ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਦੂਜੇ ਰੋਜ਼ਗਾਰ ਮੇਲੇ ਦੀਆਂ ਰੌਣਕਾਂ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 February 2018

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਦੂਜੇ ਰੋਜ਼ਗਾਰ ਮੇਲੇ ਦੀਆਂ ਰੌਣਕਾਂ ਸ਼ੁਰੂ

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਸਰਕਾਰ ਦੇ ਦੂਜੇ ਸੂਬਾ ਪੱਧਰੀ ਰੋਜਗਾਰ ਮੇਲੇ (ਘਰ ਘਰ ਨੌਕਰੀ) ਦਾ ਆਗ਼ਾਜ਼ ਹੋਇਆ। ਚੇਅਰਮੈਨ ਗੁਰਲਾਭ ਸਿੰਘ ਸਿੱਧੂ ਵੱਲੋਂ ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਇਸ ਨੌਕਰੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਘਰ ਘਰ ਨੌਕਰੀ ਪਹੁੰਚਾਉਣ ਦਾ ਇਹ ਸ਼ਾਨਦਾਰ ਉਪਰਾਲਾ ਹੈ। 'ਵਰਸਿਟੀ ਦੇ ਕਾਰਪੋਰੇਟ ਸੈਲ ਦੇ ਡਾਇਰੈਕਟਰ ਡਾ. ਸ਼ੈਲੀ ਜਿੰਦਲ ਅਤੇ ਰੋਜਗਾਰ ਮੇਲੇ ਦੇ ਨੋਡਲ ਅਫਸਰ ਡਾ. ਅਸ਼ਵਨੀ ਸੇਠੀ ਨੇ ਦੱਸਿਆ ਕਿ ਤਕਨੀਕੀ ਅਤੇ ਸੂਚਨਾ ਪ੍ਰਣਾਲੀ ਨਾਲ ਜੁੜੀਆਂ ਕੰਪਨੀਆਂ ਦੇ ਨਾਲ-ਨਾਲ ਗ਼ੈਰ-ਤਕਨੀਕੀ ਕੰਪਨੀਆਂ ਵੀ ਬੁਲਾਈਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਦੇ ਹੁਨਰਾਂ ਦੀ ਚੋਣ ਕਰਕੇ ਉਹਨਾਂ ਦੇ ਲਈ ਸੁਨਿਹਰਾ ਭਵਿੱਖ ਸਿਰਜ ਸਕਣ। ਰਜਿਸਟਰਡ ਬਿਨੈਕਾਰਾਂ ਲਈ 10 ਵਿਸ਼ੇਸ਼ ਬੂਥਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੌਕੇ ਤੇ ਹੀ ਰਜਿਸਟਰ੍ਹੇਨ ਕਰਕੇ ਸੰਬੰਧਤ ਕੰਪਨੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨੌਕਰੀ ਮੇਲੇ ਵਿੱਚ ਅੰਦਾਜਨ 2000 ਬਿਨੈਕਾਰ ਭਾਗ ਲੈ ਰਹੇ ਹਨ। ਇਨ੍ਹਾਂ ਬਿਨੈਕਾਰਾਂ ਦੀ ਚੋਣ ਦੇ ਲਈ 72 ਦੇ ਕਰੀਬ ਕੰਪਨੀਆਂ ਯੂਨੀਵਰਸਿਟੀ ਵਿੱਚ ਆ ਰਹੀਆਂ ਹਨ ਅਤੇ ਕਈ ਇੰਟਰਨੈਸ਼ਨਲ ਕੰਪਨੀਆਂ ਵੀ ਇਸ ਨੌਕਰੀ ਮੇਲੇ ਵਿੱਚ ਸਮੁੱਚਾ ਯੋਗਦਾਨ ਪਾ ਰਹੀਆਂ ਹਨ। ਨੌਕਰੀ ਮੇਲੇ ਦੇ ਪਹਿਲੇ ਦਿਨ 25 ਕੰਪਨੀਆਂ ਨੇ ਭਾਗ ਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਅਤੇ ਉਪ-ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਖੁਦ ਨੌਕਰੀ ਮੇਲੇ ਦਾ ਜਾਇਜ਼ਾ ਲਿਆ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਬਿਨੈਕਾਰਾਂ ਨਾਲ ਮੁਲਾਕਾਤ ਵੀ ਕੀਤੀ। ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਇਸ ਨੌਕਰੀ ਮੇਲੇ ਵਿੱਚ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿੱਚੋਂ ਬ੍ਰਿਟਿਸ਼ ਏਅਰਵੇਸ, ਗਲੋਬਲ, ਵਿਸਤਾਰਾ ਏਅਰਵਸ, ਵਾਲਮਾਰਟ, ਗੈਬਰਿਲ, ਫੇਅਰਮੇਟ ਕੈਮੀਕਲਸ, ਟਰਿਗਮਾ ਸਲਿਊ੍ਹਨ ਆਦਿ ਨੇ ਅੱਜ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਯੋਗ ਵਿਦਿਆਰਥੀਆਂ ਨਾਲ ਇੰਟਰਵਿਊ ਕੀਤੀ। ਪਹਿਲੇ ਦਿਨ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬ ਭਰ ਤੋਂ ਯੋਗ ਵਿਦਿਆਰਥੀ ਯੂਨੀਵਰਸਿਟੀ ਪਹੁੰਚੇ ਅਤੇ ਇਸ ਨੌਕਰੀ ਮੇਲੇ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵਿੱਚ ਮੇਲੇ ਸਬੰਧੀ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਯੂਨੀਵਰਸਿਟੀ ਵਿੱਚ ਆੱਨ-ਦਾ-ਸਪਾੱਟ ਰਜਿਸਟ੍ਰੇਸ਼ਨ ਕਾਊਂਟਰ ਵੀ ਬਣਾਏ ਗਏ ਹਨ, ਜੋ ਕਿ ਮੁੱਢਲੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਗਏ ਬਿਨੈਕਾਰਾਂ ਲਈ ਲਾਭਦਾਇਕ ਸਿੱਧ ਹੋਣਗੇ।

No comments:

Post Top Ad

Your Ad Spot