ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਲੱਗੇਗਾ ਰਾਜ ਪੱਧਰੀ ਨੌਕਰੀ ਮੇਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 February 2018

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਲੱਗੇਗਾ ਰਾਜ ਪੱਧਰੀ ਨੌਕਰੀ ਮੇਲਾ

ਤਲਵੰਡੀ ਸਾਬੋ, 15 ਫਰਵਰੀ, 2018 (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੂਜਾ ਨੌਕਰੀ ਮੇਲਾ 20 ਤੋਂ 24 ਫਰਵਰੀ 2018 ਨੂੰ ਆਪਣੇ ਕੈਂਪਸ ਵਿੱਚ ਆਯੋਜਿਤ ਕਰ ਰਹੀ ਹੈ।ਯੂਨੀਵਰਸਿਟੀ ਅਤੇ ਨੇੜੇ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਅਤੇ ਨੌਕਰੀ ਦੇ ਚਾਹਵਾਨ ਵਿਅਕਤੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈੱਲ ਅਨੁਸਾਰ ਲਗਭਗ ਸੌ ਦੇ ਕਰੀਬ ਬਹੁ ਰਾਸ਼ਟਰੀ ਕੰਪਨੀਆਂ ਜਿਵੇਂ ਕਿ,ਵਿਸਟਾਰਾ ਏਰਵੇਜ਼, ਬ੍ਰਿਟਿਸ਼ ਏਅਰਵੇਜ਼, ਹਯਾਤ ਹੋਟਲ, ਕਾਰਗਿਲ ਇੰਡੀਆ, ਬਜਾਜ ਮੋਟਰਜ਼, ਰੈਲਸਨ ਟਾਇਰਜ਼, ਐਮਾਜੋਨ, ਮੰਤਰਾ, ਫਲਿਪ ਕਾਰਟ, ਐਸ. ਬੀ. ਆਈ. ਕਰੈਡਿਟ ਕਾਰਡ ਆਦਿ ਅਤੇ ਇਸ ਤੋਂ ਬਿਨਾਂ ਹੋਰ ਰਾਸ਼ਟਰੀ ਕੰਪਨੀਆਂ ਨੌਕਰੀਆਂ ਲਈ ਵਿਦਿਆਰਥੀਆਂ ਦੀ ਚੋਣ ਕਰਨ ਲਈ ਆਉਣਗੀਆਂ।ਇਨ੍ਹਾਂ ਕੰਪਨੀਆਂ ਦੇ ਮਾਨਵੀ ਸ੍ਰੋਤ ਮੈਨੇਜਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਇਸ ਦੀ ਵਿਸਤਰਤ ਰੂਪ ਰੇਖਾ ਤਿਆਰ ਕੀਤੀ ਜਾ ਚੁੱਕੀ ਹੈ। ਇਸ ਵੱਡੇ ਆਯੋਕ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਪੋਰਟਲ ਤੇ ਜਾ ਕੇ ਆਨਲਾਈਨ ਰਜਿਸਟਰੇਸ਼ਨ ਕਰਨੀ ਪਵੇਗੀ।ਚਾਹਵਾਨ ਉਮੀਦਵਾਰ ਗੁਰੁ ਕਾਸ਼ੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਨਿਸਚਿਤ ਤਰੀਕਾਂ ਉੱਤੇ ਰਜਿਸਟਰਡ ਵਿਅਕਤੀ ਗੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਕਾਊਂਟਰਾਂ ਤੇ ਪਹੁੰਚਣ। ਇਸ ਮੌਕੇ ਵੱਖ-ਵੱਖ ਵਿਸ਼ਿਆ ਨਾਲ ਸੰਬੰਧਿਤ ਕੰਪਨੀਆਂ ਨੌਕਰੀਆਂ ਲਈ ਉਮੀਦਵਾਰਾਂ ਦੀ ਚੋਣ ਕਰਨਗੀਆਂ।ਇਸ ਚੋਣ ਲਈ ਲਿਖਤ ਪ੍ਰੀਖਿਆ, ਤਕਨੀਕੀ ਪ੍ਰੀਖਿਆ, ਸਮੂਹਿਕ ਵਿਚਾਰ ਵਟਾਂਦਰਾ ਅਤੇ ਇੰਟਰਵਿਊ ਆਦਿ ਹੋਵੇਗੀ।ਵਿਸ਼ਿਆਂ ਵਿੱਚ ਇੰਜੀਨੀਅਰਿੰਗ (25), ਸੂਚਨਾ ਤੇ ਸੰਚਾਰ ਤਕਨੀਕ (20), ਖੇਤੀਬਾੜੀ (13), ਫੈਸ਼ਨ ਤਕਨੀਕ (12), ਹੋਟਲ ਮੈਨੇਜਮੈਂਟ (10), ਸਿੱਖਿਆ (10) ਪ੍ਰਮੁਖ ਹਨ। ਸ. ਗੁਰਲਾਭ ਸਿੰਘ ਸਿੱਧੂ ਚੇਅਰਮੈਨ ਗੁਰੁ ਕਾਸ਼ੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀ ਰੋਜ਼ਗਾਰ ਪ੍ਰਦਾਨ ਕਰਨ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਜਿਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਅਹਿਮ ਹਿੱਸੇਦਾਰ ਹੈ।ਉਨ੍ਹਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੱਦੇ ਤੇ ਨੌਕਰੀਆਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦਾ ਭਰਵਾਂ ਹੁੰਗਾਰਾ ਸਾਡੇ ਲਈ ਬਹੁਤ ਉਤਸ਼ਾਹਜਨਕ ਹੈ।ਇਸ ਨਾਲ ਯੂਨੀਵਰਸਿਟੀ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਦੇਸ਼ ਦੀ ਪੂਰਤੀ ਹੋਵੇਗੀ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉੇਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਵਿਦਿਆਰਥੀਆਂ ਦੀ ਰਜਿਸ਼ਟਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਗੁਰੁ ਕਾਸ਼ੀ ਯੂਨੀਵਰਸਿਟੀ ਇਸ ਤਰ੍ਹਾਂ ਦੇ ਨੌਕਰੀ ਮੇਲੇ ਆਯੋਜਿਤ ਕਰਦੀ ਰਹੇਗੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਵਿੱਚ ਸਰਕਾਰ ਦੀ ਮਦਦ ਕਰੇਗੀ।

No comments:

Post Top Ad

Your Ad Spot