ਆਂਗਣਵਾੜੀ ਵਰਕਰਾਂ ਵੱਲੋਂ ਦੀਨਾਨਗਰ ਵਿਖੇ ਕਾਲੀਆਂ ਝੰਡੀਆਂ ਵਿਖਾ ਕੇ ਸਿੱਖਿਆ ਮੰਤਰੀ ਦੇ ਖਿਲਾਫ ਧਰਨਾ 11 ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 7 March 2018

ਆਂਗਣਵਾੜੀ ਵਰਕਰਾਂ ਵੱਲੋਂ ਦੀਨਾਨਗਰ ਵਿਖੇ ਕਾਲੀਆਂ ਝੰਡੀਆਂ ਵਿਖਾ ਕੇ ਸਿੱਖਿਆ ਮੰਤਰੀ ਦੇ ਖਿਲਾਫ ਧਰਨਾ 11 ਨੂੰ

ਤਲਵੰਡੀ ਸਾਬੋ, 7 ਮਾਰਚ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਮੈਡਮ ਅਰੁਣਾ ਚੌਧਰੀ ਦੀਆਂ ਮਾੜੀਆਂ ਨੀਤੀਆਂ ਖਿਲਾਫ 11 ਮਾਰਚ ਨੂੰ ਉਹਨਾਂ ਦੇ ਸ਼ਹਿਰ ਦੀਨਾਨਗਰ ਵਿਖੇ ਕਾਲੀਆਂ ਝੰਡੀਆਂ ਵਿਖਾ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰੈੱਸ ਦੇ ਨਾਮ ਇੱਕ ਬਿਆਨ ਵਿੱਚ ਯੂਨੀਅਨ ਦੇ ਬੁਲਾਰੇ ਸਤਵੰਤ ਕੌਰ ਰਾਮਾਂ ਬਲਾਕ ਪ੍ਰਧਾਨ ਅਤੇ ਬਲਵੀਰ ਕੌਰ ਲਹਿਰੀ ਨੇ ਦੱਸਿਆ ਕਿ ਉਕਤ ਮੰਤਰੀ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਆਉਣ ਵਾਲੇ 8 ਲੱਖ ਬੱਚਿਆਂ ਵਿੱਚੋਂ 5 ਲੱਖ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਵਾ ਕੇ ਦਾਖਲ ਕਰਵਾ ਲਿਆ ਸੀ ਪ੍ਰੰਤੂ ਜਦ ਜਥੇਬੰਦੀ ਨੇ ਇਸ ਗੱਲ ਦਾ ਭਾਰੀ ਵਿਰੋਧ ਕੀਤਾ ਤਾਂ ਪਿਛਲੇ ਸਾਲ ਦੀ 26 ਨਵੰਬਰ ਨੂੰ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਚੰਡੀਗੜ੍ਹ ਵਿਖੇ ਸਾਂਝਾ ਸਮਝੌਤਾ ਕਰਕੇ ਇਹ ਫੈਸਲਾ ਲਾਗੂ ਕੀਤਾ ਗਿਆ ਕਿ 3 ਤੋਂ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਹੀ ਰਹਿਣਗੇ ਅਤੇ ਸਿੱਖਿਆ ਵਿਭਾਗ ਦਾ ਵਲੰਟੀਅਰ ਉਹਨਾਂ ਨੂੰ ਇੱਕ ਘੰਟਾ ਆ ਕੇ ਪੜ੍ਹਾਏਗਾ। ਪ੍ਰੰਤੂ ਸੂਰਤੇਹਾਲ ਇਹ ਰਹੇ ਕਿ ਸਿੱਖਿਆ ਮੰਤਰੀ ਦੀ ਕਥਿਤ ਦੋਗਲੀ ਨੀਤੀ ਕਾਰਨ ਅਜੇ ਤੱਕ ਇੱਕ ਵੀ ਬੱਚਾ ਆਂਗਣਵਾੜੀ ਸੈਂਟਰ ਨਹੀਂ ਭੇਜਿਆ ਗਿਆ। ਜਿਸ ਦੇ ਚਲਦਿਆਂ ਸਿੱਖਿਆ ਮੰਤਰੀ ਦਾ ਜਥੇਬੰਦੀ ਵੱਲੋਂ ਪਿੱਟ ਸਿਆਪਾ ਵੀ ਕੀਤਾ ਜਾ ਰਿਹਾ ਹੈ ਅਤੇ 11 ਮਾਰਚ ਨੂੰ ਦੀਨਾਨਗਰ ਵਿਖੇ ਰੋਸ ਮਾਰਚ ਕਰਕੇ ਸਿੱਖਿਆ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਰਛਪਾਲ ਕੌਰ, ਇੰਦਰਜੀਤ ਕੌਰ ਰਿੰਪੀ ਰਾਮਾਂ, ਸੁਰਜੀਤ ਕੌਰ ਬੰਗੀ, ਬਲਜੀਤ ਕੌਰ ਜੱਜਲ, ਗੁਰਵਿੰਦਰ ਕੌਰ ਨਥੇਹਾ, ਮਨਜੀਤ ਕੌਰ ਸੀਂਗੋ, ਸੁਖਜੀਤ ਕੌਰ ਭਾਗੀਵਾਂਦਰ, ਕਰਮਜੀਤ ਕੌਰ ਭਾਗੀਵਾਂਦਰ, ਮਨਜੀਤ ਕੌਰ ਆਦਿ ਵਰਕਰਜ਼ ਤੇ ਹੈਲਪਰ ਮੌਜੂਦ ਸਨ।

No comments:

Post Top Ad

Your Ad Spot