ਸਕਾਊਟਸ ਨੇ ਪੌਦੇ ਲਾ ਕੇ ਮਨਾਇਆ ਵਿਸ਼ਵ ਸੋਚ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 February 2018

ਸਕਾਊਟਸ ਨੇ ਪੌਦੇ ਲਾ ਕੇ ਮਨਾਇਆ ਵਿਸ਼ਵ ਸੋਚ ਦਿਵਸ

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ ਵੱਲੋਂ ਸਕਾਊਟਿੰਗ ਦੇ ਜਨਮਦਾਤਾ ਲਾਰਡ ਬੇਡਨ ਪਾਵਲ ਦਾ ਜਨਮ ਦਿਨ ਜੋ ਕਿ ਵਿਸ਼ਵ ਸੋਚ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਨੂੰ ਸਕੂਲ ਦੇ ਸਕਾਊਟਸ ਵੱਲੋਂ ਸਕੂਲ ਪ੍ਰਿੰਸੀਪਲ ਮੈਡਮ ਨੀਲਮ ਗੁਪਤਾ ਦੇ ਦਿਸਾ ਨਿਰਦੇਸ਼ਾਂ ਹੇਠ ਸਕੂਲ ਵਿਖੇ ਸੁੰਦਰਤਾ ਵਾਲੇ ਪੌਦੇ ਲਾ ਕੇ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਸਕੂਲ ਦੇ ਸਕਾਊਟ ਮਾਸਟਰ ਸ. ਅੰਮ੍ਰਿਤਪਾਲ ਸਿੰਘ ਬਰਾੜ ਸਟੇਟ ਐਵਾਰਡੀ ਵੱਲੋਂ ਵਿਦਿਆਰਥੀਆਂ ਨੂੰ ਸਕਾਊਟਿੰਗ ਗਾਈਡਿੰਗ ਮੂਵਮੈਂਟ ਅਤੇ ਸਕਾਊਟਿੰਗ ਦੇ ਜਨਮਦਾਤਾ ਲਾਰਡ ਬੇਡਨ ਪਾਵਲ ਦੀ ਜੀਵਨੀ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕਾਰਾਤਮਿਕ, ਉੱਚੀ-ਸੁੱਚੀ ਸੋਚ ਰੱਖਣ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਤੋਂ ਬਾਅਦ ਸਕਾਊਟਸ ਨੇ ਸਕੂਲ ਦੇ ਅਧਿਆਪਕਾਂ ਵੱਲੋਂ ਦਾਨ ਕੀਤੇ ਗਏ ਸੁੰਦਰਤਾ ਵਾਲੇ ਪੌਦਿਆਂ ਫਾਈਕਸ, ਪਾਮ, ਗੁਲਾਬ, ਲਵਲੀਨਾ, ਅੋਰੋਕੇਰੀਆ, ਮੋਤੀਆ ਆਦਿ ਸਕੂਲ ਦੇ ਵਿਹੜੇ ਵਿੱਚ ਲਾਏ ਗਏ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਘਣਸ਼ਾਮ ਦਾਸ ਸ਼ਰਮਾ, ਬਖਸ਼ੀਸ ਸਿੰਘ, ਪੀ ਟੈ ਏ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਨ ਇਕਬਾਲ ਸਿੰਘ, ਡਾ. ਗੁਰਸੇਵਕ ਸਿੰਘ, ਪਿੰਡ ਦੇ ਮੋਹਤਬਰ ਸ. ਗੁਰਚਰਨ ਸਿੰਘ, ਗੋਬਿੰਦ ਸਿੰਘ, ਬਲਵਿੰਦਰ ਸਿੰਘ, ਗੋਰਾ ਘੋੜੀ ਵਾਲਾ, ਜਰਨੈਲ ਸਿੰਘ, ਸਮਾਜ ਸੇਵੀ ਪਰਮਜੀਤ ਸਿੰਘ ਸਿੱਧੂ, ਸਿਧ ਬਾਬਾ ਬਾਘ ਯੁਵਕ ਭਲਾਈ ਕਲੱਬ ਦੇ ਅਹੁਦੇਦਾਰ ਡਾ. ਰੇਸ਼ਮ ਸਿੰਘ, ਗੁਰਮਿਦਰ ਸਿੰਘ, ਜਗਤਾਰ ਸਿੰਗ, ਹਰਜੀਤ ਸਿੰਘ ਅਤੇ ਸਕੂਲ ਸਟਾਫ 'ਚੋਂ ਸ. ਰਣਜੀਤ ਸਿੰਘ ਬੰਗੀ, ਗੁਰਿੰਦਰ ਸਿੰਘ ਜੈਦ, ਮੋਤੀ ਰਾਮ ਕੋਟਬਖਤੂ, ਮੈਡਮ ਵੀਰਇੰਦਰ ਕੌਰ, ਅਨੂ ਗੁਪਤਾ, ਰੋਹੀ ਸਿੰਘ, ਕਵਿਤਾ ਰਾਣੀ, ਰਾਜਵੀਰ ਕੌਰ ਅਤੇ ਡੀ ਪੀ ਈ ਗੁਰਮੇਲ ਸਿੰਘ ਆਦਿ ਹਾਜ਼ਰ ਸਨ।

No comments:

Post Top Ad

Your Ad Spot