ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਅਰਥੀ ਫੂਕ ਮੁਜ਼ਾਹਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 February 2018

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਅਰਥੀ ਫੂਕ ਮੁਜ਼ਾਹਰਾ

ਸਥਾਨਕ ਖੰਡਾ ਚੌਂਕ ਵਿਖੇ ਕੀਤਾ ਪ੍ਰਦਰਸ਼ਨ, ਪਿੰਡਾਂ ਵਿੱਚ ਵੀ ਕੀਤੇ ਜਾ ਰਹੇ ਰੋਸ ਮੁਜਾਹਰੇ
ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਤਲਵੰਡੀ ਸਾਬੋ ਵੱਲੋਂ ਸੂਬਾ ਕਮੇਟੀ ਦੇ ਫੈਸਲੇ 'ਤੇ ਅੱਜ ਸਥਾਨਕ ਖੰਡਾ ਚੌਂਕ ਅਤੇ ਗੁਰੂ ਕਾਸ਼ੀ ਯੂਨੀਵਰਸਸਿਟੀ ਦੇ ਗੇਟ ਮੂਹਰੇ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਬਲਵੀਰ ਕੌਰ ਲਹਿਰੀ ਅਤੇ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਦੇ ਵਿਧਾਇਕ ਅਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਵਿੱਤ ਮੰਤਰੀ ਬਾਦਲ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਮੁਲਾਜਮਾਂ ਤੇ ਵਰਕਰਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਆਕੜਖੋਰ ਤੇ ਬੇਦਰਦ ਮੰਤਰੀ ਹਨ, ਇੰਨ੍ਹਾਂ ਯੂਨੀਅਨ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਹਨ, ਸਗੋਂ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ ਹਨ ਜਿਸ ਕਰਕੇ ਹੈਲਪਰਾਂ ਤੇ ਵਰਕਰਾਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪਿੰਡ ਪੱਧਰ 'ਤੇ ਵੀ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ 100 ਕਰੋੜ ਦੇ ਕਰੀਬ ਬਿੱਲਾਂ 'ਤੇ ਰੋਕ ਲਗਾਈ ਬੈਠੇ ਹਨ, ਜਿਸ ਵਿੱਚ ਸੈਂਟਰਾਂ ਦਾ ਕਿਰਾਇਆ, ਵਰਦੀਆਂ, ਸਟੇਸ਼ਨਰੀ ਆਦਿ ਦਾ ਸਮਾਨ ਸ਼ਾਮਲ ਹੈ ਅਤੇ ਪਿਛਲੇ ਮਹੀਨਿਆਂ ਤੋਂ ਮਾਨ ਭੱਤਾ ਵੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀਆਂ ਵਰਕਰਾਂ ਵੱਲੋਂ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾਣ ਸਮੇਂ ਪੁਲਿਸ ਵੱਲੋਂ ਬਦ-ਸਲੂਕੀ 'ਤੇ ਖਿੱਚ ਧੂਹ ਵੀ ਕੀਤਾ ਗਿਆ। ਇਕੱਤਰ ਵਰਕਰਾਂ ਵੱਲੋਂ ਵਿੱਤ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਅਰਥੀ ਫੂਕੀ ਗਈ। ਇਸ ਮੌਕੇ ਸੁਰਜੀਤ ਕੌਰ ਬੰਗੀ, ਪਰਮਜੀਤ ਕੌਰ ਤਲਵੰਡੀ, ਜਸਵਿੰਦਰਪਾਲ ਕੌਰ ਤਲਵੰਡੀ, ਬਲਵੀਰ ਕੌਰ ਲਹਿਰੀ, ਨਸੀਬ ਕੌਰ ਲਹਿਰੀ, ਗੁਰਬਿੰਦਰ ਕੌਰ, ਬਿੰਦਰਜੀਤ ਕੌਰ ਰਿੰਪੀ ਰਾਮਾਂ ਤੇ ਅਮ੍ਰਿਤ ਕੌਰ ਬੰਗੀ ਸਮੇਤ ਵੱਡੀ ਗਿਣਤੀ 'ਚ ਵਰਕਰ ਤੇ ਹੈਲਪਰਾਂ ਹਾਜਰ ਸਨ।

No comments:

Post Top Ad

Your Ad Spot