ਮਾਤਾ ਸਾਹਿਬ ਕੌਰ ਕਾਲਜ ਵਿਖੇ ਚਾਰ ਰੋਜ਼ਾ ਸਖਸ਼ੀਅਤ ਉਸਾਰੀ ਕੈਂਪ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 February 2018

ਮਾਤਾ ਸਾਹਿਬ ਕੌਰ ਕਾਲਜ ਵਿਖੇ ਚਾਰ ਰੋਜ਼ਾ ਸਖਸ਼ੀਅਤ ਉਸਾਰੀ ਕੈਂਪ ਸਮਾਪਤ

ਤਲਵੰਡੀ ਸਾਬੋ, 27 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਦੀ ਗੁਰਮਤਿ ਸੇਵਾ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਸਦਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਯੋਗ ਅਗਵਾਈ ਵਿੱਚ ਲਗਾਇਆ ਗਿਆ ਚਾਰ ਦਿਨਾਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕੈਂਪ ਦੇ ਸਮਾਪਤੀ ਸਮਾਗਮ ਵਿੱਚ ਪੰਥ ਪ੍ਰਸਿੱਧ ਦਸਤਾਰਧਾਰੀ ਐਂਕਰ ਹਰਸ਼ਰਨ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ ਜੋ ਕਿ ਇਸੇ ਕਾਲਜ ਦੇ ਵਿਦਿਆਰਥਣ ਰਹੇ ਹਨ।
ਉਨਾਂ ਵਿਦਿਆਰਥਣਾਂ ਨੂੰ ਸਾਦਾ ਜੀਵਨ ਉੱਚ ਆਚਾਰੀ ਵਿਸ਼ੇ ਤੇ ਵਿਚਾਰ ਸਾਂਝੇ ਕਰਦਿਆਂ ਆਪਣੇ ਅਮੀਰ ਵਿਰਸੇ ਸਭਿਆਚਾਰ ਨਾਲ ਜੁੜ ਕੇ ਬੁਲੰਦੀਆਂ ਛੋਹਣ ਦੀ ਪ੍ਰੇਰਣਾ ਦਿੱਤੀ ਅਤੇ ਆਪਣੀ ਜਿੰਦਗੀ ਦੇ ਬਹੁਮੁੱਲੇ ਤਜ਼ਰਬੇ ਸਾਂਝੇ ਕੀਤੇ। ਦੂਸਰੇ ਸੈਸ਼ਨ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਡਾ. ਅਵੀਨਿੰਦਰਪਾਲ ਸਿੰਘ  ਨੇ 'ਗੁੱਸਾ ਕਾਬੂ ਕਿਵੇਂ ਕਰੀਏ' ਵਿਸ਼ੇ ਤੇ ਵਿਸਥਾਰ ਸਹਿਤ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੂੰ ਆਪਸੀ ਸਬੰਧਾਂ ਅਤੇ ਰਿਸ਼ਤਿਆਂ ਵਿੱਚ ਕੁੜੱਤਣ ਮੁਕਾ ਕੇ ਸੁਖਾਵਾਂ ਮਾਹੌਲ ਸਿਰਜਣ ਦੀ ਅਪੀਲ ਕੀਤੀ। ਉਹਨਾਂ ਨਸ਼ਿਆ ਤੋਂ ਹੋਣ ਵਾਲੀਆਂ ਬਿਮਾਰੀਆਂ, ਜੰਕ ਫੂਡ, ਵਾਤਾਵਰਣ ਸੰਭਾਲ, ਪ੍ਰਦੂਸ਼ਣ, ਭਰੂਣ ਹੱਤਿਆ, ਆਦਿ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਮੁਕਤਸਰ ਨੇ ਸਖਸ਼ੀਅਤ ਉਸਾਰੀ ਵਿਸ਼ੇ ਤੇ ਗੱਲਬਾਤ ਕਰਦਿਆਂ ਬੇਹਤਰੀਨ ਜੀਵਨ ਜਾਚ ਦੇ ਬੁਨਿਆਦੀ ਨੁਕਤੇ ਦ੍ਰਿੜ ਕਰਵਾਏ। ਉਹਨਾਂ ਵਿਦਿਆਰਥੀਆਂ ਦੇ ਹਰ ਤਰPਾਂ ਦੇ ਸਵਾਲਾਂ ਦੇ ਜਵਾਬ ਵਿਸਥਾਰ ਸਹਿਤ ਦਿੱਤੇ। ਸ਼ਾਮ ਦੇ ਸੈਸ਼ਨ ਵਿੱਚ ਇੰਜ. ਹਰਜੋਤ ਸਿੰਘ ਲੱਧੂਵਾਲਾ ਨੇ ਆਤਮ ਵਿਸ਼ਵਾਸ਼ ਵਿਸ਼ੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਿੰਦਗੀ ਵਿੱਚ ਹਰ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਅੱਗੇ ਵੱਧਣ ਅਤੇ ਜਿੰਦਗੀ ਵਿੱਚ ਵੱਡੇ ਨਿਸ਼ਾਨੇ ਮਿੱੱਥਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਡਾ. ਕੁਲਦੀਪ ਕੌਰ, ਇੰਦਰਪੀ੍ਰਤ ਕੌਰ ਤੇ ਪਰਮਿੰਦਰ ਸਿੰਘ ਨੇ ਬਾਖੂਬੀ ਨਿਭਾਈ। ਕਾਲਜ ਦੀ ਗੱਤਕਾ ਟੀਮ ਵੱਲੋਂ ਕੋਚ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਗੱਤਕਾ ਸ਼ੋਅ ਪੇਸ਼ ਕੀਤਾ ਗਿਆ। ਕੈਂਪ ਦੌਰਾਨ ਕਰਵਾਏ ਗਏ ਕਵੀ ਦਰਬਾਰ ਵਿੱਚ ੨੫ ਵਿਦਿਆਰਥਣਾਂ ਨੇ ਕਵਿਤਾਵਾਂ ਗਾਇਨ ਕੀਤੀਆਂ।
ਅੰਤ ਵਿੱਚ ਡਾ ਕਵਲਜੀਤ ਕੌਰ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਸਿਮਰਤੀ ਚਿੰਨ ਭੇਂਟ ਕੀਤੇ। ਇਸ ਮੌਕੇ ਡਾ ਗੁਰਜਿੰਦਰ ਸਿੰਘ ਰੁਮਾਣਾ, ਸਮਸ਼ੇਰ ਸਿੰਘ ਇੰਸਪੈਕਟਰ, ਸੁਰਿੰਦਰਪਾਲ ਸਿੰਘ, ਬਿਕਰਮ ਸਿੰਘ ਖਾਲਸਾ, ਡਾ. ਮਨੋਰਮਾ ਸਮਾਘ, ਰਜਿੰਦਰ ਸਿੰਘ ਸੁਪਰਡੈਂਟ, ਪ੍ਰੋਫੈਸਰ ਮਲਕਿੰਦਰ ਸਿੰਘ, ਪ੍ਰੋ. ਸਪਨਜੀਤ ਕੌਰ, ਰਿਟਾਇਰਡ ਪ੍ਰਿੰਸੀਪਲ ਚਮਕੌਰ ਸਿੰਘ, ਡਾ. ਤਰਸੇਮ ਸਿੰਘ ਅਕਾਲ ਯੂਨੀਵਰਸਿਟੀ, ਆਦਿ ਹਾਜ਼ਰ ਸਨ। ਕੈਂਪ ਦੌਰਾਨ ਗਰੁੱਪ ਡਿਸ਼ਕਸ਼ਨ, ਨਿੱਤਨੇਮ ਸੈਸ਼ਨ, ਕਵੀ ਦਰਬਾਰ, ਸਲਾਈਡ ਸ਼ੋਅ, ਫ਼ਿਲਮ ਸ਼ੋਅ, ਗੱਤਕਾ ਸ਼ੋਅ ਤੇ ਸਟੱਡੀ ਸਰਕਲ ਵੱਲੋਂ ਲਗਾਇਆ ਗਿਆ ਪੁਸਤਕ ਮੇਲਾ ਆਕਰਸ਼ਣ ਦਾ ਕੇਂਦਰ ਰਿਹਾ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।

No comments:

Post Top Ad

Your Ad Spot