ਪਲਾਜ਼ਮਾ 2018 ਦਾ ਲਾਇਲਪੁਰ ਖ਼ਾਲਸਾ ਕਾਲਜ 'ਚ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 February 2018

ਪਲਾਜ਼ਮਾ 2018 ਦਾ ਲਾਇਲਪੁਰ ਖ਼ਾਲਸਾ ਕਾਲਜ 'ਚ ਆਯੋਜਨ

ਜਲੰਧਰ 27 ਫਰਵਰੀ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ ਦੇ ਪੀ. ਜੀ. ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਸਲਾਨਾ ਇੰਟਰ ਕਾਲਜ ਮੁਕਾਬਲੇ ਫਲੳਸਮੳ 2018 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਗੁਰਦਾਸਪੁਰ ਸ਼ਹਿਰਾਂ ਦੇ 20 ਕਾਲਜਾਂ ਦੇ 423 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ 19 ਵੱਖੋਂ-ਵੱਖ ਪ੍ਰਤਿਯੋਗਤਾਵਾਂ ਜਿਵੇਂ ਟੈੱਕ ਜੀ.ਡੀ, ਐਡ-ਮੈਡ ਸ਼ੋੳ, ਵੈਬ ਪਾਰਟਲ ਡਿਵਿਲਪਮੈਂਟ, ਸੋਫਟਵੇਅਰ ਸ਼ੋਅਕੇਸ, ਡਿਬਗਿੰਗ, ਲੋਗੋ ਡਿਜ਼ਾਈਨਿੰਗ, ਲੋਜਿਕ ਵਰਲਪੂਲ, ਟੈਸਟ ਯੂਅਰ ਟੈਕਨੀਕਲ ਸਕਿਲੱਜ਼, ਹੈਂਡਜ਼ ਆਨ ਕੀਬੋਰਡ, ਨੈੱਟ ਸੈਵੀ, ਆਈ.ਟੀ. ਕਾਰਟੂਨਿੰਗ, ਪਿਕਸਲ ਪਲੱਸ, ਆਈਡੀਆ ਸਨੈਪਸ਼ੋਟਜ਼, ਆੲੀ.ਟੀ.ਐਕਟੈਮਪੋਰ, ਆਈ.ਟੀ.ਕਵਿੱਜ਼, ਆਈ.ਟੀ.ਇਨ ਕਲਰਜ਼, ਆਈ.ਟੀ. ਕੋਲਾਜ, ਕਵਿਰੀ ਮਾਇਸਟਰੋ ਅਤੇ ਕੋਰਿਅੋਗ੍ਰਾਫੀ ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਜਲੰਧਰ ਸੈਂਟਰਲ ਤੋਂ ਵਿਧਾਇਕ ਸ਼੍ਰੀ ਰਜਿੰਦਰ ਬੇਰੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦਾ ਸੁਆਗਤ ਕਾਲਜ ਦੀ ਪ੍ਰਬੰਧਕੀ ਕਮੇਟੀ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡੀਨ ਪ੍ਰਬੰਧਨ ਅਤੇ ਵਿਭਾਗ ਮੁਖੀ ਡਾ. ਮਨੋਹਰ ਸਿੰਘ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ।ਵਿਦਿਆਰਥੀਆਂ ਦਾ ਸੰਬੋਧਨ ਕਰਦਿਆਂ ਉਨ੍ਹਾਂ ਕਾਲਜ ਵਲੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੁਹੱਈਆ ਕਰਵਾਏ ਜਾਂਦੇ ਇਸ ਮਹੱਤਵਪੂਰਣ ਮੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੈਰੀਅਰ ਬਣਾਉਣ ਲਈ ਆਪਣੇ ਹੀ ਦੇਸ਼ ਨੂੰ ਤੱਵਜ਼ੋਂ ਦੇਣ ਦੀ ਅਪੀਲ ਕੀਤੀ। ਸਰਦਾਰਨੀ ਬਲਬੀਰ ਕੌਰ ਜੀ ਨੇ ਪਲਾਜ਼ਮਾ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਅਤੇ ਪੂਰੇ ਵਿਭਾਗ ਦੀ ਪ੍ਰ੍ਰਸ਼ੰਸਾ ਕੀਤੀ ਤੇ ਹਰ ਸਾਲ ਅਜਿਹੇ ਪ੍ਰੋਗਰਾਮਾਂ ਦੇ ਪ੍ਰਬਧਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਆਏ ਮਹਿਮਾਣਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਜੀ ਆਇਆ ਕਿਹਾ। ਉਨ੍ਹਾਂ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਆਪਣੀ ਲਗਨ ਤੇ ਮਿਹਨਤ ਨਾਲ ਹਰ ਫਰੰਟ 'ਤੇ ਕਾਲਜ ਅਤੇ ਦੇਸ਼ ਦਾ ਨਾਂ ਚਮਕਾਉਣ ਦੀ ਪ੍ਰੇਰਨਾ ਦਿੱਤੀ। ਵਿਭਾਗ ਡਾ. ਮਨੋਹਰ ਸਿੰਘ ਨੇ ਪ੍ਰੋਗਰਾਮ ਦੇ ਆਯੋਜਨ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਦਾ ਦੰਨਵਾਦ ਕੀਤਾ ਅਤੇ ਇਸ ਵਿੱਚ ਹਿੱਸਾ ਲੈਣ ਪਹੁੰਚੇ ਸਾਰੇ ਕਾਲਜਾਂ ਤੋਂ ਆਏ ਅਧਿਆਪਕਾਂ ਜੱਜਾਂ ਅਤੇ ਵਿਦਿਆਰਥੀਆਂ ਦਾ ਵੀ ਸੁਆਗਤ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਨ ਕਮੇਟੀ ਦੇ ਪ੍ਰਧਾਨ, ਸਰਦਾਰਨੀ ਬਲਬੀਰ ਕੌਰ ਵੱਲੋਂ ਕੀਤੀ ਗਈ, ਜਿਨ੍ਹਾਂ ਇਸ ਮੁਕਾਬਲੇ ਨੂੰ ਓਪਨ ਡੈਕਲੈਅਰ ਕੀਤਾ। ਇਸ ਮੌਕੇ ਰਿਟਾਇਰਡ ਆਈ.ਟੀ. ਐਡਵਾਈਜ਼ਰ, ਯੂ.ਕੇ. ਸਰਕਾਰ, ਸ. ਹਰਗੁਰਦਿਆਲ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।
ਇਨਾਮ ਵਿਤਰਣ ਸਮਾਰੋਹ ਦੌਰਾਨ ਕੈਨੇਡਾ ਤੋਂ ਸ. ਸਤਿੰਦਰਪਾਲ ਸਿੰਘ ਅਟਵਾਲ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਸ ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਤੇ ਮਾਣ ਜਤਾਇਆ ਤੇ ਕਾਲਜ ਦੀਆਂ ਉਪਲਭਦੀਆਂ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ। ਡਾ. ਗੁਰਪਿੰਦਰ ਸਿੰਘ ਸਮਰਾ, ਡੀਨ ਪ੍ਰਬੰਧਨ ਅਤੇ ਵਿਭਾਗ ਮੁਖੀ ਡਾ. ਮਨੋਹਰ ਸਿੰਘ ਅਤੇ ਸੀਨੀਅਰ ਫੈਕਲਟੀ ਵੱਲੋਂ ਵਿਦਿਆਰਥੀਆਂ ਵਿੱਚ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੁਕਾਬਲੇ ਵਿੱਚ ਆਵਰਆਲ ਟਰਾਫੀ ਲਾਇਲਪੁਰ ਖ਼ਾਲਸਾ ਕਾਲਜ ਵੱਲੋਂ 92 ਨੰਬਰਾਂ ਨਾਲ ਜਿੱਤੀ ਗਈ, ਜਿਨ੍ਹਾਂ ਨੇ 11 ਮੁਕਾਬਲਿਆ ਵਿਚ ਪਹਿਲਾਂ, 5 ਵਿੱਚ ਦੂਜਾ ਅਤੇ 4 ਵਿਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 48 ਨੰਬਰਾਂ ਅਤੇ 3, 5 ਤੇ 3 ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਫਸਟ ਰਨਰ ਅਪ ਐਚ.ਐਮ.ਵੀ, ਜਲੰਧਰ ਰਿਹਾ। ਸੈਕਿੰਡ ਰਨਰ ਅਪ 16 ਨੰਬਰਾਂ ਨਾਲ ਅਤੇ 2, 1, 3 ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ, ਦੁਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਡੀ.ਏ.ਵੀ ਕਾਲਜ, ਜਲੰਧਰ ਰਿਹਾ। ਇਨਾਮ ਵੱਜੋਂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਵੀ ਦਿੱਤੀ ਗਈ, ਜੋ ਕਿ 1100 ਤੇ 800 ਰੁਪਏ, ਪਹਿਲੇ ਤੇ ਦੂਜੇ ਸਥਾਨ ਲਈ ਪ੍ਰਦਾਨ ਕੀਤੀ ਗਈ, ਇਸ ਦੌਰਾਨ ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬਸੀ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੌ. ਸੰਦੀਪ ਸਿੰਘ, ਪ੍ਰੋ. ਮੰਦੀਪ ਭਾਟੀਆ, ਪ੍ਰੌ. ਗਗਨਦੀਪ ਸਿੰਘ, ਪ੍ਰੋ. ਰਤਨਾਕਰ ਮਾਨ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ। ਵਿਭਾਗ ਮੁਖੀ ਡਾ. ਮਨੋਹਰ ਸਿੰਘ ਦੇ ਰਸਮੀ ਧੰਨਵਾਦ ਰਾਹੀ ਸਮਾਰੋਹ ਦਾ ਸਮਾਪਨ ਹੋਇਆ।

No comments:

Post Top Ad

Your Ad Spot