ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਪੰਜਾਬੀ ਵਿਭਾਗ ਵਲੋਂ ਇਕ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 February 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਪੰਜਾਬੀ ਵਿਭਾਗ ਵਲੋਂ ਇਕ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਜਲੰਧਰ 20 ਫਰਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ  ਦੇ ਪੰਜਾਬੀ ਵਿਭਾਗ ਵਲੋਂ ਪੰਜਾਬ ਭਵਨ, ਸਰੀ (ਕੈਨੇਡਾ) ਦੇ ਸਹਿਯੋਗ ਨਾਲ 'ਪਰਵਾਸ ਅਤੇ ਪਰਵਾਸੀ ਸਾਹਿਤ : ਵਰਤਮਾਨ ਅਤੇ ਭਵਿੱਖ' ਵਿਸ਼ੇ ਤੇ ਇਕ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਮੁਖ ਮਹਿਮਾਨ ਡਾ. ਐਸ. ਪੀ. ਸਿੰਘ (ਸਾਬਕਾ ਵਾਇਸ ਚਾਂਸਲਰ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ) ਸਨ। ਗੈਸਟ ਆਫ ਆਨਰ ਸ. ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ, ਪੰਜਾਬੀ ਸਹਿਤ ਅਕਾਦਮੀ, ਲੁਧਿਆਨਾ) ਅਤੇ ਕੀਨੋਟ ਸਪੀਕਰ ਡਾ. ਲਖਵਿੰਦਰ ਜੌਹਲ ( ਸੈਕਟਰੀ ਜਰਨਲ, ਪੰਜਾਬ ਆਰਟਸ ਕੌਸਲ, ਮੈਨੇਜਿਗ ਡਾਇਰੈਕਟਰ, ਮੀਡੀਆ ਮੰਚ) ਸਨ । ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਲਗਭਗ 15 ਰਿਸੋਰਸ ਪਰਸਨਸ ਨੇ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੌਕੇ ਤੇ ਕਾਲਜ ਦੀ ਪ੍ਰਬਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਪੁਰੁਸ਼ੌਤਮ ਲਾਲ ਬੁਧੀਆ, ਜੁਆਇੰਟ ਸੈਕਟਰੀ ਸ਼੍ਰੀ ਵਿਨੋਦ ਦਾਦਾ, ਡੀ. ਐਸ. ਐਸ. ਡੀ. ਬੋਰਡ ਦੇ ਐਡਵਾਇਜਰ ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜੋਤੀ ਜਗਾ ਕੇ ਸਮਾਰੋਹ ਦਾ ਆਰੰਭ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਤੇ ਜੀ ਆਇਆ ਆਖਿਆ । ਪੰਜਾਬੀ ਵਿਭਾਗ ਦੇ ਮੁਖੀ ਪ੍ਰੌ. ਸੁਰਿੰਦਰ ਨਰੂਲਾ ਨੇ ਕਾਨਫਰੰਸ ਦੇ ਉਦੇਸ਼ ਤੇ ਚਾਨਣਾ ਪਾਇਆ । ਇਸ ਉਪਰੰਤ ਡਾ. ਲਖਵਿੰਦਰ ਜੌਹਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਇਹ ਕਾਨਫਰੰਸ ਐਸ. ਡੀ. ਕਾਲਜ ਵਲੋਂ ਕੀਤਾ ਗਿਆ ਇਕ ਵਧੀਆ ਯਤਨ ਹੈ। ਗੈਸਟ ਆਫ ਆਨਰ ਡਾ. ਗੁਰਭਜਨ ਗਿੱਲ ਨੇ ਵੀ ਪਰਵਾਸ ਅਤੇੇ ਪਰਵਾਸੀ ਸਾਹਿਤ ਸਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ । ਇਸ ਮੌਕੇ ਤੈ੍ਰਭਾਸ਼ੀ ਰਿਸਰਚ ਜਰਨਲ ਕਾਰਨੁਕੋਪੀਆ 3 ਰਿਲੀਜ ਕੀਤਾ ਗਿਆ।
