ਸੇਂਟ ਸੋਲਜਰ ਵਿੱਚ 3 ਦਿਨਾਂ ਸਟੇਟ ਲੇਵਲ ਫੁੱਟਬਾਲ ਟੂਰਨਾਮੇਂਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 8 February 2018

ਸੇਂਟ ਸੋਲਜਰ ਵਿੱਚ 3 ਦਿਨਾਂ ਸਟੇਟ ਲੇਵਲ ਫੁੱਟਬਾਲ ਟੂਰਨਾਮੇਂਟ

ਪਹਿਲੇ ਦਿਨ ਸਾਂਈ ਪਾਲੀਟੇਕਨਿਕ ਅਤੇ ਗਵਰਨਮੇਂਟ ਪਾਲੀਟੇਕਨਿਕ ਦੀ ਟੀਮ ਨੇ ਖੇਡਿਆ ਮੈਚ
ਜਲੰਧਰ 8 ਫਰਵਰੀ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਮੰਤਵ ਨਾਲ ਪੀ.ਟੀ.ਆਈ.ਐੱਸ ਦੇ 3 ਦਿਨਾਂ ਸਟੇਟ ਲੇਵਲ ਫੁੱਟਬਾਲ ਟੂਰਨਾਮੇਂਟ ਨੂੰ ਸੇਂਟ ਸੋਲਜਰ ਪਾਲੀਟੇਕਨਿਕ ਕਾਲਜ ਵਿੱਚ ਕਰਵਾਇਆ ਗਿਆ। ਜਿਸਦਾ ਉਦਘਾਟਨ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਕੀਤਾ ਗਿਆ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਕਾਲਜ ਡਾਇਰੇਕਟਰ ਡਾ. ਐੱਸ.ਪੀ. ਐੱਸ ਮਟਿਆਨਾ ਵਲੋਂ ਕੀਤਾ ਗਿਆ। ਇਸ ਟੂਰਨਾਮੇਂਟ ਵਿੱਚ ਪੰਜਾਬ ਦੇ ਵੱਖ ਵੱਖ ਪਾਲੀਟੇਕਨਿਕ ਕਾਲਜਾਂ ਦੀ 16 ਟੀਮਾਂ ਨੇ ਭਾਗ ਲਿਆ। ਟੂਰਨਾਮੇਂਟ ਦੇ ਪਹਿਲੇ ਦਿਨ ਸਾਂਈ ਪਾਲੀਟੇਕਨਿਕ ਕਾਲਜ ਅਤੇ ਗਵਰਨਮੇਂਟ ਪਾਲੀਟੇਕਨਿਕ ਕਾਲਜ ਵਿੱਚ ਮੈਚ ਖੇਡਿਆ ਗਿਆ। ਡਾਇਰੇਕਟਰ ਡਾ.ਐੱਸ. ਪੀ. ਐੱਸ ਮਟਿਆਨਾ ਨੇ ਆਈਆ ਹੋਈਆਂ ਸਾਰੀਆਂ ਟੀਮਾਂ ਦਾ ਸਵਾਗਤ ਕੀਤਾ ਗਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਲਗਨ ਨਾਲ ਖੇਡਣ ਅਤੇ ਆਪਣੇ ਖੇਡ ਨੂੰ ਵੱਧੀਆ ਕਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਣ ਨੂੰ ਕਿਹਾ। ਇਸ ਮੌਕੇ ਉੱਤੇ ਡਾ. ਸੁਭਾਸ਼ ਸ਼ਰਮਾ, ਸ਼੍ਰੀਮਤੀ ਵੀਨਾ ਦਾਦਾ, ਡਾ. ਆਰ. ਕੇ ਪੁਸ਼ਕਰਣਾ, ਡਾ. ਗੁਰਪ੍ਰੀਤ ਸਿੰਘ ਸੈਣੀ ਆਦਿ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।

No comments:

Post Top Ad

Your Ad Spot