ਸਰਕਾਰੀ ਹਸਪਤਾਲ ਦੀ ਸਰਜਨ ਡਾਕਟਰ 'ਤੇ ਪੈਸੇ ਲੈ ਕੇ ਅਪ੍ਰੇਸ਼ਨ ਕਰਨ ਦੇ ਦੋਸ਼ ਲਾਉਂਦਿਆਂ ਕਿਸਾਨ ਯੂਨੀਅਨ ਵੱਲੋਂ ਕਾਰਵਾਈ ਦੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 February 2018

ਸਰਕਾਰੀ ਹਸਪਤਾਲ ਦੀ ਸਰਜਨ ਡਾਕਟਰ 'ਤੇ ਪੈਸੇ ਲੈ ਕੇ ਅਪ੍ਰੇਸ਼ਨ ਕਰਨ ਦੇ ਦੋਸ਼ ਲਾਉਂਦਿਆਂ ਕਿਸਾਨ ਯੂਨੀਅਨ ਵੱਲੋਂ ਕਾਰਵਾਈ ਦੀ ਮੰਗ

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਬੀਤੀ 30 ਜਨਵਰੀ ਨੂੰ ਹਸਪਤਾਲ ਦੇ ਡਾਕਟਰ ਦਰਸ਼ਨ ਕੌਰ ਦੁਆਰਾ ਪਿੰਡ ਜੋਗੇਵਾਲਾ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਮਰੀਜ ਸੁਖਮੰਦਰ ਕੌਰ ਦੇ ਰਸੌਲੀ ਦਾ ਅਪਰੇਸ਼ਨ ਕਰਨ ਬਦਲੇ ਪੈਸਿਆਂ ਦੀ ਮੰਗ ਦਾ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਐੱਸ. ਐੱਮ. ਓ ਤਲਵੰਡੀ ਸਾਬੋ ਨੂੰ ਲਿਖਤੀ ਕਾਇਤ ਦੇ ਕੇ ਧਿਆਨ ਵਿੱਚ ਦਵਾਇਆ ਅਤੇ ਇਸ ਲਾਪਰਵਾਹੀ ਵਰਤੇ ਜਾਣ ਵਾਲੀ ਡਾਕਟਰ 'ਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਲਿਖਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਨੇ ਦੱਸਿਆ ਕਿ ਉਕਤ ਪੀੜਿਤ ਮਰੀਜ਼ ਔਰਤ ਦੇ ਪਰਿਵਾਰਕ ਮੈਂਬਰਾਂ ਤੋਂ ਡਾਕਟਰ ਦਰਸ਼ਨ ਕੌਰ ਨੇ ਅੱਠ ਹਜਾਰ ਰੁਪਏ ਦੀ ਕਥਿਤ ਮੰਗ ਕਰਨ ਦੇ ਬਾਅਦ ਪਰਿਵਾਰ ਵੱਲੋਂ ਘਰ ਦੀ ਸਥਿਤੀ ਬਾਰੇ ਦੱਸਣ ਦੇ ਬਾਵਜੂਦ ਵੀ ਛੇ ਹਜਾਰ ਰੁਪਏ ਲਏ। ਆਗੂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪੰਜ ਹਜਾਰ ਰੁਪਏ ਲੈਣ ਦੇ ਬਾਵਜੂਦ ਵੀ ਅਪਰੇਸ਼ਨ ਥੇਟਰ ਨਹੀਂ ਖੋਲਿਆ ਸਗੋਂ ਉਕਤ ਡਾਕਟਰ ਵੱਲੋਂ ਕਿਹਾ ਗਿਆ ਕਿ ਪੂਰਾ ਛੇ ਹਜਾਰ ਰੁਪਿਆ ਹੀ ਦੇਵੋ। ਆਗੂ ਦੇ ਦੱਸਣ ਮੁਤਾਬਿਕ ਪੀੜਿਤ ਦੇ ਲੜਕੇ ਨੇ ਇੱਕ ਹਜਾਰ ਰੁਪਏ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਡਾਕਟਰ ਨੇ ਉਨ੍ਹਾਂ ਦੀ ਮਾਤਾ ਨੂੰ ਅਪਰੇਸ਼ਨ ਥੇਟਰ 'ਚੋਂ ਬਾਹਰ ਕੱਢਿਆ ਜਿਸਦਾ ਇਸ ਸਮੇਂ ਵੀ ਇਲਾਜ ਚੱਲ ਰਿਹਾ ਹੈ। ਬਲਾਕ ਸਕੱਤਰ ਮੋਹਣ ਸਿੰਘ ਚੱਠੇਵਾਲਾ ਨੇ ਕਿਹਾ ਕਿ ਇਹੋ ਜਿਹੇ ਘਟੀਆ ਡਾਕਟਰਾਂ ਕਾਰਨ ਤੇ ਕੈਪਟਨ ਸਰਕਾਰ ਦੀ ਮਿਲੀ ਭੁਗਤ ਕਾਰਨ ਕਿਸਾਨਾਂ ਅਤੇ ਮਜਦੂਰਾਂ ਦੀ ਅੰਨੀ ਲੁੱਟ ਕਾਰਨ ਹੀ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਹੈ। ਯੂਨੀਅਨ ਦੇ ਬਲਾਕ ਆਗੂਆਂ ਨੇ ਐਸ. ਐਮ. ਓ. ਤਲਵੰਡੀ ਸਾਬੋ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਕਿਹਾ ਕਿ ਉਕਤ ਡਾਕਟਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਿਤ ਔਰਤ ਦੇ ਇਲਾਜ ਵਿੱਚ ਕਿਸੇ ਵੀ ਤਰਾਂ ਦੀ ਲਾਪਰਵਾਹੀ ਵਰਤੇ ਗਈ ਤਾਂ ਉਸ ਦੀ ਜਿੰਮੇਵਾਰ ਡਾਕਟਰ ਦਰਸ਼ਨ ਕੌਰ ਨੂੰ ਠਹਿਰਾਇਆ ਜਾਵੇਗਾ ਅਤੇ ਜੇਕਰ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਚ ਸਘੰਰਸ਼ ਹੋਰ ਤੇਜ ਕੀਤਾ ਜਾਵੇਗਾ। ਜਿਸ 'ਤੇ ਐੱਸ. ਐੱਮ. ਓ ਅਸ਼ਵਨੀ ਕੁਮਾਰ ਨੇ ਭਰੋਸਾ ਦਿਵਾਇਆ ਕਿ ਐੱਮ ਡੀ ਡਾਕਟਰ ਜਗਰੂਪ ਸਿੰਘ ਦੀ ਡਿਊਟੀ ਲਗਾਈ ਗਈ ਹੈ ਜੋ ਵੀ ਉਕਤ ਡਾਕਟਰ ਖਿਲਾਫ ਬਣਦੀ ਕਾਰਵਾਈ ਹੈ ਜਲਦੀ ਕੀਤੀ ਜਾਵੇਗੀ। ਇਸ ਮੌਕੇ ਬਲਾਕ ਖਜਾਨਚੀ ਜਗਦੇਵ ਸਿੰਘ ਜੋਗੇਵਾਲਾ, ਪ੍ਰੈਸ ਸਕੱਤਰ ਵਿੰਦਰ ਸਿੰਘ ਜੋਗੇਵਾਲਾ, ਮੀਤ ਪ੍ਰਧਾਨ ਨਛੱਤਰ ਸਿੰਘ ਬਹਿਮਣ ਕੌਰ ਸਿੰਘ, ਗੁਰਮੇਲ ਸਿੰਘ ਜੋਗੇਵਾਲਾ ਤੇ ਕਮਲਦੀਪ ਸਿੰਘ ਕਿਸਾਨ ਆਗੂ ਹਾਜਰ ਸਨ। ਸਰਕਾਰੀ ਹਸਪਤਾਲ ਦੀ ਸਰਜਨ ਡਾਕਟਰ 'ਤੇ ਪੈਸੇ ਲੈ ਕੇ ਅਪ੍ਰੇਸ਼ਨ ਕਰਨ ਦੇ ਦੋਸ਼ ਲਾਉਂਦਿਆਂ ਕਿਸਾਨ ਯੂਨੀਅਨ ਵੱਲੋਂ ਕਾਰਵਾਈ ਦੀ ਮੰਗ।

No comments:

Post Top Ad

Your Ad Spot