ਕਾਨਫਰੰਸ ਦੇ ਦੂਜੇ ਸੈਸ਼ਨ ਦੇ ਚੇਅਰਪਰਸਨ ਯੁ.ਕੇ ਤੋਂ ਆਏ ਸ. ਦਰਸ਼ਨ ਸਿੰਘ ਧੀਰ ਸਨ । ਕਾਨਫਰੰਸ਼ ਵਿੱਚ ਦੇਸ਼ ਵਿਦੇਸ਼ ਤੋਂ ਆਏ ਲਗਭਗ 15 ਰਿਸੋਰਸ ਪਰਸਨਜ ਨੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਜਿਨ੍ਹਾਂ ਵਿਚ ਕੈਨੇਡਾ ਤੋਂ ਸ. ਚਰਨ ਸਿੰਘ, ਡਾ. ਜਗੀਰ ਸਿੰਘ ਕਾਹਲੋਂ, ਸ. ਸਤਿੰਦਰ ਪਾਲ ਸਿੰਘ ਸਿਧਵਾਂ, ਸ਼੍ਰੀ ਮੰਗਾ ਸਿੰਘ ਬਾਸੀ, ਸ. ਅੰਮ੍ਰਿਤਪਾਲ ਸਿੰਘ, ਸ. ਕੁਲਵੰਤ ਸਿੰਘ, ਮੈਡਮ ਸ਼੍ਰੀਮਤੀ ਨਿਰਮਲ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ । ਸਮਾਰੋਹ ਦੇ ਇਸ ਟੈਕਨੀਕਲ ਸੈਸ਼ਨ ਵਿਚ ਵੱਖ- ਵਖ ਵਿਦਵਾਨਾਂ ਵਲੋਂ ਪਰਵਾਸੀ ਸਾਹਿਤ ਅਤੇ ਪਰਵਾਸੀ ਜੀਵਨ ਸ਼ੈਲੀ ਸਬੰਧੀ ਕਈ ਮੁਦੇ ਉਠਾਏ ਗਏ।
ਇਸ ਮੌਕੇ ਇਕੋ ਸਮੇਂ ਤਿੰਨ ਮੰਚ ਬਚਾਏ ਗਏ ਜਿਨ੍ਹਾਂ ਤੇ ਤਿੰਨ ਭਾਸ਼ਾਵਾਂ  ਹਿੰਦੀ, ਪੰਜਾਬੀ ਅਤੇ ਅੰੰਗਰੇਜੀ ਵਿਚ ਖੋਜ ਪੱਤਰ ਪੜੇ ਗਏ । ਪੰਜਾਬੀ ਮੰਚ ਦੇ ਚੇਅਰਪਰਸਨ ਡਾ. ਕਿਰਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ, ਲਵਲੀ ਪ੍ਰੌਫੈਸ਼ਨਲ ਯੂਨੀਵਰਸਿਟੀ, ਫਗਵਾੜਾ ਅਤੇ ਹਿੰਦੀ ਅਤੇ ਅੰਗਰੇਜੀ ਮੰਚ ਦੇ ਚੇਅਰਪਰਸਨ ਡਾ. ਜੈ ਸਿੰਘ, ਈ. ਐਫ . ਐਲ. ਯੂਨੀਵਰਸਿਟੀ, ਹੈਦਰਾਬਾਦ ਸਨ । ਕਾਨਫਰੰਸ ਵਿਚ ਵਖ ਵਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਅਤੇ ਰਿਸਰਚ ਸਕਾਲਰਾਂ ਦੁਆਰਾ 125 ਖੋਜ ਪੱਤਰ ਪ੍ਰਾਪਤ ਕੀਤੇ ਗਏ । ਕਾਨਫਰੰਸ ਦੇ ਅੰਤ ਵਿਚ ਦੇਸ਼ ਵਿਦੇਸ਼ ਤੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਕਾਨਫਰੰਸ ਦੇ ਆਯੋਜਕ ਸ਼੍ਰੀਮਤੀ ਸੁਰਿੰਦਰ ਨਰੂਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੀਤਾ ਕਹੋਲ ਅਤੇ ਡਾ. ਸੁਰਿੰਦਰ ਕੌਰ ਸੈਨੀ ਨੇ ਨਿਭਾਈ । ਪੰਜਾਬੀ ਵਿਭਾਗ ਦੇ ਡਾ. ਹਰਕਮਲ ਕੌਰ ਅਤੇ ਡਾ. ਸੁਖਬੀਰ ਕੌਰ ਸ਼ੇਰਗਿਲ ਨੇ ਕਾਨਫਰੰਸ ਦੇ ਆਯੋਜਨ ਵਿਚ ਵਿਸ਼ੇਸ਼ ਯੋਗਦਾਨ ਪਾਇਆ । ਇਹ ਕਾਨਫਰੰਸ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਤਿੰਅਤ ਲਾਹੇਵੰਦ ਅਤੇ ਗਿਆਨਵਰਧਕ ਰਹੀ।

No comments:

Post Top Ad

Your Ad Spot