ਹਿੰਦੂ ਕੰਨਿਆ ਕਾਲਜ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਮਾਰੋਹ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 February 2018

ਹਿੰਦੂ ਕੰਨਿਆ ਕਾਲਜ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਮਾਰੋਹ ਦਾ ਆਯੋਜਨ

-ਮਾਤ-ਭਾਸ਼ਾ ਨੂੰ ਸਮਰਪਿਤ ਸੱਤ ਰੋਜਾ ਸਮਾਰੋਹ ਦਾ ਆਯੋਜਨ
ਕਪੂਰਥਲਾ 21 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਪੰਜਾਬੀ ਵਿਭਾਗ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕੀਤੀ। ਕੌਮਾਂਤਰੀ ਮਾਤ- ਭਾਸ਼ਾ ਦਿਵਸ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਮਨਾਉਂਦੇ ਹੋਏ 15 ਤੋਂ 21 ਫਰਵਰੀ ਤੱਕ ਹਫਤਾਵਾਰੀ ਪੋ੍ਰਗਰਾਮ ਉਲੀਕਿਆ ਗਿਆ ਸੀ।ਜਿਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਡਾ. ਭੁਪਿੰਦਰ ਕੌਰ ਨੇ ਇਸ ਦਿਨ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਹਰ ਭਾਸ਼ਾ ਇੱਕ ਵਿਲੱਖਣ ਸਭਿੱਆਚਾਰ ਤੇ ਸਮਝ ਦਾ ਅਨਮੋਲ ਖ਼ਜਾਨਾ ਸੰਭਾਲੀ ਬੈਠੀ ਹੈ।ਸਾਨੂੰ ਮਾਤ ਭਾਸ਼ਾ ਦਿਵਸ ਤੇ ਅਜਿਹੀ ਹੀ ਆਪਣੀ ਚੇਤਨਾ ਨੂੰ ਹੋਰ ਬੁਲੰਦ ਕਰਨ ਦਾ ਸੁਨੇਹਾ ਦੇਣਾ ਚਾਹੀਦਾ ਹੈ। ਇਸ ਉਪਰੰਤ ਵਿਦਿਆਰਥਣਾਂ ਵੱਲੋਂ ਕਵਿਤਾ ਉਚਾਰਣ, ਭਾਸ਼ਣ ਤੇ ਲੋਕ ਨਾਚ,ਲੋਕ ਗੀਤ ਦੀ ਪੇਸ਼ਕਾਰੀ ਕੀਤੀ ਗਈ ਅਤੇ ਹਸ਼ਤਾਖਰ ਮੁਹਿਮ ਚਲਾਈ ਗਈ। ਪੰਜ ਦਰਿਆਵਾਂ ਦੇ ਨਾਂ ਤੇ ਰੱਖੀਆਂ ਗਈਆਂ ਟੀਮਾਂ ਸਤਲੁਜ,ਬਿਆਸ,ਰਾਵੀ,ਚਨਾਬ ਤੇ ਜਿਹਲਮ ਵਿਚਕਾਰ ਕੁਇਜ ਮੁਕਾਬਲਾ ਇਸ ਸਮਾਰੋਹ ਵਿੱਚ ਖਿੱਚ ਦਾ ਕੇਂਦਰ ਰਿਹਾ। ਇਸ ਵਿੱਚ ਪੰਜਾਬੀ ਮਾਂ ਬੋਲੀ, ਸਭਿੱਆਚਾਰ, ਲੋਕ ਸਾਹਿਤ ਤੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਤੇ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਕੀਤੀ ਗਈ।ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਤਲੁਜ ਟੀਮ ਨੇ ਹਾਸਲ ਕੀਤਾ।ਉਪਰੰਤ ਹਫਤਾਵਾਰੀ ਪ੍ਰੋਗਰਾਮ ਅਧੀਨ ਕਰਵਾਏ ਗਏ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਇਨ੍ਹਾਂ ਵਿਚ ਨਿਬੰਧ ਲੇਖਣ ਮੁਕਾਬਲੇ ਵਿਚ ਅਮਨਜੋਤ ਕੌਰ ਨੇ ਪਹਿਲੇ ਕਰਨਦੀਪ ਤੇ ਹਰਪ੍ਰੀਤ ਕੌਰ ਦੂਜੇ ਤੇ ਪ੍ਰਿਆ ਤੀਜੇ ਨੰਬਰ ਤੇ ਰਹੀ। ਸਲੋਗਨ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਯਸ਼ਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ।ਸੁਲੇਖ ਲੇਖਣ ਵਿੱਚ ਪ੍ਰਾਰਥਣਾ ਗੋਇਲ ਪਹਿਲੇ, ਅਮਰਜੀਤ ਦੂਜੇ, ਬਲਜੀਤ ਤੇ ਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੀਆਂ। ਕਵਿਤਾ ਉਚਾਰਨ ਵਿੱਚ ਕਿਰਨਦੀਪ ਕੌਰ ਤੇ ਪਲਕ ਸ਼ਰਮਾ ਦਾ ਸਨਮਾਨ ਕੀਤਾ ਗਿਆ ਤੇ ਅਰਸ਼ਪਾਲ ਨੂੰ ਭਾਸ਼ਣ ਤੇ ਅਕਾਸ਼ਦੀਪ ਨੂੰ ਲੋਕ ਨਾਚ ਪ੍ਰਸਤੂਤੀ ਲਈ ਇਨਾਮ ਦਿੱਤਾ ਗਿਆ। ਕੁਇਜ ਮੁਕਾਬਲੇ ਦੀ ਜੇਤੂ ਟੀਮ ਨੂੰ ਮੈਡਮ ਜਸਵੰਤ,ਮੈਡਮ ਮਧੂ ਸੇਠੀ ਅਤੇ ਮੈਡਮ ਸੁਰੇਸ਼ ਸ਼ਰਮਾ ਨੇ ਸਨਮਾਨਿਤ ਕੀਤਾ। ਮੰਚ ਸੰਚਾਲਨ ਮੈਡਮ ਜਸਦੀਪ ਕੌਰ ਨੇ ਬਾਖੂਬੀ ਕੀਤਾ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ, ਡਾ.ਵੀਨਾ ਮੈਡਮ ਮੁਕਤੀ, ਮੈਡਮ ਵਰਿੰਦਰ, ਮੈਡਮ ਰੁੇਣ ਸੋਨੀ, ਮੈਡਮ ਲਖਵੀਰ ਕੌਰ, ਮੈਡਮ ਸ਼ੀਤਲ ਤੇ ਵਿਦਿਆਰਥੀ ਹਾਜਰ ਸਨ।

No comments:

Post Top Ad

Your Ad Spot