ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਕੁਇਜ਼ ਮੁਕਾਬਲੇ ਵਿੱਚ ਮਾਰੀ ਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 7 February 2018

ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਕੁਇਜ਼ ਮੁਕਾਬਲੇ ਵਿੱਚ ਮਾਰੀ ਬਾਜ਼ੀ

ਤਲਵੰਡੀ ਸਾਬੋ, 7 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਠਿੰਡਾ ਵਿਖੇ ਕਰਵਾਏ ਗਏ ਬਠਿੰਡਾ ਜ਼ੋਨ ਦੇ ਅੰਤਰ ਸਕੂਲ ਯੁਵਕ ਮੇਲੇ 'ਚ ਬਾਬਾ ਧਰਮਦਾਸ ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਕੁਇਜ਼ ਮੁਕਾਬਲੇ ਵਿੱਚ ਬਾਜੀ ਮਾਰੀ ਹੈ। ਕੁਇਜ਼ ਮੁਕਾਬਲੇ ਲਈ ਹੋਏ ਲਿਖਤੀ ਟੈਸਟ ਵਿੱਚ ਜ਼ੋਨ ਦੇ 27 ਸਕੂਲਾਂ ਨੇ ਭਾਗ ਲਿਆ, ਜਿਸ ਵਿੱਚ ਕੰਨਿਆ ਮਹਾਂਵਦਿਆਲਾ ਲੇਲੇਵਾਲਾ ਦੀਆਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਵੀਰਪਾਲ ਕੌਰ ਨੇ ਲਿਖਤੀ ਟੈਸਟ 'ਚ ਵੀ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ।
ਇਸ ਉਪਰੰਤ ਪਹਿਲੇ ਛੇ ਸਥਾਨਾਂ 'ਤੇ ਆਈਆਂ ਟੀਮਾਂ ਦਾ ਦਸ ਰਾਊਂਡ ਦਾ ਕੁਇਜ਼ ਮੁਕਾਬਾਲਾ ਹੋਇਆ, ਜਿਸ ਵਿੱਚ ਬਾਕੀ ਦੀਆਂ ਟੀਮਾਂ ਨੂੰ ਵੱਡੇ ਫਰਕ ਨਾਲ ਪਛਾੜਦਿਆਂ ਇੰਨ੍ਹਾਂ ਵਿਦਿਆਥਣਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਯੁਵਕ ਮੇਲੇ ਵਿੱਚ ਸੰਸਥਾ ਦੀ ਵਿਦਿਆਰਥਣ ਜਿਸਨੇ ਪਿਛਲੇ ਮਹੀਨੇ ਹੋਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕਰਕੇ ਬਠਿੰਡਾ ਜ਼ੋਨ 'ਚ ਮੈਰਿਟ ਸੂਚੀ ਵਿੱਚ ਆ ਕੇ ਸੰਸਥਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਉਸ ਵਿਦਿਆਰਥਣ ਵੀਰਪਾਲ ਕੌਰ ਨੂੰ ਵੀ ਯੁਵਕ ਮੇਲੇ 'ਚ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਸਿੱਧੂ ਅਤੇ ਸਮੂਹ ਸਟਾਫ ਨੇ ਯੁਵਕ ਮੇਲੇ 'ਚ ਪਹਿਲਾ ਸਥਾਨ ਹਾਸਲ ਕਰਨ 'ਤੇ ਬੱਚਿਆਂ ਦੀ ਇਸ ਵੱਡੀ ਪ੍ਰਾਪਤੀ ਲਈ ਵਧਾਈ ੰਿਦੰਦਿਆਂ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਤੇ ਬਹੁਤ ਜਿਆਦਾ ਮਾਣ ਹੈ, ਜਿੰਨ੍ਹਾਂ ਕੁਇਜ਼ ਮੁਕਾਬਲੇ 'ਚ ਲਿਖਤੀ ਤੇ ਜੁਬਾਨੀ ਮੁਕਾਬਲੇ ਵਿੱਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਸੰਸਥਾ ਤੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀ ਇੰਨ੍ਹਾਂ ਦੇ ਆਉਣ ਵਾਲੇ ਰੌਸ਼ਨਮਈ ਭਵਿੱਖ ਲਈ ਦੁਆ ਕਰਦੇ ਹਾਂ। ਇਸ ਮੌਕੇ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕਰਨ ਸਮੇਂ ਮੈਡਮ ਬਲਵੀਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ, ਕੁਲਦੀਪ ਸਿੰਘ, ਹਰਜਿੰਦਰ ਸਿੱਧੂ ਵੀ ਹਾਜਰ ਸਨ।

No comments:

Post Top Ad

Your Ad Spot