ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਹੋਈ ਸੱਤਵੀਂ ਅੰਤਰ ਕਾਲਜ ਸਾਲਾਨਾ ਅਥਲੈਟਿਕਸ ਮੀਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 February 2018

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਹੋਈ ਸੱਤਵੀਂ ਅੰਤਰ ਕਾਲਜ ਸਾਲਾਨਾ ਅਥਲੈਟਿਕਸ ਮੀਟ

ਤਲਵੰਡੀ ਸਾਬੋ, 16 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਵਿੱਚ ਖੇਡ ਭਾਵਨਾ ਪੈਦਾ ਕਰਨ ਲਈ ਅੱਜ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸੱਤਵੀਂ ਅੰਤਰ ਕਾਲਜ ਸਾਲਾਨਾ ਅਥਲੈਟਿਕਸ ਮੀਟ-2018 ਕਰਵਾਈ ਗਈ ਜਿਸਦਾ ਉਦਘਾਟਨ ਸ੍ਰੀ ਸਨਿਅਮ ਅਗਰਵਾਲ ਆਈ ਏ ਐਸ (ਕਮਿਸ਼ਨਰ ਨਗਰ ਪਾਲਿਕਾ, ਬਠਿੰਡਾ ਅਤੇ ਕਮਿਸ਼ਨਰ ਬਠਿੰਡਾ ਵਿਕਾਸ ਅਥਾਰਟੀ) ਨੇ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਖੇਡਾਂ ਦਾ ਵਧੀਆ ਪ੍ਰਬੰਧ ਕਰਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਜੋਸ਼ ਨਾਲ ਭਾਗ ਲੈਣ ਕਾਰਨ ਮੁਬਾਰਕਬਾਦ ਦਿੱਤੀ ਕਿਉਂਕਿ ਖੇਡਾਂ ਦੀ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਕਾਰਾਤਮਕ ਭੂਮਿਕਾ ਹੁੰਦੀ ਹੈ। ਖੇਡਾਂ ਵਿਅਕਤੀ ਨੂੰ ਜੀਵਨ ਵਿੱਚ ਆਉਣ ਵਾਲੀਆਂ ਚੁੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੀਆਂ ਹਨ। ਯੂਨੀਵਰਸਿਟੀ ਦੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ, ਐਮ ਡੀ. ਸੁਖਰਾਜ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਨੁਸ਼ਾਸਨ ਪਹਿਲਾਂ ਦੇ ਮੁਕਾਬਲੇ ਵਧੇਰੇ ਲੋੜੀਂਦਾ ਹੈ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਮਰਪਣ, ਮਿਹਨਤ, ਦ੍ਰਿੜ ਇੱਛਾ ਅਤੇ ਅਨੁਸ਼ਾਸਨ ਦੀ ਨੌਜਵਾਨਾਂ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਇਹ ਸਾਰੀਆਂ ਗੱਲਾਂ ਸਿਖਾਉਂਦੇ ਹਨ ਅਤੇ ਵਿਦਿਆਰਥੀ ਜੀਵਨ ਇਹ ਸਭ ਕੁੱਝ ਸਿੱਖਣ ਲਈ ਸਹੀ ਉਮਰ ਹੁੰਦੀ ਹੈ।ਇਸ ਅਥਲੈਟਿਕ ਮੀਟ ਵਿੱਚ ਵੱਖ ਵੱਖ ਈਵੈਂਟਾਂ ਜਿਵੇਂ 100 ਮੀ., 400 ਮੀ., ਲੰਮੀ ਛਾਲ, ਉੱਚੀ ਛਾਲ, ਰੀਲੇਅ ਦੌੜ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਹੈਮਰ ਥ੍ਰੋ,  ਯੂਨੀਵਰਸਿਟੀ ਦੇ 12 ਕਾਲਜਾਂ ਨੇ ਭਾਗ ਲਿਆ।
ਇਸ ਸਮਾਗਮ ਦੀ ਖਿੱਚ ਦਾ ਕੇਂਦਰ ਵਿਦਿਆਰਥੀਆਂ ਵੱਲੋਂ ਰੰਗਦਾਰ ਝੰਡਿਆਂ ਵਾਲਾ ਮਾਰਚ ਪਾਸਟ ਸੀ ਜਿਸ ਵਿੱਚ ਪਹਿਲੇ ਸਥਾਨ ਤੇ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਅਤੇ ਦੂਸਰਾ ਸਥਾਨ  ਤੇ ਕਾਲਜ ਆਫ ਐਗਰੀਕਲਚਰ ਰਿਹਾ। ਫੌਜ ਦੇ ਬੈਂਡ ਨੇ ਵੀ ਇਸ ਪੋ੍ਰਗਰਾਮ ਨੂੰ ਚਾਰ ਚੰਨ ਲਾਏ। ਡਾ. ਕਰਨਲ ਭੁਪਿੰਦਰ ਸਿੰਘ ਧਾਲੀਵਾਲ, ਵਾਈਸ ਚਾਂਸਲਰ (ਜੀ. ਕੇ. ਯੂ) ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਅਤੇ ਅਨੁਸ਼ਾਸ਼ਨ ਹੋਣਾ ਬਹੁਤ ਜਰੂਰੀ ਹੈ।ਇਸ ਸਮੇਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਡਾ. ਨਰਿੰਦਰ ਸਿੰਘ, ਡਾਇਰੈਕਟਰ ਵਿੱਤ ਅਤੇ ਟੈਗੋਰ ਸਕੂਲ ਦੇ ਪ੍ਰਿਸੀਪਲ ਰਘੁਵੀਰ ਸਿੰਘ ਸਮੇਤ ਬਹੁਤ ਸਾਰੇ ਲੋਕ ਸ਼ਾਮਲ ਸਨ। ਪੋ੍ਰਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਯੂਨੀਵਰਸਿਟੀ ਦੇ ਝੰਡੇ ਨੂੰ ਥੱਲੇ ਉਤਾਰਨ ਨਾਲ ਹੋਈ।

No comments:

Post Top Ad

Your Ad Spot