ਸਾਬਕਾ ੳੇੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੁੱਜੇ ਜੀਤਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਮੌਜੂਦਾ ਰਾਜਸੀ ਹਾਲਾਤਾਂ ਬਾਰੇ ਹੋਈ ਲੰਬੀ ਗੱਲਬਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 11 February 2018

ਸਾਬਕਾ ੳੇੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੁੱਜੇ ਜੀਤਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਮੌਜੂਦਾ ਰਾਜਸੀ ਹਾਲਾਤਾਂ ਬਾਰੇ ਹੋਈ ਲੰਬੀ ਗੱਲਬਾਤ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਬੀਤੇ ਦਿਨ ਅਚਾਨਕ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਆਣ ਪੁੱਜੇ।
ਸ. ਬਾਦਲ ਨੇ ਭਾਵੇਂ ਸ. ਸਿੱਧੁੂ ਨੂੰ ਆਪਣਾ ਨਜਦੀਕੀ ਮਿੱਤਰ ਦੱਸਦਿਆਂ ਉਕਤ ਮੁਲਾਕਾਤ ਨੂੰ ਰਸਮੀ ਦੱਸਿਆ ਪ੍ਰੰਤੂ ਪਤਾ ਲੱਗਾ ਹੈ ਕਿ ਸ. ਸਿੱਧੂ ਦੇ ਗ੍ਰਹਿ ਵਿਖੇ ਕਰੀਬ ਦੋ ਘੰਟੇ ਰੁਕ ਕੇ ਸ. ਬਾਦਲ ਨੇ ਉਨਾ ਨਾਲ ਨਾ ਕੇਵਲ ਸੂਬੇ ਦੇ ਰਾਜਸੀ ਹਾਲਾਤਾਂ ਬਾਰੇ ਵੀਚਾਰ ਵਟਾਂਦਰਾ ਕੀਤਾ ਸਗੋਂ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਉਲੀਕਣ ਸਬੰਧੀ ਸਲਾਹ ਮਸ਼ਵਰਾ ਕੀਤੇ ਜਾਣ ਦੀ ਵੀ ਰਿਪੋਰਟ ਮਿਲੀ ਹੈ। ਸ. ਸਿੱਧੂ ਦੇ ਗ੍ਰਹਿ ਵਿਖੇ ਪੁੱਜਣ ਸਮੇਂ ਭਾਵੇਂ ਸ. ਬਾਦਲ ਨਾਲ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸ. ਜਗਦੀਪ ਸਿੰਘ ਨਕਈ ਸਾਬਕਾ ਸੰਸਦੀ ਸਕੱਤਰ, ਪਰਮਬੰਸ ਸਿੰਘ ਬੰਟੀ ਰੋਮਾਣਾ, ਹਰਸੁਖਇੰਦਰ ਸਿੰਘ ਬੱਬੀ ਬਾਦਲ ਆਦਿ ਸੀਨੀਅਰ ਅਕਾਲੀ ਆਗੂ ਵੀ ਆਏ ਸਨ ਪ੍ਰੰਤੂ ਥੋੜੇ ਸਮੇਂ ਬਾਅਦ ਉਕਤ ਆਗੂ ਉੱਥੋਂ ਤੁਰ ਗਏ ਤੇ ਸ. ਬਾਦਲ ਕਰੀਬ ਦੋ ਘੰਟੇ ਜੀਤਮਹਿੰਦਰ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਰੁਕੇ। ਸਿੱਧੂ ਨੇ ਇਸ ਮੌਕੇ ਉਨਾਂ ਦੇ ਗ੍ਰਹਿ ਵਿਖੇ ਮਿਲਣ ਲਈ ਆਏ ਅਕਾਲੀ ਆਗੂਆਂ ਨਾਲ ਵੀ ਸ. ਬਾਦਲ ਦੀ ਮੁਲਾਕਾਤ ਕਰਵਾਈ। ਭਾਵੇਂ ਦੋਵਾਂ ਧਿਰਾਂ ਵੱਲੋਂ ਮੁਲਾਕਾਤ ਨੂੰ ਰਸਮੀ ਦੱਸਿਆ ਜਾ ਰਿਹਾ ਹੈ ਪ੍ਰੰਤੂ ਰਾਜਸੀ ਵਿਸ਼ਲੇਸ਼ਕ ਲੰਬੀ ਚੌੜੀ ਮੁਲਾਕਾਤ ਨੂੰ ਅਹਿਮ ਮੰਨ ਕੇ ਇਸਨੂੰ ਆਗਾਮੀ ਲੋਕ ਸਭਾ ਚੋਣ ਰਣਨੀਤੀ ਨਾਲ ਜੋੜ ਕੇ ਦੇਖ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱਤਰ ਸਾਬਕਾ ਵਿਧਾਇਕ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਬਾਬੂ ਸਿੰਘ ਮਾਨ ਸੂਬਾਈ ਆਗੂ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ ਸ਼੍ਰੋ. ਅ. ਦਲ, ਨਿਰਮਲ ਜੋਧਪੁਰ ਨਿੱਜੀ ਸਹਾਇਕ ਸਿੱਧੂ, ਕੁਲਦੀਪ ਭੁੱਖਿਆਂਵਾਲੀ ਯੂਥ ਸਰਕਲ ਪ੍ਰਧਾਨ ਰਾਮਾਂ, ਰਾਜਵਿੰਦਰ ਰਾਜੂ ਕੌਂਸਲਰ ਰਾਮਾਂ, ਚਿੰਟੂ ਜਿੰਦਲ ਸ਼ਹਿਰੀ ਪ੍ਰਧਾਨ ਤਲਵੰਡੀ ਸਾਬੋ ਆਦਿ ਹਾਜ਼ਰ ਸਨ।

No comments:

Post Top Ad

Your Ad Spot