23 ਮਾਰਚ ਦੀ ਇਨਕਲਾਬ ਰੈਲੀ ਮੋਦੀ ਭਜਾਓ ਦੇਸ਼ ਬਚਾਓ ਅੰਦੋਲਨ ਨੂੰ ਤੇਜ ਕਰੇਗੀ: ਸਮਾਂਓ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 March 2018

23 ਮਾਰਚ ਦੀ ਇਨਕਲਾਬ ਰੈਲੀ ਮੋਦੀ ਭਜਾਓ ਦੇਸ਼ ਬਚਾਓ ਅੰਦੋਲਨ ਨੂੰ ਤੇਜ ਕਰੇਗੀ: ਸਮਾਂਓ

ਨੁੱਕੜ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਾ. ਸਮਾਂਓ
ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- 23 ਮਾਰਚ ਤੋਂ 28 ਮਾਰਚ ਤੱਕ ਸੀ. ਪੀ. ਆਈ ਐਮ ਐਲ ਲਿਬਰੇਸ਼ਨ ਪਾਰਟੀ ਦੇ ਮਾਨਸਾ ਅੰਦਰ ਹੋ ਰਹੇ 6 ਰੋਜਾ ਕੌਮੀ ਮਹਾਂ-ਸੰਮੇਲਨ ਤੋਂ ਪਹਿਲਾਂ ਮਾਨਸਾ ਵਿਖੇ 23 ਮਾਰਚ ਦੀ ਸੂਬਾ ਪੱਧਰ ਦੀ ਇਨਕਲਾਬ ਰੈਲੀ ਮੋਦੀ ਭਜਾਓ ਦੇਸ਼ ਬਚਾਓ ਅੰਦੋਲਨ ਨੂੰ ਤੇਜ਼ ਕਰੇਗੀ ਇਹ ਐਲਾਨ ਬਲਾਕ ਤਲਵੰਡੀ ਸਾਬੋ ਦੇ ਪਿੰਡ ਲਹਿਰੀ, ਬਹਿਮਣ ਜੱਸਾ ਸਿੰਘ, ਸੇਖ਼ਪੁਰਾ ਸਮੇਤ ਸੀਂਗੋ ਮੰਡੀ ਆਦਿ ਵੱਖ-ਵੱਖ ਪਿੰਡਾਂ ਵਿੱਚ ਇਨਕਲਾਬ ਰੈਲੀ ਦੀ ਸਫਲਤਾ ਲਈ ਕੀਤੀਆਂ ਨੁੱਕੜ ਰੈਲੀਆਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਪਾਰਟੀ ਦੀ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਂਓ ਨੇ ਕੀਤਾ।
ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਭਾਜਪਾਈ ਆਰ ਐਸ ਐਸ ਦੇ ਗੁੰਡਿਆਂ ਨੇ ਭਾਰਤ ਮਾਤਾ ਗਊ ਮਾਤਾ ਦੇ ਨਾਹਰੇ ਲਾੳਂੁਦਿਆਂ ਦਲਿਤਾਂ, ਘੱਟ ਗਿਣਤੀ ਲੋਕਾਂ ਉੱਪਰ ਕੀਤੀ ਗੁੰਡਾਗਰਦੀ ਅਤੇ ਆਮ ਜਨਤਾ ਨੂੰ ਨਜ਼ਰ ਅੰਦਾਜ ਕਰਕੇ ਵੱਡੇ ਪੂੰਜੀਪਤੀਆਂ ਦੇ ਮੁਨਾਫੇ ਲਈ ਲਾਗੂ ਕੀਤੀਆਂ ਨੀਤੀਆਂ ਖਿਲਾਫ ਪੂਰੇ ਦੇਸ਼ ਦੀ ਜਨਤਾ ਦੇ ਮਨਾ ਅੰਦਰ ਗੁੱਸਾ ਭਰ ਦਿੱਤਾ ਹੈ। ਇਸੇ ਦਰਮਿਆਨ ਬੀਤੀ ਕੱਲ ਯੂਪੀ ਅਤੇ ਬਿਹਾਰ ਵਿੱਚ ਚੱਲ ਰਹੀਆਂ ਉਪ ਚੋਣਾਂ ਵਿੱਚ ਭਾਜਪਾ ਨੂੰ ਹਰਾਕੇ ਆਮ ਜਨਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਦੇ ਗਰੀਬ ਲੋਕ 2019 ਦੀਆਂ ਚੋਣਾਂ ਵਿੱਚ ਮੋਦੀ ਨੂੰ ਸੱਤਾ ਤੋਂ ਬੇਦਖਲ ਕਰਨਗੇ। ਇਸ ਸਮੇਂ ਉਨ੍ਹਾਂ ਹੋਰ ਵੀ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਦੀ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਸਭ ਤੋਂ ਵੱਡੀ ਧੋਖੇਬਾਜ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰਾਂ ਦੀਆਂ ਪੂੰਜੀਪਤੀ ਕੰਪਨੀ ਪੱਖੀ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਪਿਛਲੇ ਸਭ ਰਿਕਾਰਡ ਤੋੜ ਰਹੀ ਹੈ ਅਤੇ ਚੰਗੇ ਦਿਨ ਲਿਆਉਣ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਗਰੀਬੀ ਅਤੇ ਅਮੀਰੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਇਸੇ ਤਰ੍ਹਾਂ ਘਰ ਘਰ ਨੌਕਰੀ ਦੇਣ ਦੀ ਥਾਂ ਕੈਪਟਨ ਸਰਕਾਰ ਘਰ ਘਰ ਨਸ਼ਾਫ਼ਸ਼ਰਾਬ ਆਦਿ ਦੇਣ ਦੀਆਂ ਯੋਜਨਾਵਾਂ ਘੜ੍ਹ ਰਹੀ ਹੈ। ਇਸ ਸਮੇਂ ਉਨ੍ਹਾਂ ਆਮ ਲੋਕਾਂ ਮਜ਼ਦੂਰਾਂ ਦਲਿਤਾਂ ਬੁੱਧੀਜੀਵੀਆਂ ਲੋਕ ਚਿੰਤਕਾਂ ਸਮਾਜ ਸੇਵੀਆਂ ਅਤੇ ਪੱਤਰਕਾਰਾਂ ਨੂੰ ਵਧ ਚੜ੍ਹ ਕੇ 23 ਮਾਰਚ ਦੀ ਇਨਕਲਾਬ ਰੈਲੀ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਸਮੇਂ ਉਨ੍ਹਾਂ ਦੇ ਨਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਬਲਾਕ ਪ੍ਰਧਾਨ ਕਾ. ਬਲਕਰਨ ਬਹਿਮਣ, ਨਾਇਬ ਬਹਿਮਣ, ਸੁਖਦੇਵ ਸਿੰਘ, ਮੋਹਨ ਸਿੰਘ, ਸਿਮਰਜੀਤ ਕੌਰ ਆਦਿ ਆਗੂ ਹਾਜਰ ਸਨ।

No comments:

Post Top Ad

Your Ad Spot