ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਤਬਾਹੀ ਦੇ ਕਗਾਰ ਤੇ ਪੁੱਜਾ-ਵਿਧਾਇਕਾ ਬਲਜਿੰਦਰ ਕੌਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 March 2018

ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਤਬਾਹੀ ਦੇ ਕਗਾਰ ਤੇ ਪੁੱਜਾ-ਵਿਧਾਇਕਾ ਬਲਜਿੰਦਰ ਕੌਰ

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਪੋਲ ਖੋਲ ਰੈਲੀਆਂ ਵਿੱਚ ਬੋਲਦਿਆਂ ਪਾਰਟੀ ਪ੍ਰਧਾਨ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਹ ਸਵੀਕਾਰ ਕਰ ਰਹੇ ਹਨ ਕਿ ਉਨਾਂ ਦੇ ਰਾਜ ਮੌਕੇ ਵੀਹ ਵੀਹ ਮੋਟਰਸਾਈਕਲਾਂ 'ਤੇ ਇੱਕੋ ਹੀ ਨੰਬਰ ਲਾ ਕੇ ਲੋਕ ਤੁਰੇ ਫਿਰਦੇ ਸਨ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਨਾਂ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਹਾਲਤ ਕਿਹੋ ਜਿਹੀ ਰਹੀ ਹੋਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੀ ਵਿਧਾਇਕਾ ਅਤੇ 'ਆਪ' ਦੀ ਨੈਸ਼ਨਲ ਕੌਂਸਲ ਮੈਂਬਰ ਪ੍ਰੋ. ਬਲਜਿੰਦਰ ਕੌਰ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪੰਜਾਬ ਦੀ ਨੌਜਵਾਨੀ ਗਲਤ ਰਸਤੇ 'ਤੇ ਚੱਲ ਪਈ ਹੈ, ਕੋਈ ਗੈਂਗਸਟਰ ਬਣ ਗਿਆ ਤੇ ਕੋਈ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਤੇ ਪੰਜਾਬ ਦੇ ਹਾਲਾਤ ਬਹੁਤ ਭਿਆਨਕ ਮੋੜ ਲੈਂਦੇ ਚਲੇ ਗਏ। ਉਨਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਬੇਰੋਜਗਾਰ, ਕਿਸਾਨ, ਮੁਲਾਜਮ, ਛੋਟੇ ਵਪਾਰੀਆਂ ਆਦਿ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਸਿਰ ਦੋ ਲੱਖ ਪੱਚੀ ਹਜਾਰ ਕਰੋੜ ਰੁਪਏ ਦਾ ਕਰਜ ਹੈ ਤੇ ਇਸੇ ਦੇ ਚਲਦਿਆਂ ਹਰ ਮਹਿਕਮੇ ਦੇ ਮੁਲਾਜਮ ਤਨਖਾਹਾਂ ਨੂੰ ਤਰਸ ਰਹੇ ਹਨ। ਵਿਧਾਇਕਾ ਨੇ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠਲੀ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਇਸ ਲਈ ਰਾਜਭਾਗ ਵਿੱਚ ਲਿਆਂਦਾ ਸੀ ਕਿ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕੀਤੇ ਸੂਬਾ ਵਿਰੋਧੀ ਕਾਰਜਾਂ ਦੀ ਜਾਂਚ ਕਰਵਾਕੇ ਸਬੰਧਿਤ ਆਗੂਆਂ ਨੂੰ ਜੇਲ ਵਿੱਚ ਸੁੱਟਣਗੇ ਪ੍ਰੰਤੂ ਲੋਕਾਂ ਨੂੰ ਉਦੋਂ ਇਸ ਗੱਲ ਦਾ ਪਤਾ ਨਹੀ ਸੀ ਕਿ ਬਾਦਲ ਅਤੇ ਕੈਪਟਨ ਸਾਹਿਬ ਆਪਸ ਵਿੱਚ ਰਲੇ ਹੋਏ ਹਨ। ਉਨਾਂ ਮੰਗ ਕੀਤੀ ਕਿ ਜੇ ਕੈਪਟਨ ਸਰਕਾਰ ਸੱਚ ਵਿੱਚ ਸੂਬੇ ਦੇ ਹਿਤਾਂ ਦੀ ਗੱਲ ਕਰਦੀ ਹੈ ਤਾਂ ਪਿਛਲੀ ਸਰਕਾਰ ਵੱਲੋਂ ਕੀਤੇ ਸਾਰੇ ਕੰਮਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਵੇ।

No comments:

Post Top Ad

Your Ad Spot