ਪ੍ਰੇਮੀ ਜੋੜੇ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਆਤਮ ਹੱਤਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 February 2018

ਪ੍ਰੇਮੀ ਜੋੜੇ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਆਤਮ ਹੱਤਿਆ

ਜੰਡਿਆਲਾ ਗੁਰੂ 27 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨਜ਼ਦੀਕੀ ਪੈਂਦੇ ਪਿੰਡ ਵਡਾਲੀ ਡੋਗਰਾਂ ਦੇ ਕੋਲ ਇੱਕ ਪ੍ਰੇਮੀ ਜੋੜੇ ਵਲੋਂ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਅੱਜ ਸਵੇਰੇ ਪਿੰਡ ਵਡਾਲੀ ਡੋਗਰਾਂ ਦੇ ਫਾਟਕ ਨੰਬਰ 33ਈ2 'ਤੇ ਅੰਮ੍ਰਿਤਸਰ ਤੋਂ ਦਰਭੰਗਾ ਜਨਨਾਇਕ ਐਕਸਪ੍ਰੈਸ ਗੱਡੀ ਨੰਬਰ  ਦੇ ਅੱਗੇ ਛਾਲ ਮਾਰ ਕੇ ਇਕ ਜੋੜੇ ਨੇ ਆਤਮ ਹੱਤਿਆ ਕਰ ਲਈ ਹੈ। ਮਰਨ ਵਾਲੇ ਲੜਕੇ 15212 ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸਵਰਣ ਸਿੰਘ ਉਮਰ ਕਰੀਬ ਤੀਹ ਸਾਲ ਵਾਸੀ ਪਿੰਡ ਦੇਊ ਬਾਠ ਤਹਿਸੀਲ'ਤੇ ਜ਼ਿਲਾ੍ਹ ਤਰਨ ਤਾਰਨ ਵਜੋਂ ਹੋਈ ਹੈ। ਤੇ ਇਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਅਤੇ ਇਸਦੇ ਤਿੰਨ ਬੱਚੇ ਅੱਠ ਸਾਲ ਦੀ ਲੜਕੀ ਅਤੇ ਪੰਜ 'ਤੇ ਚਾਰ ਸਾਲ ਦੇ ਦੋ ਲੜਕੇ ਸਨ। ਮਰਨ ਵਾਲੀ ਲੜਕੀ ਰੀਤੂ ਪਤਨੀ ਸਵ.ਗੁਰਿੰਦਰ ਵਾਸੀ ਮੋਰੀ ਗੇਟ ਜੰਡਿਆਲਾ ਗੁਰੂ ਵਜੋਂ ਹੋਈ ਹੈ। ਅਤੇ ਮ੍ਰਿਤਕਾ ਆਪਣੇ ਪਿੱਛੇ ਦੋ ਬੱਚੇ ਲੜਕਾ,ਲੜਕੀ ਅਤੇ ਬਜ਼ੁਰਗ ਸਹੁਰਾ ਛੱਡ ਗਈ ਹੈ। ਜਿਸਨੂੰ ਅੱਖਾ ਤੋ ਵੀ ਘੱਟ ਦਿਸਦਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਦੇ ਆਪਸ ਵਿੱਚ ਪਿਛਲੇ ਇੱਕ ਸਾਲ ਤੋਂ ਪ੍ਰੇਮ ਸਬੰਧ ਸਨ। ਅਤੇ ਪਿਛਲੇ ਪੰਜ ਦਿਨ ਤੋਂ ਲਾ ਪਤਾ ਸਨ। ਜੀਆਰਪੀ ਦੇ ਚੌਂਕੀ ਇੰਚਾਰਜ ਏਐਸਆਈ ਅਵਤਾਰ ਸਿੰਘ ਨੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕਿ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:

Post Top Ad

Your Ad Spot