ਸੇਂਟ ਸੋਲਜਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਰਿਦਮ-6 - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 March 2018

ਸੇਂਟ ਸੋਲਜਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਰਿਦਮ-6

ਜਲੰਧਰ 15 ਮਾਰਚ (ਜਸਵਿੰਦਰ ਆਜ਼ਾਦ)- ਅਕਾਦਮਿਕ, ਖੇਡਾਂ, ਸੰਸਕ੍ਰਿਤੀਕ ਗਤੀਵਿਧੀਆਂ ਵਿੱਚ ਸੰਸਥਾ ਦਾ ਨਾਮ ਚਮਕਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਣ ਲਈ ਸੇਂਟ ਸੋਲਜਰ ਪਾਲਿਟੇਕਨਿਕ ਕਾਲਜ (ਆਰ.ਈ.ਸੀ ਦੇ ਕੋਲ) ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਰਿਦਮ-6 ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਐੱਮ.ਡੀ. ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੇਕਟਰ ਐੱਸ.ਪੀ.ਐੱਸ ਮਟਿਆਣਾ ਅਤੇ ਸਟਾਫ ਵਲੋਂ ਕੀਤਾ ਗਿਆ। ਸ਼ਮ੍ਹਾਾਂ ਰੌਸ਼ਨ ਕਰਦੇ ਹੋਏ ਗਣੇਸ਼ ਵੰਦਨਾ ਦੇ ਨਾਲ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਭਾਰਤ ਦੇ ਮਹਾਨ ਕਲਚਰ ਨੂੰ ਦਿਰਸ਼ਾਉਂਦੇ ਹੋਏ ਰਾਜਸਥਾਨੀ, ਫਿਊਜ਼ਨ, ਹਿਮਾਚਲੀ, ਹਰਿਆਣਵੀ, ਕਸ਼ਮੀਰੀ, ਬੰਗਾਲੀ ਡਾਂਸ, ਪੰਜਾਬੀ ਗਿੱਧਾ ਪੇਸ਼ ਕੀਤਾ। ਇਨਾਮ ਵੰਡ ਸਮਰੋਹ ਵਿੱਚ ਪੰਜਾਬ ਸਟੇਟ ਬੋਰਡ ਵਿੱਚ ਰਿਸ਼ਵ, ਵਰਿੰਦਰ, ਅਕਾਸ਼, ਅਮਿਤ, ਅਮਨਪ੍ਰੀਤ, ਸੰਨੀ, ਨਵੀਨ, ਦੀਪਿਕਾ, ਕਿਰਣਦੀਪ, ਰਾਜਨਦੀਪ,  ਪ੍ਰੀਤੀ ਈਸ਼ਵਰਪ੍ਰੀਤ, ਗੌਰਵ, ਸੰਦੀਪ ਅਤੇ ਸਟੇਟ ਲੇਵਲ ਫੁਟਬਾਲ ਵਿੱਚ ਗੋਲਡ ਟਰਾਫੀ ਅਤੇ ਕ੍ਰਿਕੇਟ ਵਿੱਚ ਟਰਾਫੀ ਜਿੱਤਣ ਵਾਲੇ, ਹੋਰ ਗਤੀਵਿਧੀਆਂ ਵਿੱਚ ਨਾਮ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਇਲਾਵਾ ਅਧਿਆਪਕਾਂ ਵਿੱਚ ਜਤਿੰਦਰ ਕੁਮਾਰ ਨੂੰ ਬੇਸਟ ਟੀਚਰ ਆਫ਼ ਦੀ ਯੀਅਰ, ਕ੍ਰਿਕੇਟ ਕੋਚ ਸੁਨੀਤ ਸੈਨੀ,  ਫੂਟਬਾਲ ਕੋਚ ਕਿਰਪਾਲ ਸਿੰਘ, ਬੇਸਟ ਕੰਟਰੀਬਿਊਸ਼ਨ ਆਫ਼ ਪ੍ਰੋਜੇਕਟ ਵਰਕ ਵਿੱਚ  ਏਚਓਡੀ  ਅਮਨਦੀਪ ਸਿੰਘ, ਦਲਜੀਤ ਸਿੰਘ, ਜਤਿੰਦਰ ਕੁਮਾਰ, ਬਲਜੀਤ ਸਿੰਘ,  ਅਮ੍ਰਿਤਪਾਲ, ਰਾਜੀਵ ਕੁਮਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਚੋਪੜਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਆਪਣੇ ਕੰਮ ਨੂੰ ਪੂਰੇ ਜਨੂਨ ਨਾਲ ਕਰਣ ਅਤੇ ਬੁਰੀ ਸੰਗਤ ਤੋਂਂ ਬਚਨ ਨੂੰ ਕਿਹਾ। ਇਸ ਮੌਕੇ ਡਾ. ਸੁਭਾਸ਼ ਸ਼ਰਮਾ, ਅਮਰਪਾਲ ਸਿੰਘ, ਸੰਦੀਪ ਲੋਹਾਨੀ, ਡਾ. ਗੁਰਪ੍ਰੀਤ ਸਿੰਘ ਸੈਣੀ, ਸ਼੍ਰੀਮਤੀ ਰੀਨਾ ਅਗਨੀਹੋਤਰੀ ਵੀ ਮੌਜੂਦ ਸਨ।

No comments:

Post Top Ad

Your Ad Spot