓਮੈਂਬਰ,ਸਰਪੰਚ ਅਤੇ ਮਹਿਲਾ ਸਸ਼ਕਤੀਕਰਨ ਸਗੰਠਨ ਦੇ ਮੈਂਬਰ ਸ਼ਾਮਿਲ ਹੋਏ।ਇਸ ਮੌਕੇ  ਰਾਮਗੜ੍ਹੀਆ ਐਜ਼ੂਕੇਸ਼ਨ ਸੰਸਥਾਵਾਂ ਦੇ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਅਤੇ ਡਾਇਰੈਕਟਰ ਵੀਓਮਾ ਭੋਗਲ ਢੱਟ  ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਸ਼੍ਰੀਮਤੀ ਬਬੀਤਾ ਕਲੇਰ ਆਈ.ਏ.ਐਸ, ਫਗਵਾੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਡਾ.ਰੂਬੀ ਢੱਲਾ ਸਾਬਕਾ ਮੈਂਬਰਪਾਰਲੀਮੈਂਟ ਕਨੇਡਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋਂ ਦੀਆਂ ਔਰਤਾਂ ਦੇ ਵਿਕਾਸ ਅਤੇ ਉੱਨਤੀ ਨਾਲ ਜੁੜੀ ਹੋਈ ਹੈ।ਜਿਸ ਦੇਸ਼ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਅਤੇ ਮਿਹਨਤੀ ਹੁੰਦੀਆਂ ਹਨ।ਉਹ ਦੇਸ਼ ਤਰੱਕੀ ਦੀ ਰਾਹ ਤੇ ਚੱਲਦੇ ਹਨ।ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵਲੋਂ ਉਹਨਾਂ ਨੂੰ 'ਧੀ ਪੰਜਾਬ ਦੀ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਕਿਹਾ ਕਿ ਔਰਤਾਂ ਆਪਣੀ ਹਿੰਮਤ ਮਿਹਨਤ ਤੇ ਬੁੱਧੀਮਾਨੀ ਦੇ ਅਧਾਰ ਤੇ ਪਹਿਚਾਣ ਬਣਾਉਣ 'ਚ ਕਾਮਯਾਬ ਰਹੀਆਂ  ਹਨ ਅਤੇ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੌੜ ਕਿ ਸਮਾਜ ਵਿੱਚ ਕੰਮ ਕਰ ਰਹੀਆਂ ਹਨ।ਇਸ ਮੌਕੇ ਡਾ. ਵੀਓਮਾ ਭੋਗਲ ਢੱਟ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਮਕਸਦ ਔਰਤਾਂ ਨੂੰ ਸਮਾਜ ਵਿੱਚ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਵਾਉਣਾ ਹੈ ਤੇ ਉਹਨਾਂ ਦੇ ਸਮਾਨ ਅਧਿਕਾਰਾਂ ਦੀ ਰੱਖਿਆ ਕਰਨਾ ਹੈ।ਸ਼੍ਰੀਮਤੀ ਜੋਤੀ ਬਾਲਾ ਮੱਟੂ ਐਸ.ਡੀ.ਐਮ, ਫਗਵਾੜਾਨੇ ਕਿਹਾ ਕਿ ਕਾਲਜ ਵਿੱਚ ਮਾਰਸਲ ਆਰਟ (ਟੇਕਵੋਨਡੋ) ਨਾਂ ਦੀ ਵਰਕਸ਼ਾਪ ੦੮ ਮਾਰਚ ਤੋਂ ੧੪ ਮਾਰਚ ਤੱਕ ਲਗਾਈ ਜਾ ਰਹੀ ਹੈ ਤਾਂ ਜੋ ਵੱਖ-ਵੱਖ ਕਾਲਜਾਂ ਦੇ ਵਿਦਿਆਰਥਣਾਂ ਨੂੰ  ਆਤਮ ਨਿਰਭਰਤਾ ਦੀਆਂ ਤਕਨੀਕਾਂ ਸਿਖਾਈਆਂ ਜਾਣਗੀਆਂ।ਇਸ ਮੌਕੇ ਉਹਨਾਂ ਨੂੰ ਵੈਚ ਵੰਡੇ ਗਏ।ਇਸ ਮੌਕੇ ਜੋਤੀ ਬਾਲਾ ਮੱਟੂ ਐਸ.ਡੀ.ਐਮ.ਫਗਵਾੜਾ ਨੇ ਆਪਣੇ ਰੁਝੇਵਿਆਂ ਤੋਂ ਕੀਮਤੀ ਸਮਾਂ ਕੱਢਿਆ ਅਤੇ ਮਹਿਲਾ ਸਸ਼ਕਤੀਕਰਨ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਕਿ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਰਾਮਗੜ੍ਹੀਆ ਐਜੁਕੇਸ਼ਨ ਕੌਂਸਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੇ ਪੌਦੇ ਲਗਾਏ ਅਤੇ ਗੁਬਾਰੇ ਉਡਾ ਕੇ ਮਹਿਲਾ ਦਿਵਸ ਮਨਾਇਆ।ਇਸ ਮੌਕੇ ਗਗਨਦੀਪ ਸਿੰਘ ਢੱਟ ਐ.ਡੀ. ਅਲਫਾ ਗਲੋਬਲ ਇੰਸਟੀਚਿਊਟ,ਗੁਰਵਿੰਦਰ ਸਿੰਘ ਬਾਹੜਾ, ਪ੍ਰਿੰਸੀਪਲ ਨਵੀਨ ਢਿਲੋਂ,ਪ੍ਰਿੰਸੀਪਲ ਮਨਦੀਪਕੌਰ, ਗਰਪ੍ਰੀਤ ਕੌਰ, ਵਰਿੰਦਰ ਪੱਬੀ, ਤਰੁਣ ਤਲਵਾਰ, ਸੋਨਪੀਤ ਕੌਰ,ਨਵੇਤਾ ਅਰੌੜਾ ਅਤੇ ਸਟਾਫ ਮੈਂਬਰ ਮੌਜੂਦ ਸਨ।

No comments:

Post Top Ad

Your Ad Spot