ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਕੀਤਾ ਕੈਰੀਅਰ ਅਪਰੂਚੂਨੀਟੀਜ ਇਨ ਗੌਰਮਿਂਟ ਸੈਕਟਰ ਤੇ ਸੈਮੀਨਾਰ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 February 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਕੀਤਾ ਕੈਰੀਅਰ ਅਪਰੂਚੂਨੀਟੀਜ ਇਨ ਗੌਰਮਿਂਟ ਸੈਕਟਰ ਤੇ ਸੈਮੀਨਾਰ ਦਾ ਆਯੋਜਨ

ਜਲੰਧਰ 15 ਫਰਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗਰੈਜੁਏਟ ਕਾਮਰਸ ਵਿਭਾਗ ਐਂਡ ਮੈਨੇਜਮੈਂਟ ਵਿਭਾਗ ਨੇ ਕੈਰੀਅਰ ਅਪਰੂਚੂਨੀਟੀਜ ਇਨ ਗੌਰਮਿਂਟ ਸੈਕਟਰ ਤੇ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿੱਚ ਰੀਰੋਰਸ ਪਰਸਨ ਸੁਖਜੀਤ ਸਿੰਘ ਬੈਂਸ (ਰਿਟਾਅਰਡ ਆਈ. ਏ. ਐਸ. ਹੈਡ, ਆਈ. ਬੀ. ਐਸ, ਜਲੰਧਰ ਸਰਕਲ) ਅਤੇ ਸ਼੍ਰੀ ਭੂਪਿੰਦਰ ਸੈਨੀ (ਬ੍ਰਾਂਚ ਹੈਡ, ਮੋਹਾਲੀ) ਸਨ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਗੌਰਮਿੰਟ ਸੈਕਟਰ ਵਿਚ ਨੌਕਰੀਆਂ ਦੇ ਪ੍ਰਤੀ ਜਾਗਰੁਕਤਾ ਪੈਦਾ ਕਰਨਾ ਸੀ  ਸੀ. ਪੀ. ਉ., ਸੀ. ਡੀ. ਐਸ, ਏਅਰਫੋਰਸ, ਨੇਵੀ, ਰੇਲਵੇ ਆਦਿ ਦੀਆਂ ਨੌਕਰੀਆਂ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਬਰ ਅਤੇ ਅਭਿਆਸ ਨੂੰ ਜੀ ਇਸ ਪ੍ਰੀਖਿਆਵਾਂ ਨੂੰ ਪਾਸ ਕਰਨ ਦੀ ਕਸੌਟੀ ਦੱਸਿਆ। ਇਹਨਾਂ ਪ੍ਰੀਖਿਆਵਾਂ ਵਿਚ ਮਹਿਲਾ ਰਾਖਵਾਂਕਰਨ ਦੇ ਸਬੰਧ ਵਿਚ ਵੀ ਗਲਬਾਤ ਕੀਤੀ ਗਈ। ਇਹ ਸੈਸ਼ਨ ਵਿਦਿਆਰਥੀਆਂ ਅਤੇ ਕਾਮਰਸ ਦੇ ਅਧਿਆਪਕਾਂ ਲਈ ਬੇੱਹਦ ਗਿਆਨਵਰਧਕ ਅਤੇ ਲਾਹੇਵੰਦ ਰਿਹਾ।

No comments:

Post Top Ad

Your Ad Spot