ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਨਵ ਜਨਮੇ ਬੱਚੇ ਦੀ ਅਦਲਾ-ਬਦਲੀ ਕਰਣ ਦਾ ਪਰਿਵਾਰ ਨੇ ਹਸਪਤਾਲ ਕਰਮਚਾਰੀਆਂ ਉਪਰ ਲਗਾਇਆ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 February 2018

ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਨਵ ਜਨਮੇ ਬੱਚੇ ਦੀ ਅਦਲਾ-ਬਦਲੀ ਕਰਣ ਦਾ ਪਰਿਵਾਰ ਨੇ ਹਸਪਤਾਲ ਕਰਮਚਾਰੀਆਂ ਉਪਰ ਲਗਾਇਆ ਦੋਸ਼

ਜੰਡਿਆਲਾ ਗੁਰੂ 20 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਇਕ ਨਵ ਜਨਮੇ ਬੱਚੇ ਦੇ ਪਰਿਵਾਰ ਵਲੋਂ ਬੱਚੇ ਦੀ ਅਦਲਾ-ਬਦਲੀ ਕਰਨ ਦਾ ਇਲਜ਼ਾਮ ਹਸਪਤਾਲ ਕਰਮਚਾਰੀਆਂ ਉਪਰ ਲਗਾਇਆ ਗਿਆ। ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਵ ਜਨਮੇ ਬੱਚੇ ਦੇ ਪਿਤਾ ਅਜੇਪਾਲ ਸਿੰਘ ਜੋ ਕਿ ਮਾਨਾਂਵਾਲਾ ਕਲਾਂ ਦਾ ਰਹਿਣ ਵਾਲਾ ਹੈ ਅਤੇ ਉਸਦੇ ਸਾਕ-ਸਬੰਧੀਆਂ ਨੇ ਹਸਪਤਾਲ ਦੇ ਕਰਮਚਾਰੀਆਂ ਉਪਰ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਵ ਜਨਮੇ ਲੜਕੇ ਨੂੰ ਲੜਕੀ ਨਾਲ ਬੱਦਲ ਦਿੱਤਾ ਗਿਆ ਹੈ। ਅਜੇਪਾਲ ਸਿੰਘ ਦਾ ਕਹਿਣਾ ਹੈ ਕਿ ਕੱਲ ਦੁਪਹਿਰ ਵੇਲੇ ਉਸਦੀ ਪਤਨੀ ਕੁਲਵਿੰਦਰ ਕੌਰ ਨੇ ਲੜਕੇ ਨੂੰ ਜਨਮ ਦਿੱਤਾ ਸੀ, ਪਰ ਜਦੋਂ ਬੱਚਾ ਉਨ੍ਹਾਂ ਨੂੰ ਸੌਂਪਿਆ ਗਿਆ ਤਾਂ ਉਹ ਲੜਕੀ ਸੀ। ਹੋਰ ਜਾਣਕਾਰੀ ਪ੍ਰਾਪਤ ਕਰਨ 'ਤੇ ਪਤਾ ਲੱਗਾ ਕਿ ਕੱਲ ਮਾਨਾਂਵਾਲਾ ਹਸਪਤਾਲ ਵਿੱਚ ਚਾਰ ਬੱਚਿਆਂ ਦਾ ਜਨਮ ਹੋਇਆ ਸੀ।ਜਿਸ ਵਿੱਚ ਦੁਪਹਿਰੇ 1.42 ਵਜੇ ਤੀਸਰੇ ਨੰਬਰ ਦੇ ਜਨਮ ਲੈਣ ਵਾਲੇ ਬੱਚੇ ਕੁਲਵਿੰਦਰ ਕੌਰ ਪਤਨੀ ਅਜੇਪਾਲ ਸਿੰਘ ਦਾ ਸੀ। ਇਸ ਮੌਕੇ 'ਤੇ ਅਜੇਪਾਲ ਸਿੰਘ ਦੇ ਨਾਲ ਪਹੁੰਚੇ ਕਾਮਰੇਡ ਜਗਮੋਹਨ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਬਚੇ ਨੇ ਜਨਮ ਲਿਆ ਤਾਂ ਸਟਾਫ ਦੀ ਇਕ ਕਰਮਚਾਰੀ ਨੇ ਬਾਹਰ ਆ ਕਿ ਕਿਹਾ ਕਿ ਵਧਾਈ ਹੋਵੇ ਤੁਹਾਡੇ ਲੜਕਾ ਪੈਦਾ ਹੋਇਆ ਹੈ, ਪਰ ਜਦੋਂ ਬਾਅਦ ਵਿੱਚ ਪਰਿਵਾਰ ਨੂੰ ਬੱਚਾ ਸੌਂਪਿਆ ਗਿਆ ਤਾਂ ਪਤਾ ਲੱਗਾ ਨਵ ਜਨਮਿਆ ਲੜਕਾ ਨਹੀਂ ਲੜਕੀ ਹੈ। ਇਸੇ ਗੱਲ ਨੂੰ ਲੈ ਕੇ ਬੱਚੇ ਦੇ ਪਰਿਵਾਰ ਵਾਲਿਆਂ ਵਿੱਚ ਅਤੇ ਹਸਪਤਾਲ ਦੇ ਸਟਾਫ ਵਿੱਚ ਮਹੌਲ ਤਨਾਪੂਰਣ ਬਣ ਗਿਆ। ਪੁਲੀਸ ਨੂੰ ਇਤਲਾਹ ਦੇਣ 'ਤੇ ਐਸਐਚਉ ਥਾਣਾ ਚਾਟੀਵਿੰਡ ਗੁਰਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ। ਮੌਕੇ ਉਪਰ ਆਏ ਐਸਐਚਉ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਇਸ ਦੀ ਜਾਂਚ ਡੂੰਘਾਈ ਨਾਲ ਕਰ ਰਹੀ ਹੈ।ਹਸਪਤਾਲ ਦੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪਰਿਵਾਰ ਦੀ ਪੂਰੀ ਤਸੱਲੀ ਕਰਵਾਈ ਜਾਵੇਗੀ ਅਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਪੱਤਰਕਾਰਾਂ ਵਲੋਂ ਐਸਐਮਉ ਡਾਕਟਰ ਸੁਮੀਤ ਸਿੰਘ ਨੂੰ 'ਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੂੰ ਸੁਨਣ ਵਿੱਚ ਕੋਈ ਗਲਤੀ ਲੱਗੀ ਹੈ। ਸਾਡੇ ਰਿਕਾਰਡ ਵਿੱਚ ਇਨ੍ਹਾਂ ਦੇ ਬੇਟੀ ਹੀ ਪੈਦਾ ਹੋਈ ਹੈ।

No comments:

Post Top Ad

Your Ad Spot