ਸੋਸ਼ਲ ਮੀਡੀਆ ਤੇ ਝੂਠੀਆਂ ਖਬਰਾਂ ਲਾ ਕੇ ਮੇਰੇ ਅਕਸ ਤੇ ਲਾਇਆ ਜਾ ਰਿਹਾ ਹੈ ਦਾਗ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 February 2018

ਸੋਸ਼ਲ ਮੀਡੀਆ ਤੇ ਝੂਠੀਆਂ ਖਬਰਾਂ ਲਾ ਕੇ ਮੇਰੇ ਅਕਸ ਤੇ ਲਾਇਆ ਜਾ ਰਿਹਾ ਹੈ ਦਾਗ਼

  • ਹੈਪੀ ਪ੍ਰਧਾਨ ਹੈਪੀ ਜੋ ਵੀ ਕਹਿ ਰਿਹਾ ਹੈ ਉਹ ਸੱਚ ਹੈ -ਮਲਹੋਤਰਾ
ਜੰਡਿਆਲਾ ਗੁਰੂ 3 ਫਰਵਰੀ (ਕੰਵਲਜੀਤ ਸਿੰਘ,ਪਰਗਟ ਸਿੰਘ)- ਸਥਾਨਿਕ ਸ਼ਹਿਰ ਦੇ ਇੱਕ ਸਥਾਨਿਕ ਰੈਸਟੋਰੈਂਟ ਵਿੱਚ ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ ਕਾਂਗਰਸ ਪਾਰਟੀ ਅਤੇ ਉਸਦੇ ਸਾਥੀ ਬਲਵਿੰਦਰ ਸਿੰਘ ਸਮੇਤ ਵੱਲੋ ਦੇਰ ਸ਼ਾਮ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੰਜੀਵ ਕੁਮਾਰ ਹੈਪੀ ਅਤੇ ਉਸਦੇ ਸਾਥੀ ਬਲਵਿੰਦਰ ਸਿੰਘ ਵੱਲੋਂ ਵਰਿੰਦਰ ਸਿੰਘ ਮਲਹੋਤਰਾ ਤੇ ਦੋਸ਼ ਲਗਾਇਆ ਹੈ। ਕਿ ਉਸਨੇ ਮੇਰੀ ਨਿੱਜੀ ਇੱਜਤ ਤੇ ਗਲਤ ਸ਼ਬਦਾਵਲੀ ਵਰਤ ਕੇ ਅਖਬਾਰ ਵਿੱਚ ਖਬਰ ਲਗਾ ਕੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਮੇਰੀ ਜਿੰਦਗੀ ਨਾਲ  ਖਿਲਵਾੜ ਕਰ ਰਿਹਾ ਹੈ। ਜੋ ਬਿਲੱਕੁਲ ਹੀ ਨਾ ਸਹਿਣਯੋਗ ਹੈ। ਮੇਰੇ ਬੇਦਾਗ ,ਇਮਾਨਦਾਰ ਸਾਫ ਸੁਥਰੇ ਅਕਸ ਤੇ ਇਹ ਲਿਖ ਰਿਹਾ ਹੈ। ਕਿ ਮੈਂ "ਨਸ਼ਾ ਤਸਕਰਾਂ ਨਾਲ ਫੋਟੋ ਖਿਚਵਾ ਕੇ ਆਪਣੀ ਸ਼ਾਨ ਸਮਝਦਾ ਹਾਂ। ਕਿ ਮੈਂ  ਉਸ ਅਖ਼ੌਤੀ ਪੱਤਰਕਾਰ ਨੂੰ ਪੁੱਛਦਾ ਹਾਂ। ਕਿ ਤੇਰੀ ਪ੍ਰੈਸ ਅਖ਼ੌਤੀ ਟੀਮ ਉੱਪਰ ਨਾਜਾਇਜ ਲਾਹਣ ਦੇ ਪਰਚੇ ਅਤੇ ਤੇਰੇ ਖੁੱਦ ਉਪਰ ਵੱਖ ਵੱਖ ਧਰਾਵਾਂ ਦੇ ਪਰਚੇ ਹੋਏ ਹਨ। ਜਿਸਦੇ ਸਾਡੇ ਕੋਲ ਸਬੂਤ ਹਨ। ਅਖੌਤੀ ਪੱਤਰਕਾਰ ਐਵੇਂ ਹੀ ਆਨਲਾਈਨ ਖਬਰ ਲਗਾਕੇ ਮੇਰੇ ਵਰਗੇ ਸ਼ਰੀਫ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਮਾਨਸਿਕ ਤੌਰ ਪ੍ਰੇਸ਼ਾਨ ਕਰ ਰਹੇ ਹਨ। ਸੰਜੀਵ ਕੁਮਾਰ ਹੈਪੀ ਨੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਅਜਿਹੇ ਅਖ਼ੌਤੀ ਪੱਤਰਕਾਰ ਦੀ ਸ਼ੇਅਰ ਕੀਤੀ ਕੋਈ ਵੀ ਖਬਰ ਲਾਇਕ ਜਾ ਕੁਮੈਂਟ ਕਰਨ ਤੋਂ ਪਹਿਲਾਂ ਜਾਂਚ ਜਰੂਰ ਕਰ ਲੈਣ । ਇਸ ਕਾਨਫਰੰਸ ਮੌਕੇ ਸੰਜੀਵ ਕੁਮਾਰ ਹੈਪੀ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਰਿੰਕੂ ਢੋਟ,ਪ੍ਰਗਟ ਸਿੰਘ,ਮਾਣੀ ਆਦਿ ਹਾਜਰ ਸਨ। ਜਦੋਂ ਇਸ ਸਬੰਧੀ ਵਰਿੰਦਰ ਸਿੰਘ ਮਲਹੋਤਰਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਤਾਂ ਉਹਨਾਂ ਆਖਿਆ ਸੰਜੀਵ ਕੁਮਾਰ ਹੈਪੀ ਨੇ ਜੋ ਇਲਾਜਮ ਲਗਾਏ ਹਨ। ਮੈਨੂੰ ਨ੍ਹ੍ਹੀ ਪਤਾ ਪਰ ਜੋ ਉਹ ਕਹਿ ਰਹੇ ਹਨ। ਬਿਲੱਕੁਲ ਸੱਚ ਹਨ। ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨਾਲ ਫੋਨ ਤੇ ਗੱਲ ਕਰਨ ਤੇ ਇਸ ਸਬੰਧੀ ਪੁਛਿਆ ਗਿਆ। ਤਾਂ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਹਾਈ ਕਮਾਂਡ ਕਾਂਗਰਸੀ ਪਾਰਟੀ ਵੀ ਨਸ਼ਿਆਂ ਦੇ ਵਿਰੁੱਧ ਹੈ। ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ। ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

No comments:

Post Top Ad

Your Ad Spot