ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਆਰ ਐੱਮ ਪੀ ਯੂਨੀਅਨ ਵੱਲੋਂ ਕੀਤਾ ਦੁੱਖ ਪ੍ਰਗਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 February 2018

ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਦੇ ਅਕਾਲ ਚਲਾਣੇ 'ਤੇ ਆਰ ਐੱਮ ਪੀ ਯੂਨੀਅਨ ਵੱਲੋਂ ਕੀਤਾ ਦੁੱਖ ਪ੍ਰਗਟ

ਤਲਵੰਡੀ ਸਾਬੋ, 28 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਬਾ ਹਲਕਾ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਪਿਤਾ ਸ. ਭੁਪਿੰਦਰ ਸਿੰਘ ਸਿੱਧੂ ਆਈ. ਏ. ਐੱਸ (ਰਿਟਾ.) ਸਾਬਕਾ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆਪਣੀ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ ਜਿਸ ਦੇ ਸਬੰਧ ਵਿੱਚ ਆਰ. ਐੱਮ. ਪੀ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਵੱਲੋਂ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੁੱਖ ਪ੍ਰਗਟ ਕਰਦਿਆਂ ਵਿਛੜੀ ਆਤਮਾ ਲਈ ਅਰਦਾਸ ਕੀਤੀ ਅਤੇ ਸ. ਜੀਤਮਹਿੰਦਰ ਸਿੰਘ ਸਿੱਧੂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਜੋਗਿੰਦਰ ਸਿੰਘ ਜਗਾ, ਮਿੱਠੂ ਖਾਨ, ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਬਲਵਿੰਦਰ ਸਿੰਘ ਮਿਰਜ਼ੇਆਣਾ, ਨਛੱਤਰ ਸਿੰਘ ਨਥੇਹਾ, ਬਲਵੰਤ ਸਿੰਘ ਲਹਿਰੀ, ਮਲਕੀਤ ਸਿੰਘ ਮਿਰਜ਼ੇਆਣਾ, ਗਿਰਧਾਰੀ ਲਾਲ ਸੀਂਗੋ, ਨਿੰਦਰ ਸਿੰਘ ਬਹਿਮਣ, ਡਾ. ਮਹਿੰਦਰਪਾਲ ਕਾਲੜਾ, ਡਾ. ਜੀਤ ਸਿੰਘ ਖੋਖਰ, ਜਸਵਿੰਦਰ ਸਿੰਘ ਮਲਕਾਣਾ, ਗੱਗੜ ਸਿੰਘ ਗਹਿਲੇਵਾਲਾ, ਜਗਰੂਪ ਸਿੰਘ, ਨਿਰਮਲ ਸ਼ਰਮਾ ਗੋਲੇਵਾਲਾ, ਸੁਖਚਰਨ ਸਿੰਘ ਅਤੇ ਹਰਦੀਪ ਸਿੰਘ ਲੇਲੇਵਾਲਾ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

No comments:

Post Top Ad

Your Ad Spot