ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗ ਮੰਚ ਦਿਹਾੜਾ 27 ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 March 2018

ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗ ਮੰਚ ਦਿਹਾੜਾ 27 ਨੂੰ

ਜਲੰਧਰ 6 ਮਾਰਚ (ਜਸਵਿੰਦਰ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਵਿਸ਼ਵ ਰੰਗ ਮੰਚ ਦਿਹਾੜਾ 27 ਮਾਰਚ ਸ਼ਾਮ ਠੀਕ 7 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ਮਨਾਇਆ ਜਾਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ, ਰਵਿੰਦਰ ਕੁਮਾਰ ਦੁਆਰਾ ਨਿਰਦੇਸ਼ਤ ਨਾਟਕ 'ਇੱਕ ਕੁੜੀ ਜ਼ਿੰਦਗੀ ਉਡੀਕਦੀ ਹੈ', ਆਜ਼ਾਦ ਥੀਏਟਰ ਗਰੁੱਪ ਵੱਲੋਂ ਖੇਡਿਆ ਜਾਏਗਾ। ਸਆਦਤ ਹਸਨ ਮੰਟੋ ਦੀਆਂ ਕਹਾਣੀਆਂ 'ਤੇ ਅਧਾਰਤ ਦੋ ਲਘੂ ਫ਼ਿਲਮਾਂ 'ਧੂੰਆਂ' ਅਤੇ 'ਤਮਾਸ਼ਾ' ਦਾ ਪ੍ਰੀਮੀਅਰ ਸ਼ੋਅ ਹੋਏਗਾ। ਬਦਨਾਮ ਪ੍ਰੋਡਕਸ਼ਨ ਵੱਲੋਂ ਪੇਸ਼ ਇਹਨਾਂ ਫ਼ਿਲਮਾਂ ਦੀ ਨਿਰਦੇਸ਼ਨਾ ਸਾਹਿਲ ਰਕੇਸ਼ ਗਰੋਵਰ ਨੇ ਕੀਤੀ ਹੈ ਅਤੇ ਡਾਇਰੈਕਸ਼ਨ ਆਫ਼ ਫੋਟੋਗਰਾਫ਼ੀ ਦੀ ਭੂਮਿਕਾ ਜਤਿੰਦਰ ਪਾਲ ਸਿੰਘ ਜੱਬਲ ਨੇ ਕੀਤੀ ਹੈ। ਗ਼ਦਰੀ ਸੰਗਰਾਮੀਆਂ ਦੇ ਜੀਵਨ ਦੀ ਬਾਤ ਪਾਉਂਦਾ ਨਾਟਕ 'ਦਾਸਤਾਨੇ ਗ਼ਦਰ' ਟੂਗੈਦਰਨੈਸ ਕਲਚਰਲ ਕਲੱਬ ਪੇਸ਼ ਕਰੇਗਾ। ਇਸ ਨਾਟਕ ਦੇ ਰਚਨਾਕਾਰ ਅਤੇ ਨਿਰਦੇਸ਼ਕ ਅਮਿਤ ਸ਼ਰਮਾ, ਨ੍ਰਿਤ ਅਤੇ ਕੋਰਿਓਗਰਾਫੀ ਵਿੱਚ ਸੰਜੀਵ ਲੱਕੀ ਨੇ ਆਪਣੀ ਕਲਾ ਦਾ ਰੰਗ ਭਰਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਰੰਗਕਰਮੀਆਂ, ਲੇਖਕਾਂ, ਸਾਹਿਤ/ਸਭਿਆਚਾਰਕ ਅਤੇ ਲੋਕ ਪੱਖੀ ਸੰਸਥਾਵਾਂ ਨੂੰ ਪਰਿਵਾਰਾਂ ਸਮੇਤ ਰੰਗ ਮੰਚ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

No comments:

Post Top Ad

Your Ad Spot