ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਸਬੰਧੀ ਅੰਮ੍ਰਿਤ ਸੰਚਾਰ 3 ਅਪ੍ਰੈਲ ਨੂੰ ਰਾਏਪੁਰ ਵਿਖੇ- ਢਾਡੀ ਭੌਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 March 2018

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਸਬੰਧੀ ਅੰਮ੍ਰਿਤ ਸੰਚਾਰ 3 ਅਪ੍ਰੈਲ ਨੂੰ ਰਾਏਪੁਰ ਵਿਖੇ- ਢਾਡੀ ਭੌਰਾ

ਤਲਵੰਡੀ ਸਾਬੋ, 16 ਮਾਰਚ (ਗੁਰਜੰਟ ਸਿੰਘ ਨਥੇਹਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ 550 ਸਾਲਾ ਸਮਾਗਮਾਂ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨਿਰਦੇਸ਼ਨਾ ਹੇਠ ਖੇਤਰ ਦੇ ਨਗਰ ਰਾਏਪੁਰ ਵਿਖੇ 3 ਅਪ੍ਰੈਲ ਦਿਨ ਮੰਗਲਵਾਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਜਿਸਦੇ ਸਬੰਧ ਵਿੱਚ ਪਿੰਡਾਂ ਦੀਆਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਲਗਾਈ ਗਈ ਡਿਊਟੀ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਢਾਡੀ ਜਥੇ ਭਾਈ ਮੱਘਰ ਸਿੰਘ ਭੌਰਾ ਵੱਲੋਂ ਢਾਡੀ ਦਰਬਾਰ ਲਗਾਏ ਗਏ।
ਪ੍ਰਚਾਰ ਦੌਰਾਨ ਢਾਡੀ ਭੌਰਾ ਵੱਲੋਂ ਅਨੇਕਾਂ ਪਿੰਡਾਂ ਵਿਖੇ ਢਾਡੀ ਦਰਬਾਰ ਸਜਾਏ ਗਏ ਜਿਸ ਮੌਕੇ ਭਾਈ ਭੌਰਾ ਵੱਲੋ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਬੜੀ ਧੂਮ ਧਾਮ ਨਾਲ ਮਨਾਉਣੇ ਹਨ ਉੱਥੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਢਾਡੀ ਦਰਬਾਰ ਮੌਕੇ ਭਾਈ ਮੱਘਰ ਸਿੰਘ ਭੌਰਾ ਅਤੇ ਸਾਥੀਆਂ ਦਾ ਵੱਖ-ਵੱਖ ਥਾਈਂ ਵਿਸ਼ੇਸ਼ ਤੌਰ 'ਤੇ ਸੰਗਤਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਪ੍ਰਚਾਰ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਜਥੇਦਾਰ ਸੁਰਜੀਤ ਸਿੰਘ ਰਾਏਪੁਰ, ਧਰਮ ਪ੍ਰਚਾਰ ਇੰਚਾਰਜ ਭਾਈ ਭੋਲਾ ਸਿੰਘ ਹੀਰੇਵਾਲਾ ਆਦਿ ਮੌਜ਼ੂਦ ਸਨ।

ਢਾਡੀ ਮੱਘਰ ਸਿੰਘ ਭੌਰਾ ਦੇ ਜਥੇ ਨੂੰ ਸਨਮਾਨਿਤ ਕਰਦੀ ਪਿੰਡ ਮਾਖਾ ਦੀ ਸੰਗਤ।

No comments:

Post Top Ad

Your Ad Spot